Sohneya Sajjana
ਮੇਰੇ ਸਾਈਆਂ ਮੇਰੇ ਸਾਈਆਂ ਮੇਰੇ ਸਾਈਆਂ
ਮੇਰੇ ਸੋਹਣੇਯਾ ਸੱਜਣਾ ਸੁਣ ਲੈ ਵੇ
ਮੇਰੇ ਸਾਹਾਂ ਵਿਚ ਤੂ ਵੱਸਦਾ ਹੈਂ
ਮੇਰੇ ਸੋਹਣੇਯਾ ਸੱਜਣਾ ਸੁਣ ਲੈ ਵੇ
ਮੇਰੇ ਸਾਹਾਂ ਵਿਚ ਤੂ ਵੱਸਦਾ ਹੈਂ
ਤੂ ਸੋਚੀ ਨਾ ਮੈਂ ਭੁੱਲੈ ਜਾਉ
ਦਿਨ ਰੁਕ ਜਾਵੇ, ਸਮਾ ਖ੍ਲੋ ਜਾਵੇ
ਰੁਖ ਬਦਲ ਹਵਾਵਾ ਜਾਣ ਭਾਵੇਂ
ਤੈਥੋਂ ਜੁਦਾ ਹੋਣ ਲਈ ਸੋਚਾਂਗੇ
ਰੱਬ ਲੈ ਲਏ ਮੇਰੀ ਜਾਣ ਭਾਵੇਂ
ਰੱਬ ਲੈ ਲਏ ਮੇਰੀ ਜਾਣ ਭਾਵੇਂ
ਤੇਰਾ ਪਿਆਰ ਹਕ਼ੀਕੀ ਨਗ ਸੁਚਾ
ਲਾਈ ਵਾੜ ਵਫਾ ਦੀ ਰਖਦਾ ਹੈਂ
ਮੇਰੇ ਸੋਹਣੇਯਾ ਸੱਜਣਾ ਸੁਣ ਲੈ ਵੇ
ਮੇਰੇ ਸਾਹਾਂ ਵਿਚ ਤੂ ਵੱਸਦਾ ਹੈਂ
ਤੂ ਸੋਚੀ ਨਾ ਮੈਂ ਭੁੱਲ ਜਾਉ
ਹੇ ਹੇ ਹੇ ਹੇ ਹੇ ਹੇ ਹੇ
ਸੂਰਜ ਚੜ ਸਕਦਾ ਐ ਪੱਛਮ ਚੋਂ
ਪਰ ਏ ਕਦੇ ਨਹੀ ਹੋ ਸਕਦਾ
ਆਪਾ ਜੁਦਾ ਨਹੀ ਹੋ ਸਕਦੇ
ਏ ਧਰਤੀ ਨੂ ਅੰਬਰ ਛੋ ਸਕਦਾ ਐ
ਧਰਤੀ ਨੂ ਅੰਬਰ ਛੋ ਸਕਦਾ ਐ
ਤੇਰੇ ਪਿਆਰ ਚ ਹੋ ਮਦਹੋਸ਼ ਜਾਵਾ
ਜਦੋ ਡੋਰ ਇਸ਼੍ਕ਼ ਦੀ ਕਸਦਾ ਹੈਂ
ਮੇਰੇ ਸੋਹਣੇਯਾ ਸੱਜਣਾ ਸੁਣ ਲੈ ਵੇ
ਮੇਰੇ ਸਾਹਾਂ ਵਿਚ ਤੂ ਵੱਸਦਾ ਹੈਂ
ਤੂ ਸੋਚੀ ਨਾ ਮੈਂ ਭੁੱਲ ਜਾਉ
ਤੂੰ ਅੱਖੀਆਂ ਮੀਟ ਸਜਾ ਸੁਪਨਾ
ਮੈਂ ਆਵਾ ਨਾ ਤੂ ਫੇਰ ਕਹਿ
ਤੇਰੀ ਆਗੋਸ਼ ਚ ਔਣ ਲਈ
ਪਲ ਦੀ ਮੈਨੂ ਲਗਦੀ ਦੇਰ ਨਹੀਂ
ਪਲ ਦੀ ਮੈਨੂ ਲਗਦੀ ਦੇਰ ਨਹੀਂ
ਸੁਣ ਗੁਮਟੀ ਦਿਆਂ ਦਵਿੰਦਰਾ ਵੇ
ਤੂ ਤਾਰਾ ਮੇਰੀ ਅੱਖ ਦਾ ਹੈਂ
ਮੇਰੇ ਸੋਹਣੇਯਾ ਸੱਜਣਾ ਸੁਣ ਲੈ ਵੇ
ਮੇਰੇ ਸਾਹਾਂ ਵਿਚ ਤੂ ਵੱਸਦਾ ਹੈਂ
ਤੂ ਸੋਚੀ ਨਾ ਮੈਂ ਭੁੱਲ ਜਾਉ
ਮੇਰੇ ਸਾਈਆਂ ਮੇਰੇ ਸਾਈਆਂ ਮੇਰੇ ਸਾਈਆਂ