Ron Dee
ਦੇ ਗਿਆ ਜਿਹੜੇ ਜਖਮ ਅਸੀਂ ਨਹੀਂ ਸਹਿ ਸਕਦੇ
ਇਹ ਸੱਚ ਹੈ ਕੇ ਬਿਨ ਤੇਰੇ ਨਹੀਂ ਰਹਿ ਸਕਦੇ
ਦੇ ਗਿਆ ਜਿਹੜੇ ਜਖਮ ਅਸੀਂ ਨਹੀਂ ਸਹਿ ਸਕਦੇ
ਇਹ ਸੱਚ ਹੈ ਕੇ ਬਿਨ ਤੇਰੇ ਨਹੀਂ ਰਹਿ ਸਕਦੇ
ਚੰਗੀ ਨਹੀਓ ਕੀਤੀ ਸਾਡੇ ਨਾਲ ਤੂੰ
ਤੋੜ ਗਿਓਂ ਰੀਝ ਸਾਡੇ ਜਿਉਣ ਦੀ
ਜੇ ਏਨਾ ਸੌਖਾ ਤੂੰ ਭੁੱਲ ਦਾ ਓ ਯਾਰਾ
ਦਿੰਦੇ ਨੈਣਾ ਨੂੰ ਸਜਾ ਨਾ ਅਸੀਂ ਰੋਣ ਦੀ
ਜੇ ਏਨਾ ਸੌਖਾ ਤੂੰ ਭੁੱਲ ਦਾ ਓ ਯਾਰਾ
ਦਿੰਦੇ ਨੈਣਾ ਨੂੰ ਸਜਾ ਨਾ ਅਸੀਂ ਰੋਣ ਦੀ
ਜਦੋ ਦੇ ਪੈ ਗਏ ਫਾਸਲੇ
ਹਾਸਿਆਂ ਤੋਂ ਬਹਿ ਗਏ ਅਸੀਂ ਰੁਸ ਕੇ
ਤੂੰ ਕੀ ਮਹਿਸੂਸ ਕਰਨਾ
ਸਾਡਾ ਹਸ਼ਰ ਕੀ ਹੋਇਆ ਤੈਥੋਂ ਟੁੱਟ ਕੇ
ਰੋਗ ਬਣ ਖਾ ਜਾਂਦੀ ਏ
ਪੀੜ ਸੱਜਣਾ ਤੋਂ ਵੱਖ ਹੋਣ ਦੀ
ਜੇ ਏਨਾ ਸੌਖਾ ਤੂੰ ਭੁੱਲ ਦਾ ਓ ਯਾਰਾ
ਦਿੰਦੇ ਨੈਣਾ ਨੂੰ ਸਜਾ ਨਾ ਅਸੀਂ ਰੋਣ ਦੀ
ਜੇ ਏਨਾ ਸੌਖਾ ਤੂੰ ਭੁੱਲ ਦਾ ਓ ਯਾਰਾ
ਦਿੰਦੇ ਨੈਣਾ ਨੂੰ ਸਜਾ ਨਾ ਅਸੀਂ ਰੋਣ ਦੀ
ਜਿੰਦਗੀ ਉਦਾਸ ਹੋ ਗਈ
ਫਿੱਕੇ ਲਗਦੇ ਨੇ ਹੁਣ ਰੰਗ ਸਾਰੇ
ਨੈਣਾ ਨੂੰ ਹੁਣ ਨਹੀਂ ਲੱਭਣੇ
ਗੁੰਮੇ ਸੱਜਣ ਤੇ ਟੁੱਟੇ ਹੋਏ ਤਾਰੇ
ਚਾਨਣ ਵੀ ਸਾਥ ਛੱਡ ਗਏ
ਆਈ ਰੁੱਤ ਨੇਹਰਿਆਂ ਨੂੰ ਗੱਲ ਲੌਣ ਦੀ
ਜੇ ਏਨਾ ਸੌਖਾ ਤੂੰ ਭੁੱਲ ਦਾ ਓ ਯਾਰਾ
ਦਿੰਦੇ ਨੈਣਾ ਨੂੰ ਸਜਾ ਨਾ ਅਸੀਂ ਰੋਣ ਦੀ
ਜੇ ਏਨਾ ਸੌਖਾ ਤੂੰ ਭੁੱਲ ਦਾ ਓ ਯਾਰਾ
ਦਿੰਦੇ ਨੈਣਾ ਨੂੰ ਸਜਾ ਨਾ ਅਸੀਂ ਰੋਣ ਦੀ
ਸਾਡਿਆਂ ਚਾਵਾਂ ਤੇ ਗਮਾਂ ਨੇ
ਖੋਰੇ ਕਿੰਨੇ ਹੱਲੇ ਹੋ ਗਏ
Bunty Himmatpuri ਨੇ ਦੁਖਾਂ ਚ
ਕੱਲਿਆਂ ਤੋਂ ਕੱਲੇ ਹੋ ਗਏ
ਅੱਗ ਵਾਂਗੂ ਸੇਕ ਦਿਨੀਂ ਏ
ਜਦੋ ਵੱਰਦੀ ਏ ਝੜੀ ਕੀਤੇ ਸੌਣ ਦੀ
ਜੇ ਏਨਾ ਸੌਖਾ ਤੂੰ ਭੁੱਲ ਦਾ ਓ ਯਾਰਾ
ਦਿੰਦੇ ਨੈਣਾ ਨੂੰ ਸਜਾ ਨਾ ਅਸੀਂ ਰੋਣ ਦੀ
ਜੇ ਏਨਾ ਸੌਖਾ ਤੂੰ ਭੁੱਲ ਦਾ ਓ ਯਾਰਾ
ਦਿੰਦੇ ਨੈਣਾ ਨੂੰ ਸਜਾ ਨਾ ਅਸੀਂ ਰੋਣ ਦੀ