Dear Mama
ਕਦੇ ਸੂਰਜ ਵਾਂਗੂੰ ਤੱਪਦਾ ਹਾਂ
ਸੂਰਜ ਵਾਂਗੂੰ ਤੱਪਦਾ
ਕਦੇ ਸ਼ਾਂਤ ਸੇਵੇਰੇ ਵਰਗਾ ਆ
ਮਾਂ ਮੈਨੂੰ ਲੱਗਦਾ ਰਹਿੰਦਾ
ਮੈਂ ਜਮ੍ਹਾਂ ਤੇਰੇ ਵਰਗਾ ਆ
ਮਾਂ ਮੈਨੂੰ ਲੱਗਦਾ ਰਹਿੰਦਾ
ਮੈਂ ਜਮ੍ਹਾਂ ਤੇਰੇ ਵਰਗਾ ਆ
ਕਈ ਵਾਰੀ ਬਾਪੂ ਵਾਂਗੂੰ
ਦੁਨੀਆਂ ਤੇ ਹੱਖ ਜਇਆ ਆ ਜਾਂਦਾ
ਪਰ ਹਰ ਵਾਰੀ ਮਾਂ ਤੇਰੇ ਵਾਂਗੂੰ
ਤਰਸ ਜਿਹਾ ਆ ਜਾਂਦਾ
ਕਈ ਕਹਿੰਦੇ ਆ ਹਾ ਚਿਹਰਾ
ਕਹਿੰਦੇ ਆਹਾ ਚਿਹਰਾ
ਜਮ੍ਹਾਂ ਤੇਰੇ ਚਿਹਰੇ ਵਰਗਾ ਆ
ਮਾਂ ਮੈਨੂੰ ਲੱਗਦਾ ਰਹਿੰਦਾ
ਮੈਂ ਜਮ੍ਹਾਂ ਤੇਰੇ ਵਰਗਾ ਆ
ਕਦੇ ਸੂਰਜ ਵਾਂਗੂੰ ਤੱਪਦਾ ਹਾਂ
ਕੋਈ ਕਰਦਾ ਦੇਖ ਤਰੱਕੀ
ਮੈਥੋਂ ਸਾੜਾ ਨਹੀਂ ਹੁੰਦਾ
ਮਾਂ ਤੇਰੇ ਵਾਂਗੂੰ ਚਾਹ ਕੇ
ਕਿਸੇ ਦਾ ਮਾੜਾ ਨਹੀਂ ਹੁੰਦਾ
ਤਾਂਹੀਓਂ ਤੇਰਾ ਕੱਲਾ ਸਿੱਧੂ
ਤੇਰਾ ਕੱਲਾ ਸਿੱਧੂ
ਲੋਕਾਂ ਲਈ ਬਥੇਰੇ ਵਰਗਾ ਆ
ਮਾਂ ਮੈਨੂੰ ਲੱਗਦਾ ਰਹਿੰਦਾ
ਮੈਂ ਜਮ੍ਹਾਂ ਤੇਰੇ ਵਰਗਾ ਆ
ਕਦੇ ਸੂਰਜ ਵਾਂਗੂੰ ਤੱਪਦਾ ਹਾਂ
ਤੇਰੇ ਵਾਂਗੂੰ ਛੇਤੀ ਖੁਸ਼
ਤੇ ਛੇਤੀ ਉਦਾਸ ਜਿਹਾ ਹੋ ਜਾਂਦਾ
ਜੇ ਕੋਈ ਹੱਸ ਕੇ ਮਿਲ ਜਾਏ
ਓਹਦੇ ਤੇ ਵਿਸ਼ਵਾਸ ਜਾ ਹੋ ਜਾਂਦਾ
ਦੁਨਿਆਦਾਰੀ ਦੇਖੇ ਤਾਂ ਮੈਂ
ਆਮ ਜਿਹਾ ਲੱਗਦਾ ਆ
ਪਰ ਜਦ ਤੂੰ ਮੈਨੂੰ ਵੇਖੇ ਨੀ
ਮੈਂ ਖਾਸ ਜਿਹਾ ਹੋ ਜਾਂਦਾ
ਸਭ ਨੂੰ ਮਾਫੀ ਦਿੰਦਾ ਹਾਂ
ਸਭ ਨੂੰ ਮਾਫ਼ੀ ਦਿੰਦਾ
ਜਿਹੜਾ ਤੇਰੇ ਚਿਹਰੇ ਵਰਗਾ ਆਂ
ਮਾਂ ਮੈਨੂੰ ਲੱਗਦਾ ਰਹਿੰਦਾ
ਮੈਂ ਜਮ੍ਹਾਂ ਤੇਰੇ ਵਰਗਾ ਆ
ਕਦੇ ਸੂਰਜ ਵਾਂਗੂੰ ਤੱਪਦਾ ਹਾਂ ( ਆ ਆ ਆ ਆ )
ਚੁੱਕ ਮੱਥੇ ਲਾ ਲਾ ਪੈਰ ਧਰੇ ਤੂੰ ਜਿਹੜੀ ਮਾਟੀ ਤੇ
ਮੇਰਾ ਜੀਅ ਕਰਦਾ ਮਾਂ ਚਰਨ ਕੌਰ
ਲਿਖਵਾ ਲਾ ਛਾਤੀ ਤੇ
ਮੇਰਾ ਜੀਅ ਕਰਦਾ ਮਾਂ ਚਰਨ ਕੌਰ
ਲਿਖਵਾ ਲਾ ਛਾਤੀ ਤੇ