Akhar [Female Version]
ਵੇ ਮੈਂ ਤੇਰੇ ਤੋਂ ਵੱਧ ਸੋਹਣਾ ਕੋਈ ਵੀ ਵੇਖਿਆ ਨਾ
ਸੂਰਜ ਤੱਤਾ, ਤੇ ਚੰਨ ਦਾਗੀ, ਤਾਰੇ ਪੱਥਰ ਨੇ
ਕੋਈ ਮੁੱਲ ਨਹੀਂ ਸੀ, ਥਾਂ-ਥਾਂ ਰੁਲ਼ਦੇ ਫ਼ਿਰਦੇ ਸੀ
ਲੋਹਾ ਪਾਰ ਲਾ ਦਿੱਤਾ ਇਕ ਚੰਦਨ ਦੀ ਲੱਕੜ ਨੇ
ਲੋਹਾ ਪਾਰ ਲਾ ਦਿੱਤਾ ਇਕ ਚੰਦਨ ਦੀ ਲੱਕੜ ਨੇ
ਬਾਂਹ 'ਤੇ ਲਿਖਿਆ ਨਾਲੇ ਵੇਖਾਂ, ਨਾਲੇ ਚੁੰਮਾਂ ਮੈਂ
ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ
ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ
ਤੂੰ ਹੱਥ ਘੁੱਟ ਕੇ, ਫ਼ੜ ਕੇ ਰੱਖੀਂ, ਛੱਡ ਨਾ ਦੇਵੀਂ ਵੇ
ਸੁਣਿਆ ਪਿਆਰ 'ਚ ਆਉਂਦੇ ਬਿਰਹੋਂ ਵਾਲੇ ਝੱਖੜ ਨੇ
ਤੂੰ ਹੱਥ ਘੁੱਟ ਕੇ, ਫ਼ੜ ਕੇ ਰੱਖੀਂ, ਛੱਡ ਨਾ ਦੇਵੀਂ ਵੇ
ਸੁਣਿਆ ਪਿਆਰ 'ਚ ਆਉਂਦੇ ਬਿਰਹੋਂ ਵਾਲੇ ਝੱਖੜ ਨੇ
ਇਹਨਾਂ ਕਈ ਹੀਰਾਂ ਤੋਂ ਕਈ ਰਾਂਝਿਆ ਨੂੰ ਖੋ ਲਿਆ ਏ
ਦੁਨੀਆ ਵਾਲੇ ਪਿਆਰ ਦੇ ਵੈਰੀ ਡਾਢੇ ਧੱਕੜ ਨੇ
ਦੁਨੀਆ ਵਾਲੇ ਪਿਆਰ ਦੇ ਵੈਰੀ ਡਾਢੇ ਧੱਕੜ ਨੇ
ਵੇ ਅਸੀਂ ਇਕ-ਦੂਜੇ ਨਾਲ ਪੱਕੇ ਵਾਦੇ ਕਰ ਤਾਂ ਲਏ
ਅੱਲ੍ਹੜ ਉਮਰਾਂ ਸਾਡੀਆਂ ਹਾਲੇ ਸੋਹਣਿਆ ਕੱਚੜ ਨੇ
ਅੱਲ੍ਹੜ ਉਮਰਾਂ ਸਾਡੀਆਂ ਹਾਲੇ ਸੋਹਣਿਆ ਕੱਚੜ ਨੇ
ਵੇ ਮੈਂ ਨਿਤ ਡਾਕੀਆ ਵਹਿੰਦੀ ਪੱਥਰ ਨੈਣ ਹੋ ਗਏ
ਪਾਈ ਜਾਨ ਮੋਈ ਵਿਚ ਤੇਰੇ ਪਿਆਰ ਦੇ ਪੱਤਰ ਨੇ
ਵੇ ਮੈਂ ਨਿਤ ਡਾਕੀਆ ਵਹਿੰਦੀ ਪੱਥਰ ਨੈਣ ਹੋ ਗਏ
ਪਾਈ ਜਾਨ ਮੋਈ ਵਿਚ ਤੇਰੇ ਪਿਆਰ ਦੇ ਪੱਤਰ ਨੇ
ਤੇਰੀ ਸੌਂਹ, ਧਰਤੀ 'ਤੇ ਪੈਰ ਸੋਹਣਿਆ ਲਗਦੇ ਨਾ
ਐਨਾ ਚਾਹ ਚਾੜ੍ਹਿਆ ਚਿੱਠੀ ਦੀ ਹਰ ਸੱਤਰ ਨੇ
ਐਨਾ ਚਾਹ ਚਾੜ੍ਹਿਆ ਚਿੱਠੀ ਦੀ ਹਰ ਸੱਤਰ ਨੇ
ਵੇ ਮੈਨੂੰ ਤੇਰੇ ਬਾਝੋਂ ਰਾਤਾਂ ਖਾਣ ਨੂੰ ਆਉਂਦੀਆਂ ਨੇ
ਲਾਈ ਅੱਗ ਕਾਲਜੇ ਪੋਹ ਵਿਚ ਵਰਦੇ ਕੱਕਰ ਨੇ
ਦਿਲ ਦੇ ਜਖਮਾਂ ਉਤੇ ਕਦੋਂ ਕਰੇਗਾ ਪੱਟੀਆਂ ਤੂੰ
ਤੇਰੇ ਚਾਹੁਣੇ ਵਾਲੇ ਕਈ ਜਨਮਾਂ ਤੋਂ ਫ਼ੱਟੜ ਨੇ
ਤੇਰੇ ਚਾਹੁਣੇ ਵਾਲੇ ਕਈ ਜਨਮਾਂ ਤੋਂ ਫ਼ੱਟੜ ਨੇ