Sone Da Sareer
ਅੰਤਾਂ ਦਾ ਰੂਪ ਚੰਨ ਵੇ
ਅੱਜ ਮੱਚ ਮੱਚ ਕੇ ਹੋ ਜਾਣਾ ਕੋਲੇ
ਪੱਥਰਾਂ ਦੇ ਵਾਂਗੂ ਜੰਮ ਗਏ
ਤੇਰੇ ਅੰਗ ਪੈਰ ਹਵਾ ਛੋਲੇ ਤੌ ਵੀ ਹੋਲੇ
ਡਰ ਜਿਹੜੀ ਗੱਲ ਦਾ ਸੀ
ਓਹੀ ਗੱਲ ਵੇ ਨਸੀਬਾਂ ਨਾਲ ਹੋਈ
ਸੋਨੇ ਦਾ ਸਰੀਰ ਵਾਲਿਆਂ
ਤੈਨੂੰ ਲੱਕੜਾਂ ਚ ਦੱਬ ਗਿਆ ਕੋਈ
ਸੋਨੇ ਦਾ ਸਰੀਰ ਵਾਲਿਆਂ
ਬਾਤਾਂ ਕੋਲੋਂ ਰੁਸ ਜੋ ਗਏ
ਏ ਹੁੰਗਾਰਿਆਂ ਦਾ ਬਣਿਆ ਸੀ ਘਰ ਵੇ
ਬਾਹਰੋਂ ਭਾਵੇ ਈਤਾ ਲੱਗੀਆਂ
ਵਿੱਚੋ ਤਾਰਿਆਂ ਦਾ ਬਣਿਆਂ ਸੀ ਘਰ ਵੇ
ਚੁਬਾਰੇ ਵਿੱਚੋ ਹੂਕ ਉੱਠਦੀ
ਛਾਲ ਮਾਰਕੇ ਬੇਹੜੇ ਦੇ ਵਿਚ ਮੋਈ
ਸੋਨੇ ਦਾ ਸਰੀਰ ਵਾਲਿਆਂ
ਤੈਨੂੰ ਲੱਕੜਾਂ ਚ ਦੱਬ ਗਿਆ ਕੋਈ
ਸੋਨੇ ਦਾ ਸਰੀਰ ਵਾਲਿਆਂ
ਵੇ ਚਾਵਾਂ ਵੀ ਸੁਰਾਹੀ ਫੂਟ ਗਈ
ਕੱਚ ਵਜਿਆ ਕਲੇਜੇ ਵਿਚ ਆਕੇ
ਤੂੰ ਦੋ ਦਿਨ ਹੱਸ ਕਿ ਲਿਆ
ਤੈਨੂੰ ਚਾਰ ਬੰਦੇ ਲੈ ਗਏ ਮੋਢਾ ਲਾ ਕੇ
ਚਾਣ ਚੱਕ ਸੱਧਾ ਆਗਿਆ
ਜਾਂਦੀ ਵਾਰ ਸਾਡੀ ਗੱਲ ਵੀ ਨਾ ਹੋਈ
ਸੋਨੇ ਦਾ ਸਰੀਰ ਵਾਲਿਆਂ
ਤੈਨੂੰ ਲੱਕੜਾਂ ਚ ਦੱਬ ਗਿਆ ਕੋਈ
ਸੋਨੇ ਦਾ ਸਰੀਰ ਵਾਲਿਆਂ
ਤੂੰ ਇੱਕ ਦਿਨ ਪਹਿਲਾਂ ਆਖਿਆ
ਖੇਂਦ ਮੌਤ ਹੁੰਦੀ ਜਿੰਦਗੀ ਦਾ ਗਹਿਣਾ
ਜਿਵੇ ਤੈਨੂੰ ਪਤਾ ਹੀ ਸੀ ਵੇ
ਦਿਨ ਅਗਲੇ ਤੂੰ ਜੱਗ ਤੇ ਨੀ ਰਹਿਣਾ
ਤੂੰ ਜਿਥੋਂ ਤੱਕ ਰਾਗ ਛੇੜ ਤੇ
ਓਹੋ ਧੰਦ ਫੇਰ ਕਿਸੇ ਨੇ ਨਾ ਧੋਇ
ਸੋਨੇ ਦਾ ਸਰੀਰ ਵਾਲਿਆਂ
ਤੈਨੂੰ ਲੱਕੜਾਂ ਚ ਦੱਬ ਗਿਆ ਕੋਈ
ਸੋਨੇ ਦਾ ਸਰੀਰ ਵਾਲਿਆਂ