Qayanat
ਰਾਂਝਾ ਚੰਨ, ਚਾਰੇ ਵਗ ਤਾਰਿਆਂ ਦਾ
ਸਾਰਾ ਅੰਬਰ ਲੱਗਦਾ ਹੈ ਝੰਗ ਵਰਗਾ
ਰੋੜੇ ਖੇਡ ਦੇ ਚਾਨਣੀਆਂ ਨਾਲ ਸੋਚਾਂ
ਘੇਰਾ ਧਰਤੀਆਂ ਦਾ ਮੇਰੀ ਵੰਗ ਵਰਗਾ
ਮੇਰੀ ਦੇਹ ਹੋ ਗਈ ਕਾਇਨਾਤ ਵਰਗੀ
ਮੇਰੀ ਦੇਹ ਹੋ ਗਈ ਕਾਇਨਾਤ ਵਰਗੀ
ਸਾਰਾ ਖੇਲ ਹੋਈਆਂ ਮੇਰੇ ਅੰਗ ਵਰਗਾ
ਤੈਨੂੰ ਸੂਰਜਾ ਅੱਜ ਮੈਂ ਤੱਕਿਆਂ ਵੇ
ਤੂੰ ਤਾਂ ਨਿਕਲੀਆਂ ਮੇਰੇ ਹੀ ਰੰਗ ਵਰਗਾ
ਗੱਲਾਂ ਇਸ਼ਕ ਦੀਆਂ ਕਾਹਨੂੰ ਛੇੜ ਲਈਆਂ
ਇਹ ਤਾਂ ਪਰਬਤਾਂ ਨੂੰ ਢੱਕ ਦੀਆਂ ਨੇ
ਮੈਨੂੰ ਅੱਗ ਵਿੱਚੋ ਵੇ ਨੀਰ ਦਿਸੇ
ਅੱਗਾਂ ਪਾਣੀਆਂ ਵਿੱਚੋ ਵੀ ਮੱਚਦੀਆਂ ਨੇ
ਮੇਰੀ ਅੱਖ ਨੇ ਤੱਕ ਲਾਏ ਰਾਜ ਡੂੰਘੇ
ਮੇਰੇ ਪੈਰਾਂ ਨੂੰ ਸਗਲ ਜ਼ਮੀਨ ਮਿਲ ਗਈ
ਰੂਸੀ ਜੋਗੀਆਂ ਤੌ ਢਾਢਾ ਚਿਰ ਹੋਈਆਂ
ਅੱਜ ਫੇਰ ਸੁਲੱਖਣੀ ਬੀਨ ਮਿਲ ਗਈ
ਸਾਇਯੋ ਭਾਗਾਂ ਵਾਲਾ ਦਿਨ ਆਉਣ ਲੱਥਾਂ
ਸਾਇਯੋ ਭਾਗਾਂ ਵਾਲਾ ਦਿਨ ਆਉਣ ਲੱਥਾਂ
ਸੂਹੇ ਫੁੱਲਾਂ ਚੋ ਸਿਮ ਦੀ ਸੁਗੰਦ ਵਰਗਾ
ਤੈਨੂੰ ਸੂਰਜਾ ਅੱਜ ਮੈਂ ਤੱਕਿਆਂ ਵੇ
ਤੂੰ ਤਾਂ ਨਿਕਲੀਆਂ ਮੇਰੇ ਹੀ ਰੰਗ ਵਰਗਾ
ਨਾ ਤਾਂ ਏਸ ਪਾਸੇ ਨਾ ਤਾਂ ਓਸ ਪਾਸੇ
ਵਿਚੇ ਵਿਚ ਹੀ ਹੋਣ ਸਰਦਾਰੀਆਂ ਵੇ
ਟੱਬਰ ਪਾਲਣੇ ਦਿਲ ਤੌ ਸਾਧ ਹੋਣਾ
ਨਾਲੇ ਰੱਬ ਤੇ ਨਾਲੇ ਦੁਨੀਆਂ ਦਾਰੀਆਂ ਵੇ
ਰੂਹਾਂ ਆਪਣੀ ਥਾਂ ਹਾਂ ਆਪਣੀ ਥਾਂ
ਜੇਕਰ ਦੋਹਾ ਚ ਪੂਰਾ ਸਮਤੋਲ ਹੋਵੇ
ਹੁੰਦਾ ਬੜਾ ਜਰੂਰੀ ਏ ਬਦਲ ਜਾਣਾ
ਚੰਨ ਅੱਧਾ ਤੇ ਨਾਲੇ ਕਦੇ ਗੋਲ ਹੋਵੇ
ਨਾਲੇ ਗੁੱਝਾਂ ਵੀ ਹੈ ਨਾਲੇ ਨਜ਼ਰੀਆਂ ਵੇ
ਨਾਲੇ ਗੁੱਝਾਂ ਵੀ ਹੈ ਨਾਲੇ ਨਜ਼ਰੀਆਂ ਵੇ
ਹੁੰਦਾ ਇਸ਼ਕ ਤਾਂ ਸੋਨੇ ਦੇ ਦੰਦ ਵਾਂਗ
ਤੈਨੂੰ ਸੂਰਜਾ ਅੱਜ ਮੈਂ ਤੱਕਿਆਂ ਵੇ
ਤੂੰ ਤਾਂ ਨਿਕਲੀਆਂ ਮੇਰੇ ਹੀ ਰੰਗ ਵਰਗਾ
ਮੈਂ ਤੈਨੂੰ ਮਿਲਾ ਗਈ ਐਸੀ ਇੱਕ ਥਾਂ ਉੱਤੇ
ਠੰਡੀ ਪੌਣ ਦੀ ਸਾ ਸਾ ਉੱਤੇ
ਇੱਕ ਬੂੰਦ ਵੀ ਖੂਨ ਦੀ ਢੁਲਦੀ ਨਹੀਂ
ਜਿਥੇ ਰੰਗ ਨਸਲ ਦੇ ਨਾਂ ਉੱਤੇ
ਇਹ ਤਾਂ ਰੂਹਾਂ ਦੇ ਰੇਸ਼ਿਆਂ ਦਾ ਗੀਤ ਸੁਜਾ
ਇਹ ਤਾ ਸਾਹਾਂ ਤੋਂ ਨਾਜ਼ੁਕ ਮੋੜ ਕੋਈ
ਇਹ ਤਾ ਦਿਲਾਂ ਦਾ ਖਿੜਿਆ ਬਾਗ ਜਿਥੇ
ਮਾਣਮੱਤੀਆਂ ਛਾਵਾਂ ਦੀ ਨਾ ਥੋੜ ਕੋਈ
ਕਿਸੇ ਆਜੜੀ ਦੀ ਲੰਮੀ ਹੇਕ ਸੁਣਕੇ
ਕਿਸੇ ਆਜੜੀ ਦੀ ਲੰਮੀ ਹੇਕ ਸੁਣਕੇ
ਪਹਿਲਾ ਭਾਵੰਦੇ ਰੋਹੀ ਦੇ ਝੰਡ ਵਰਗਾ
ਤੈਨੂੰ ਸੂਰਜਾ ਅੱਜ ਮੈਂ ਤੱਕਿਆਂ ਵੇ
ਤੂੰ ਤਾਂ ਨਿਕਲੀਆਂ ਮੇਰੇ ਹੀ ਰੰਗ ਵਰਗਾ