Yaad Teri
Laddi Gill!
ਜੇ ਚੇਤਾ ਤੇਰਾ ਦੱਸ ਕੇ ਆਉਂਦਾ ਹੁੰਦਾ, ਹਾਣਦੀਏ
ਮੈਂ ਨਾ ਕਦੇ ਵੀ ਖੋਲਦਾ ਉਹਨੂੰ ਕੁੰਡਾ, ਹਾਣਦੀਏ
ਮੈਂ ਨਾ ਕਦੇ ਵੀ ਖੋਲਦਾ ਉਹਨੂੰ ਕੁੰਡਾ, ਹਾਣਦੀਏ
ਜੇ ਚੇਤਾ ਤੇਰਾ ਦੱਸ ਕੇ ਆਉਂਦਾ ਹੁੰਦਾ, ਹਾਣਦੀਏ
ਮੈਂ ਨਾ ਕਦੇ ਵੀ ਖੋਲਦਾ ਉਹਨੂੰ ਕੁੰਡਾ, ਹਾਣਦੀਏ
ਘਰ ਨਹੀਂ ਕੋਈ ਕਹਿ ਕੇ ਉਹਨੂੰ ਬਾਹਰੋਂ-ਬਾਹਰੀ ਮੋੜ ਦਿੰਦਾ
ਵੱਸ ਨਹੀਂ ਚੱਲਦਾ
ਵੱਸ ਨਹੀਂ ਚੱਲਦਾ, ਯਾਦ ਤੇਰੀ ਤੇਰੇ ਮਗਰੇ-ਮਗਰੇ ਤੋਰ ਦਿੰਦਾ
ਵੱਸ ਨਹੀਂ ਚੱਲਦਾ
ਵੱਸ ਨਹੀਂ ਚੱਲਦਾ, ਯਾਦ ਤੇਰੀ ਤੇਰੇ ਮਗਰੇ-ਮਗਰੇ ਤੋਰ ਦਿੰਦਾ
ਵੱਸ ਨਹੀਂ ਚੱਲਦਾ (ਵੱਸ ਨਹੀਂ ਚੱਲਦਾ)
ਤੂੰ ਤਾਂ ਛੱਡਗੀ ਯਾਦ ਤੇਰੀ ਨਾਹ ਛੱਡਦੀ ਏ ਮੈਨੂੰ
Past ਦੇ ਵਿੱਚ ਡੋਬ-ਡੋਬ ਕੇ ਕੱਢਦੀ ਏ ਮੈਨੂੰ
ਯਾਦ ਤੇਰੀ ਜਿਵੇਂ ਸੱਗੀ ਨਾਲ ਪਰਾਂਦੀ, ਹਾਣਦੀਏ
ਜਿੱਥੇ ਜਾਵਾਂ ਨਾਲ-ਨਾਲ ਮੇਰੇ ਜਾਂਦੀ, ਹਾਣਦੀਏ
ਥੱਕ ਹਾਰ ਕੇ ਮੈਂ ਹੀ ਇਹਨੂੰ ਹੱਥ ਪੈਰ ਜੇ ਜੋੜ ਦਿੰਦਾ
ਵੱਸ ਨਹੀਂ ਚੱਲਦਾ
ਵੱਸ ਨਹੀਂ ਚੱਲਦਾ, ਯਾਦ ਤੇਰੀ ਤੇਰੇ ਮਗਰੇ-ਮਗਰੇ ਤੋਰ ਦਿੰਦਾ
ਵੱਸ ਨਹੀਂ ਚੱਲਦਾ
ਓ, ਵੱਸ ਨਹੀਂ ਚੱਲਦਾ, ਯਾਦ ਤੇਰੀ ਤੇਰੇ ਮਗਰੇ-ਮਗਰੇ ਤੋਰ ਦਿੰਦਾ
ਵੱਸ ਨਹੀਂ ਚੱਲਦਾ (ਵੱਸ ਨਹੀਂ ਚੱਲਦਾ)
ਜੋਬਨ ਰੁੱਤੇ ਚੀਮੇ ਤੇ ਤੂੰ ਤਰਸ ਨਾ ਕਰਿਆ ਨੀ
ਤੇਰੇ ਮਗਰੋਂ ਫਿਰਦਾ ਏ ਮੁੰਡਾ ਮਰਿਆ-ਮਰਿਆ ਨੀ
ਹੋ, ਪਿੰਡ ਨਵੇਂ ਪਿੰਡ ਵਾਲਾ ਪੂਰਾ ਢੀਠ ਸੋਹਣੀਏ ਨੀ
ਭੁੱਲੂ ਤੈਨੂੰ ਭੁੱਲੂ ਅੱਖਾਂ ਮੀਟ ਸੋਹਣੀਏ ਨੀ
ਕਦੇ ਸਾਰੀ ਹੀ ਪੀ ਲੈਂਦਾ ਤੇ ਕਦੇ ਸਾਰੀ ਹੀ ਰੋੜ ਦਿੰਦਾ
ਵੱਸ ਨਹੀਂ ਚੱਲਦਾ
ਵੱਸ ਨਹੀਂ ਚੱਲਦਾ, ਯਾਦ ਤੇਰੀ ਤੇਰੇ ਮਗਰੇ-ਮਗਰੇ ਤੋਰ ਦਿੰਦਾ
ਵੱਸ ਨਹੀਂ ਚੱਲਦਾ
ਓ, ਵੱਸ ਨਹੀਂ ਚੱਲਦਾ, ਯਾਦ ਤੇਰੀ ਤੇਰੇ ਮਗਰੇ-ਮਗਰੇ ਤੋਰ ਦਿੰਦਾ
ਵੱਸ ਨਹੀਂ ਚੱਲਦਾ
ਅੱਜੇ ਅੱਧੀ ਜ਼ਿੰਦਗੀ ਲੰਘੀ ਏ, ਖੌਰੇ ਇਹ ਕੱਦ ਲੰਘਣੀ ਪੂਰੀ ਏ
ਮੈਨੂੰ ਜਿਉਂਦਾ ਨਹੀਂ ਕੋਈ ਕਹਿ ਸਕਦਾ, ਸਾਹ ਲੈਣਾ ਤਾਂ ਮਜਬੂਰੀ ਏ