Aarzi
To the ਪ੍ਰਿੰਸੀਪਲ ਜੀ
ਗੋਰ ਨਾਲ ਸੁਨੋ ਗੱਲ ਜੀ
ਕਾਲਜ ਚ ਸਾਲ ਮੇਰਾ ਆਖ਼ਰੀ
ਹੌਲ਼ ਪੇਂਦੇ ਅੱਜ ਕੱਲ ਜੀ
ਜ਼ਰਾ ਨਿਗ਼ਾ ਮਾਰੋ ਸਾਡੇ ਵੱਲ ਜੀ
ਹਾਂ ਹਾਂ ਹਾਂ
ਵਿਸ਼ਾ ਅਰਜ਼ੀ ਦਾ ਯਾਰਾਂ ਦੀਆਂ ਯਾਰੀਆਂ
ਏਸ ਅਰਜ਼ੀ ਨੂੰ ਕਰੋ ਪ੍ਰਵਾਨ ਜੀ
ਗੱਲ ਮੋਡੀਓ ਨਾ ਦਿਲ ਫੇਲ ਹੋਵੇਗਾ
ਪਾਸ ਕਰਲਾਂਗੇ ਸਾਰੇ ਇਮਤਿਹਾਨ ਜੀ
ਹੋਵੇਂ ਨਾ ਦਿਲਾਂ ਦਾ ਨੁਕਸਾਨ ਜੀ
ਐਨਾ ਤੁਸੀਂ ਰੱਖੀਔ ਧਿਆਨ ਜੀ
ਸ੍ਰੀ ਮਾਨ ਜੀ
ਮੇਰੀ ਬੇਨਤੀ ਮੈਨੇਜਮੈਂਟ ਨੂੰ
ਸਾਡਾ ਕੰਪ ਇਕ ਹੋਰ ਲਾਗਵਾ ਦੀਓ
Tour ਲੈਜੋ ਜੀ ਪਹਾੜਾਂ ਵੱਲ ਨੂੰ
ਯਾਦਗਾਰੀ ਫ਼ੋਟੋਮਾਂ ਵੀ ਕਰਵਾ ਦਿਓ
ਸਾਡੇ ਸਿਰਾਂ ਤੋਂ ਥਕਾਣ ਜੇਹੀ ਲਾ ਦਿਓ
ਹਾਂ ਹਾਂ ਹਾਂ
ਆਈ ਬਿਗ ਟੁ ਸੇ ਟਾਈਮ ਵੈਰੀ ਲੈਸ ਜੀ
ਸੱਚ ਆਖਦਾ ਆ ਮਜ਼ਾਕ ਨੀ ਮੈ ਕਰਦਾ
ਤੁਸੀਂ ਮਾਪੇਆਂ ਜਿਹਿਓ ਸਾਡੇ ਗੁਰੂ ਓ
ਥੋੜੀ ਨਉ ਬਿਨਾ ਵੀ ਨੀ ਮੇਰਾ ਸਰਦਾ
ਸੱਚੇ ਦਿਲੋਂ ਓਦੇ ਉਤੇ ਮਰਦਾ
ਤਿਨ ਸਾਲ ਪਿਆਰ ਓਹਨੂੰ ਕਰਦਾ
ਇਕ ਬੋਜ ਹੈ ਕਿਤਾਬਾਂ ਦਾ ਦਿਮਾਗ ਤੇ
ਦੂਜਾ ਮਾਰਲੇ ਵਿਛੋੜਿਆਂ ਦੇ ਡਰ ਨੇ
ਤੁਸੀਂ ਖੁਦ ਦੇਖੀ ਕਾਲਜ਼ ਦੀ ਜਿੰਦਗੀ
ਥੋੜੇ ਬਿਨਾਂ ਸਾਡੇ ਦੁੱਖ ਕੀਨੇ ਹਰਨੇ
ਦਿਲਾਂ ਨੇ ਵੀ ਲਾਏ ਪਏ ਨੇ ਧਰਨੇ
ਕਿਡਾ ਮਸਲਾ ਗੰਭੀਰ ਖੜਾ ਦੇਖਲੋ
ਕਰੋ ਹੁਕਮ ਤਾਂ ਹੋਵੇ ਹੱਲ ਜੀ
To the ਪ੍ਰਿੰਸੀਪਲ ਜੀ
ਹੁਣ ਮਿਨਤਾਂ ਤੇ ਆਗੀ ਗੱਲ ਜੀ
ਸੇਵਾ ਵਿਖੇ ਆ ਪ੍ਰਿੰਸੀਪਲ ਜੀ
ਮਿਨਤਾਂ ਤੇ ਆਗੀ ਗੱਲ ਜੀ
ਕਾਲਜ ਚ ਸਾਲ ਮੇਰਾ ਆਖ਼ਰੀ
ਹੌਲ਼ ਪੇਂਦੇ ਅੱਜ ਕੱਲ ਜੀ
ਜ਼ਰਾ ਨਿਗ਼ਾ ਮਾਰੋ ਸਾਡੇ ਵੱਲ ਜੀ