Phulkaari [Sandhu Saab]
ਹਾ
ਤੇਰੀ ਝੋਲੀ ਪਏ ਪਤਾਸੇ ਨੀ, ਐਵੇਂ ਨਾ ਦੇ ਦਿਲਾਸੇ ਨੀ
ਤੂੰ ਪੈੜਾਂ ਨੱਪੀਆਂ ਹੋਰ ਦੀਆਂ, Gill Raunta ਕਰਕੇ ਪਾਸੇ ਨੀ
ਓ, corporate ਘਰਾਣਾ ਸੀ, ਮੈਂ cycle scheme ਸਰਕਾਰੀ ਦਾ
ਮੈਨੂੰ ਤੇਰੇ ਸਿਰ ਤੇ ਦਿਸਦਾ ਏ, ਲੜ ਗ਼ੈਰਾਂ ਦੀ ਫੁੱਲਕਾਰੀ ਦਾ
ਮੈਨੂੰ ਤੇਰੇ ਸਿਰ ਤੇ ਦਿਸਦਾ ਏ, ਲੜ ਗ਼ੈਰਾਂ ਦੀ ਫੁੱਲਕਾਰੀ ਦਾ
ਹਾ ਹੋ-ਹੋ ਹਾਂ-ਹਾਂ
ਓ, ਕੋਈ meter check ਨੀ ਕਰ ਸਕਿਆ, ਤੇਰੇ ਹੱਸੇ ਬਨਾਉਟੀ ਹਾਸੇ ਨੂੰ
ਹੁਣ ਖ਼ੈਰ ਲਈ ਵਰਤਾਂ ਜਾਂ ਜ਼ਹਿਰ ਲਈ, ਤੇਰੇ ਹੱਥ ਫੜਾਏ ਕਾਸੇ ਨੂੰ
ਕਿਵੇਂ ਦਿਲ ਕਾਲਾ ਏ ਹੋ ਸਕਦਾ? ਗੋਰੀ-ਚਿੱਟੀ ਜਾਨੋਂ ਪਿਆਰੀ ਦਾ
ਮੈਨੂੰ ਤੇਰੇ ਸਿਰ ਤੇ ਦਿਸਦਾ ਏ, ਲੜ ਗ਼ੈਰਾਂ ਦੀ ਫੁੱਲਕਾਰੀ ਦਾ
ਮੈਨੂੰ ਤੇਰੇ ਸਿਰ ਤੇ ਦਿਸਦਾ ਏ, ਲੜ ਗ਼ੈਰਾਂ ਦੀ ਫੁੱਲਕਾਰੀ ਦਾ ਹਾ
ਮੇਰੇ ਪਿਆਰ ਦੇ ਖੰਡ-ਮਖਾਣੇ ਨੀ, ਤੇਰੇ ਲਈ ਹੋਗੇ ਜ਼ਹਿਰ ਕਦੋਂ?
ਤੈਨੂੰ ਪਿੰਡ ਦੇ ਵਾਵਰੋਲੇ ਤੋਂ, ਚੰਗੇ ਲੱਗਣ ਲੱਗਗੇ ਸ਼ਹਿਰ ਕਦੋਂ?
ਕਿਉਂ ਚੁੰਮਦੀ ਰਹੀ ਮੇਰੇ ਮੱਥੇ ਨੂੰ, ਜੇ ਮੈਂ ਨਈਂ ਸੀ ਫੁੱਲ ਕਿਆਰੀ ਦਾ
ਮੈਨੂੰ ਤੇਰੇ ਸਿਰ ਤੇ ਦਿਸਦਾ ਏ, ਲੜ ਗ਼ੈਰਾਂ ਦੀ ਫੁੱਲਕਾਰੀ ਦਾ
ਮੈਨੂੰ ਤੇਰੇ ਸਿਰ ਤੇ ਦਿਸਦਾ ਏ, ਲੜ ਗ਼ੈਰਾਂ ਦੀ ਫੁੱਲਕਾਰੀ ਦਾ ਹੋ
ਅਸੀਂ ਤੇਰੇ ਲਈ ਖ਼ਰੀਦੀ ਗਏ, ਰੰਗ ਵੰਗਾਂ ਦੇ ਚੁਣ-ਚੁਣ ਕੇ
ਹੋ, ਜੋੜ-ਤੋੜ ਤੂੰ ਲਾਉਂਦੀ ਰਹੀ, ਗੱਡੀਆਂ ਦੀਆਂ ਆਵਾਜ਼ਾਂ ਸੁਣ-ਸੁਣ ਕੇ
ਸਾਨੂੰ ਦਰਦ ਰਹੂਗਾ ਜਨਮਾਂ ਤੱਕ, ਤੇਰੀ ਸੱਜਣਾ ਓਏ, ਸੱਟ ਮਾਰੀ ਦਾ
ਸਾਨੂੰ ਤੇਰੇ ਸਿਰ ਤੇ ਦਿਸਦਾ ਏ, ਲੜ ਗ਼ੈਰਾਂ ਦੀ ਫੁੱਲਕਾਰੀ ਦਾ
ਸਾਨੂੰ ਤੇਰੇ ਸਿਰ ਤੇ ਦਿਸਦਾ ਏ, ਲੜ ਗ਼ੈਰਾਂ ਦੀ ਫੁੱਲਕਾਰੀ ਦਾ
ਹੋ ਹਾ ਹੋ