Pyar Lai Ke

AMARDEEP GILL, SUKHSHINDER SHINDA

ਨਾ ਇਕ ਹੀ ਹੋ ਸਕਦੇ
ਨਾ ਵਖ ਹੀ ਰਿਹ ਸਕਦੇ
ਨਾ ਦਿਲ ਦੀ ਸੁਣ ਸਕਦੇ
ਨਾ ਆਪਣੀ ਕਿਹ ਸਕਦੇ
ਹਾਂ ਕੀਤੇ ਸਾਨੂ ਤੇਰਾ
ਕੀਤੇ ਸਾਨੂ ਤੇਰਾ, ਇਨਕਾਰ ਲ਼ੈ ਕੇ ਆ ਗਯਾ
ਕਿਹੋ ਜਿਹੇ ਮੋੜ ਉੱਤੇ, ਪ੍ਯਾਰ ਲ਼ੈ ਕੇ ਆ ਗਯਾ
ਕਿਹੋ ਜਿਹੇ ਮੋੜ ਉੱਤੇ, ਪ੍ਯਾਰ ਲ਼ੈ ਕੇ ਆ ਗਯਾ

ਹੁਣ ਦੋਸ਼ ਵੀ ਡਯਿਏ ਕਿਸਨੂ
ਏਨਾ ਹਾਲਾਤਾਂ ਦਾ
ਖ਼ਾਬਾਂ ਦੀ ਸੂਲੀ ਉੱਤੇ
ਹੈ ਟੰਗਿਆ ਰਾਤਾਂ ਦਾ
ਕਿੰਨੇ ਹੀ ਸਵਾਲ
ਕਿੰਨੇ ਹੀ ਸਵਾਲ, ਇਕੋ ਵਾਰ ਲ਼ੈ ਕੇ ਆ ਗਯਾ
ਕਿਹੋ ਜਿਹੇ ਮੋੜ ਉੱਤੇ, ਪ੍ਯਾਰ ਲ਼ੈ ਕੇ ਆ ਗਯਾ
ਕਿਹੋ ਜਿਹੇ ਮੋੜ ਉੱਤੇ, ਪ੍ਯਾਰ ਲ਼ੈ ਕੇ ਆ ਗਯਾ

ਅਸੀ ਤਾਂ ਆਪਣੇ ਉੱਤੇ
ਖੁਦ ਕੇਹਰ ਗੁਜ਼ਾਰ ਗਏ
ਕੱਲੇਯਾ ਹੀ ਖੇਡੀ ਬਾਜ਼ੀ
ਅੱਜ ਤਾਂ ਹੀ ਹਾਰ ਗਏ
ਹਿਕ਼ ਉੱਤੇ ਹੋਕੇਯਾ ਦਾ, ਹਿਕ਼ ਉੱਤੇ ਹੋਕੇਯਾ ਦਾ
ਭਾਰ ਲ਼ੈ ਕੇ ਆ ਗਯਾ
ਕਿਹੋ ਜਿਹੇ ਮੋੜ ਉੱਤੇ, ਪ੍ਯਾਰ ਲ਼ੈ ਕੇ ਆ ਗਯਾ
ਕਿਹੋ ਜਿਹੇ ਮੋੜ ਉੱਤੇ, ਪ੍ਯਾਰ ਲ਼ੈ ਕੇ ਆ ਗਯਾ

ਦੁਨੀਆਂ ਦੇ ਵਿਚ ਏਹੋ ਹਰ ਵਾਰ ਕ੍ਯੋਂ ਹੁੰਦੈ
ਜੋ ਨਾ ਮਿਲਣਾ ਓਸੇ ਨਾਲ ਪ੍ਯਾਰ ਕ੍ਯੋਂ ਹੁੰਦੈ
ਪੀੜਾ ਤੇਰੇ ਦਰ ਤੋਂ, ਪੀੜਾ ਤੇਰੇ ਦਰ ਤੋਂ
ਉਧਾਰ ਲ਼ੈ ਕੇ ਆ ਗਯਾ
ਕਿਹੋ ਜਿਹੇ ਮੋੜ ਉੱਤੇ, ਪ੍ਯਾਰ ਲ਼ੈ ਕੇ ਆ ਗਯਾ
ਕਿਹੋ ਜਿਹੇ ਮੋੜ ਉੱਤੇ, ਪ੍ਯਾਰ ਲ਼ੈ ਕੇ ਆ ਗਯਾ
ਨਾ ਇਕ ਹੀ ਹੋ ਸਕਦੇ
ਨਾ ਵਖ ਹੀ ਰਿਹ ਸਕਦੇ
ਨਾ ਦਿਲ ਦੀ ਸੁਣ ਸਕਦੇ
ਨਾ ਅਪਣੀ ਕਿਹ ਸਕਦੇ

Curiosidades sobre a música Pyar Lai Ke de Amrinder Gill

Quando a música “Pyar Lai Ke” foi lançada por Amrinder Gill?
A música Pyar Lai Ke foi lançada em 2010, no álbum “Ik Kudi Punjab Di”.
De quem é a composição da música “Pyar Lai Ke” de Amrinder Gill?
A música “Pyar Lai Ke” de Amrinder Gill foi composta por AMARDEEP GILL, SUKHSHINDER SHINDA.

Músicas mais populares de Amrinder Gill

Outros artistas de Dance music