Mitti [LoFi]

Kaka

ਮਿੱਟੀ ਦੇ ਟਿੱਬੇ ਦੇ ਸੱਜੇ ਪਾਸੇ
ਟੋਭੇ ਦੇ ਨਾਲੋ ਨਾਲ ਨੀ
ਵਿੱਚ ਚਰਾਂਦਾ ਦੇ ਭੇਡਾਂ ਜੋ ਚਾਰੇ
ਬਾਬੇ ਤੋਂ ਪੁੱਛੀ ਮੇਰਾ ਹਾਲ਼ ਨੀ

ਸੜਕ ਵੱਲੀਂ ਤੇਰੇ ਕਮਰੇ ਦੀ ਖਿੜਕੀ ਦੀ
ਤਖ਼ਤੀ ਤੇ ਲਿਖਿਆ ਏ ਨਾਮ ਮੇਰਾ
ਘੋੜੀ ਵੇਚੀ ਜਿੱਥੇ ਚਾਚੇ ਤੇਰੇ ਨੇ
ਓਹੀ ਐ ਜਾਨੇ ਗਰਾਂ ਮੇਰਾ

ਤੂੰ ਮੇਰੇ ਰਸਤੇ ਨੂੰ ਤੱਕਦੀ ਹੀ ਰਹਿ ਗਈ
ਉੱਬਲ ਕੇ ਚਾਹ ਤੇਰੀ ਚੁੱਲ੍ਹੇ ਚ ਪੈ ਗਈ
ਮੇਰਾ ਪਤਾ ਤੇਰੀ ਸੇਹਲੀ ਨੂੰ ਪਤਾ ਏ
ਤੂੰ ਤਾਂ ਕਮਲੀਏ ਨੀ ਜਕਦੀ ਹੀ ਰਹਿ ਗਈ

ਕਾਰਖਾਨੇ ਵਾਲੇ ਮੋੜ ਦੇ ਕੋਲੇ
ਟਾਂਗਾ ਉਡੀਕੇ ਤੂੰ ਬੋਹੜ ਦੇ ਕੋਲੇ
ਆਜਾ ਕਦੇ ਮੇਰੀ ਘੋੜੀ ਤੇ ਬਹਿ ਜਾ
ਪਿਆਰ ਨਾਲ਼ ਗੱਲ ਪਿਆਰ ਦੀ ਕਹਿ ਜਾ
ਨੀਂਦ ਤੇ ਚੈਨ ਤਾ ਪਹਿਲਾਂ ਹੀ ਤੂੰ ਲੈ ਗਈ
ਜਾਨ ਹੀ ਰਹਿੰਦੀ ਆ ਆਹ ਵੀ ਤੂੰ ਲੈਜਾ

ਅੱਖਾਂ ਵਿੱਚੋਂ ਕਿੰਨਾ ਬੋਲਦੀ ਐਂ
ਚੇਹਰੇ ਮੇਰੇ ਚੋਂ ਕੀ ਟੋਲਦੀ ਐਂ
ਮੇਰੇ ਵਿੱਚੋਂ ਤੈਨੂੰ ਐਸਾ ਕੀ ਦਿਖਿਆ ਕੇ
ਬਾਕੀ ਐਨੇ ਦਿਲ ਰੋਲਦੀ ਐਂ

ਬਾਲਣ ਲਿਓਨੀ ਐਂ ਜੰਗਲ਼ ਚੋਂ ਆਥਣ ਨੂੰ
ਨਾਲ਼ ਪੱਕੀ ਇੱਕ ਰੱਖਦੀ ਏਂ ਸਾਥਣ ਨੂੰ
ਕਿੱਕਰ ਦੀ ਟਾਹਣੀ ਨੂੰ ਮਾਣ ਜੇਹਾ ਹੁੰਦਾ ਏ
ਮੋਤੀ ਦੰਦਾਂ ਨਾਲ ਛੂਹਣੀ ਏਂ ਦਾਤਣ ਨੂੰ

ਲੱਕ ਤੇਰੇ ਉੱਤੇ ਜੱਚਦੇ ਬੜੇ
ਨਹਿਰੋਂ ਦੋ ਭਰਦੀ ਪਿੱਤਲ ਦੇ ਘੜੇ
ਸ਼ੈਹਰੋਂ ਪਤਾ ਕਰਕੇ ਸੇਹਰੇ ਦੀ ਕੀਮਤ
ਤੇਰੇ ਪਿੱਛੇ ਕਿੰਨੇ ਫ਼ਿਰਦੇ ਛੜੇ

ਤੂੰ ਤਾਂ ਚੌਬਾਰੇ ਚੋਂ ਪਰਦਾ ਹਟਾ ਕੇ
ਚੋਰੀ-ਚੋਰੀ ਮੈਨੂੰ ਦੇਖਦੀ ਐਂ
ਯਾਰ ਮਿੱਤਰ ਇੱਕ ਮੇਰੇ ਦਾ ਕਹਿਣਾਂ ਏ
ਨੈਣਾ ਨਾਲ਼ ਦਿਲ ਛੇੜਦੀ ਐਂ

ਅਗਲੇ ਮਹੀਨੇ ਮੰਦਰ ਤੇ ਮੇਲਾ ਏ
ਮੇਲੇ ਦੇ ਦਿਨ ਤੇਰਾ ਯਾਰ ਵੀ ਵੇਹਲਾ ਏ
ਗਾਨੀ-ਨਸ਼ਾਨੀ ਤੈਨੂੰ ਲੈਕੇ ਦੇਣੀ ਐਂ
ਅੱਲੇ-ਪੱਲੇ ਮੇਰੇ ਚਾਰ ਕੂ ਧੇਲਾ ਏ

ਦੇਰ ਕਿਓਂ ਲਾਉਣੀ ਏਂ ਜੁਗਤ ਲੜਾ ਲੈ
ਮੈਨੂੰ ਸਬਰ ਨਹੀਂ ਤੂੰ ਕਾਹਲ਼ੀ ਮਚਾ ਲੈ
ਭੂਆ ਜਾਂ ਮਾਸੀ ਜਾਂ ਚਾਚੀ ਨੂੰ ਕਹਿ ਕੇ
ਘਰ ਤੇਰੇ ਮੇਰੀ ਤੂੰ ਗੱਲ ਚਲਾ ਲੈ

ਲਿੱਪ ਕੇ ਘਰ ਸਾਡਾ ਨਣਦ ਤੇਰੀ ਨੇ
ਕੰਧ ਉੱਤੇ ਤੇਰਾ ਚੇਹਰਾ ਬਣਾਤਾ
ਚੇਹਰੇ ਦੇ ਨਾਲ਼ ਕੋਈ ਕਾਲਾ ਜਾ ਵਾਹ ਕੇ
ਓਹਦੇ ਮੱਥੇ ਉੱਤੇ ਸੇਹਰਾ ਸਜਾਤਾ

ਪਤਾ ਲੱਗਾ ਤੈਨੂੰ ਸ਼ੌਂਕ ਫੁੱਲਾਂ ਦਾ
ਫੁੱਲਾਂ ਦਾ ਰਾਜਾ ਗ਼ੁਲਾਬ ਹੀ ਐ
ਚਾਰ ਭੀਗੇ ਵਿੱਚ ਖ਼ੁਸ਼ਬੂ ਉਗਾਉਣੀ
ਹਾਲੇ "ਕਾਕੇ" ਦਾ ਖਾਬ ਹੀ ਐ

ਡੌਲਾਂ ਤੇ ਘੁੰਮਦੀ ਦੇ ਸਾਹਾਂ ਚ ਢੁਲਕੇ
ਖੁਸ਼ਬੂਆਂ ਖੁਸ਼ ਹੋਣ ਗੀਆਂ
ਉੱਡਦਾ ਦੁਪੱਟਾ ਦੇਖ ਕੇ ਤੇਰਾ
ਕੋਇਲਾਂ ਵੀ ਗਾਣੇ ਗੌਣ ਗੀਆਂ (ਗੌਣ ਗੀਆਂ)

Músicas mais populares de Kaka

Outros artistas de Romantic