Mann Bharrya [Tabaahi]
ਵੇ ਮੈਥੋਂ ਤੇਰਾ ਮਨ ਭਰਿਆ ਮਨ ਭਰੇਆ ਬਦਲ ਗੀਆ ਸਾਰਾ
ਵੇ ਤੂੰ ਮੈਨੂੰ ਛਡ ਜਾਣਾ ਗੱਲਾਂ ਤੇਰਿਆ ਤੋਂ ਲਗਦਾ ਏ ਯਾਰਾ
ਗੱਲ ਗੱਲ ਤੇ ਸ਼ਕ ਕਰਦਾ ਐਤਬਾਰ ਜ਼ਰਾ ਵੀ ਨਹੀਂ
ਹੁਣ ਤੇਰਿਆ ਅੱਖਿਆਂ ਚ ਮੇਰੇ ਲਈ ਪਿਆਰ ਜ਼ਰਾ ਵੀ ਨਹੀਂ
ਮੇਰਾ ਤੇ ਕੋਈ ਹੈ ਨੀ ਤੇਰੇ ਬਿਨ ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਨੂੰ ਛਡ ਜਾਣਾ ਗੱਲਾਂ ਤੇਰਿਆ ਤੋਂ ਲਗਦਾ ਏ ਯਾਰਾ
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝ ਕੇ ਬੈਠੇ
ਮੈਂ ਸਬ ਸਮਝਦੀ ਆ ਤੂੰ ਜਵਾਕ ਸਮਝ ਕੇ ਬੈਠੇ
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝ ਕੇ ਬੈਠੇ
ਮੈਂ ਸਬ ਸਮਝਦੀ ਆ ਤੂੰ ਜਵਾਕ ਸਮਝ ਕੇ ਬੈਠੇ
ਤੂੰ ਵਕ਼ਤ ਨਹੀ ਦਿੰਦਾ ਮੈਨੂੰ ਅੱਜ ਕੱਲ ਦੋ ਪੱਲ ਦਾ
ਤੈਨੂੰ ਪਤਾ ਨਈ ਸ਼ਾਯਦ ਇਸ਼੍ਕ਼ ਵਿਚ ਇੰਜ ਨਹੀ ਚਲਦਾ
ਮੈਨੂੰ ਤੂੰ ਜੁੱਤੀ ਥੱਲੇ ਰੱਖਦਾ ਜਾਣੀ ਲੋਕਾ ਅੱਗੇ ਬਣ ਨਾ ਵਿਚਾਰਾ
ਵੇ ਤੂੰ ਮੈਨੂੰ ਛਡ ਜਾਣਾ ਗੱਲਾਂ ਤੇਰਿਆ ਤੋਂ ਲਗਦਾ ਏ ਯਾਰਾ
ਤੂੰ ਸਬ ਜਾਣਦਾ ਏ ਮੈਂ ਛਡ ਨੀ ਸਕਦੀ ਤੈਨੂੰ
ਤਾਂ ਹੀ ਤਾ ਉਂਗੱਲਾਂ ਤੇ ਰੋਜ਼ ਨਚੌਣਾ ਮੈਨੂੰ
ਆ ਆ ਆ ਆ ਆ ਆ ਆ
ਤੂੰ ਸਬ ਜਾਣਦਾ ਏ ਮੈਂ ਛਡ ਨੀ ਸਕਦੀ ਤੈਨੂੰ
ਤਾਂ ਹੀ ਤਾ ਉਂਗੱਲਾਂ ਤੇ ਰੋਜ਼ ਨਚੌਣਾ ਮੈਨੂੰ
ਅਗਲੇ ਜਨਮ ਵਿਚ ਅੱਲਾਹ ਐਸਾ ਖੇਲ ਰਚਾ ਕੇ ਭੇਜੇ
ਮੈਨੂੰ ਤੂੰ ਬਣਾਕੇ ਭੇਜੇ ਤੈਨੂੰ ਮੈਂ ਬਣਾਕੇ ਭੇਜੇ
ਵੇ ਫੇਰ ਤੈਨੂੰ ਪਤਾ ਲਗਨਾ ਕਿਵੇਂ ਪੀਤਾ ਜਾਂਦੇ ਪਾਣੀ ਖਾਰਾ ਖਾਰਾ
ਵੇ ਤੂੰ ਮੈਨੂੰ ਛਡ ਜਾਣਾ ਗੱਲਾਂ ਤੇਰਿਯਾ ਤੋਂ ਲਗਦਾ ਏ ਯਾਰਾ