Deora Ladlia
ਹੰਬ ਗਿਆ ਤੇਰੀਆਂ ਮਿਨਤਾਂ ਕਰਦਾ
ਹੁਣ ਤਾਂ ਮੇਰਾ ਨਹੀਓ ਸਰਦਾ
ਓ ਹੰਬ ਗਿਆ ਤੇਰੀਆਂ ਮਿਨਤਾਂ ਕਰਦਾ
ਵਹੁਟੀ ਬਿਨ ਮੇਰਾ ਨਹੀਓ ਸਰਦਾ
ਮੈਂ ਇਕੱਲਾ ਪਵਾ ਚੁਬਾਰੇ
ਭਾਬੀਏ ਹੁਣ ਤਾਂ ਨੀ ਲਾ ਦੇ ਗੱਲ ਕਿਨਾਰੇ
ਭਾਬੀਏ ਹੁਣ ਤਾਂ ਨੀ ਲਾ ਦੇ ਗੱਲ ਕਿਨਾਰੇ
ਭਾਬੀਏ ਹੁਣ ਤਾਂ ਨੀ
ਦਸਵੀਂ ਦੇ ਅਜੇ ਪੇਪਰ ਰਹਿੰਦੇ
ਮਾਪੇ ਕੁੜੀ ਨਿਆਣੀ ਕਹਿੰਦੇ
ਵੇ ਦਸਵੀਂ ਦੇ ਅਜੇ ਪੇਪਰ ਰਹਿੰਦੇ
ਮਾਪੇ ਕੁੜੀ ਨਿਆਣੀ ਕਹਿੰਦੇ
ਵੀਰ ਤੇਰੇ ਦੀ ਸਾਲੀ
ਵੇ ਦਿਓਰਾ ਲਾਡਲਿਆ ਨਾਂ ਕਰ ਬਹੁਤੀ ਕਾਹਲੀ ਵੇ
ਵੇ ਦਿਓਰਾ ਲਾਡਲਿਆ ਨਾਂ ਕਰ ਬਹੁਤੀ ਕਾਹਲੀ ਵੇ
ਵੇ ਦਿਓਰਾ ਲਾਡਲਿਆ
ਲੋਕਾਂ ਵਾਂਗੂ ਮੈਂ ਵੀ ਦੇਖ ਲਾ ਚੋਲ ਮੋਲ ਜੇ ਕਰਕੇ ਨੀ
ਵਾਲਾ ਦੇ ਵਿਚ ਤੇਲ ਲਵਾਵਾਂ ਗੋਡਿਆ ਤੇ ਸਿਰ ਧਰਕੇ ਨੀ
ਵਾਲਾ ਦੇ ਵਿਚ ਤੇਲ ਲਵਾਵਾਂ ਗੋਡਿਆ ਤੇ ਸਿਰ ਧਰਕੇ ਨੀ
ਮੈਂ ਵੀ ਲੈਲਾ ਅਜਬ ਨਜਾਰੇ
ਭਾਬੀਏ ਹੁਣ ਤਾਂ ਨੀ ਲਾ ਦੇ ਗੱਲ ਕਿਨਾਰੇ
ਭਾਬੀਏ ਹੁਣ ਤਾਂ ਨੀ ਲਾ ਦੇ ਗੱਲ ਕਿਨਾਰੇ
ਭਾਬੀਏ ਹੁਣ ਤਾਂ ਨੀ
ਥੋੜਾ ਜੇਹਾ ਚਿਰ ਹੋਰ ਠਹਿਰ ਜਾ ਤੂੰ ਮੰਨ ਆਈਆਂ ਕਰ ਲੀ ਵੇ
ਗੋਡਿਆ ਤੇ ਜਾ ਮੋਢਿਆਂ ਤੇ ਜਦ ਦਿਲ ਕੀਤਾ ਸਿਰ ਧਰਲੀ ਵੇ
ਗੋਡਿਆ ਤੇ ਜਾ ਮੋਢਿਆਂ ਤੇ ਜਦ ਦਿਲ ਕੀਤਾ ਸਿਰ ਧਰਲੀ ਵੇ
ਓਹ ਹੈ ਲਾਡਾ ਨਾਲ ਪਾਲੀ
ਵੇ ਦਿਓਰਾ ਲਾਡਲਿਆ ਨਾਂ ਕਰ ਬਹੁਤੀ ਕਾਹਲੀ ਵੇ
ਵੇ ਦਿਓਰਾ ਲਾਡਲਿਆ ਨਾਂ ਕਰ ਬਹੁਤੀ ਕਾਹਲੀ ਵੇ
ਵੇ ਦਿਓਰਾ ਲਾਡਲਿਆ
ਹਾਣ ਮੇਰੇ ਦੇ ਹਾਣੀ ਜਾਂਦੇ ਜਦੋ ਵਹੁਟੀਆਂ ਲੈ ਕੇ ਨੀ
ਕੱਢ ਲੈਂਦੇ ਨੇ ਜਾਨ ਭਾਬੀਏ ਤੁਰਨ ਜਦੋ ਖਹਿ ਖਹਿ ਕੇ ਨੀ
ਕੱਢ ਲੈਂਦੇ ਨੇ ਜਾਨ ਭਾਬੀਏ ਤੁਰਨ ਜਦੋ ਖਹਿ ਖਹਿ ਕੇ ਨੀ
ਮੈਥੋਂ ਜਾਂਦੇ ਨਹੀਂ ਸਹਾਰੇ
ਭਾਬੀਏ ਹੁਣ ਤਾਂ ਨੀ ਲਾ ਦੇ ਗੱਲ ਕਿਨਾਰੇ
ਭਾਬੀਏ ਹੁਣ ਤਾਂ ਨੀ ਲਾ ਦੇ ਗੱਲ ਕਿਨਾਰੇ
ਭਾਬੀਏ ਹੁਣ ਤਾਂ ਨੀ
ਜੀਹਨੇ ਖਾਦੇ ਓਹ ਵੀ ਜੀਹਨੇ ਨਹੀਂ ਖਾਦੇ ਪਛਤਾਉਂਦਾ ਵੇ
ਤੂੰ ਸੇਮੇ ਤਲਵੰਡੀ ਵਾਲਿਆਂ ਕਿਉਂ ਮੈਥੋਂ ਅਖਵਾਉਂਦਾ ਵੇ
ਓਏ ਤੂੰ ਸੇਮੇ ਤਲਵੰਡੀ ਵਾਲਿਆਂ ਕਿਉਂ ਮੈਥੋਂ ਅਖਵਾਉਂਦਾ ਵੇ
ਓ ਗੱਲ ਲੱਡੂਆਂ ਵਾਲੀ
ਵੇ ਦਿਓਰਾ ਲਾਡਲਿਆ ਨਾਂ ਕਰ ਬਹੁਤੀ ਕਾਹਲੀ ਵੇ
ਵੇ ਦਿਓਰਾ ਲਾਡਲਿਆ ਨਾਂ ਕਰ ਬਹੁਤੀ ਕਾਹਲੀ ਵੇ
ਵੇ ਦਿਓਰਾ ਲਾਡਲਿਆ
ਲਾ ਦੇ ਗੱਲ ਕਿਨਾਰੇ ਭਾਬੀਏ ਹੁਣ ਤਾਂ ਨੀ
ਤੂੰ ਨਾਂ ਕਰ ਬਹੁਤੀ ਕਾਹਲੀ ਵੇ ਦਿਓਰਾ ਲਾਡਲਿਆ