Ratno Da Haal Sunai

Komal Jalandhari, Parvez Peji, Saleem Parvez

ਉੱਡ ਕਾਲੇ ਕਾਂਵਾਂ, ਤੈਨੂੰ ਚੂਰੀਆਂ ਮੈਂ ਪਾਵਾਂ
ਉੱਡ ਕਾਲੇ ਕਾਂਵਾਂ
ਉੱਡ ਕਾਲੇ ਕਾਂਵਾਂ ਤੈਨੂੰ, ਚੂਰੀਆਂ ਮੈਂ ਪਾਵਾਂ
ਮੇਰਾ ਵੀ ਸੁਨੇਹਾ, ਲੈਂਦਾ ਜਾਈ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ
ਰਤਨੋ ਦਾ ਹਾਲ ਸੁਣਾਈ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ
ਰਤਨੋ ਦਾ ਹਾਲ ਸੁਣਾਈ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ

ਆਖੀ ਮਾਤਾ ਰਤਨੋ ਦਾ, ਦਿਲ ਨਹੀਓਂ ਲਗਦਾ
ਨੈਣਾ ਵਿਚੋਂ ਛੰਮ ਛੰਮ, ''ਨੀਰ ਪਿਆ ਵੱਗਦਾ
ਆਖੀ ਮਾਤਾ ਰਤਨੋ ਦਾ, ਦਿਲ ਨਹੀਓਂ ਲਗਦਾ
ਨੈਣਾ ਵਿਚੋਂ ਛੰਮ ਛੰਮ, ''ਨੀਰ ਪਿਆ ਵੱਗਦਾ
ਨੈਣ ਦੋ ਪਿਆਸੇ ਆ ਕਿ, ਭੁੱਖੇ ਤੇਰੀ ਦੀਦ ਤਾਈਂ
ਦੀਦਿਆਂ ਦੀ, ਪਿਆਸ ਬੁਝਾਈਂ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ
ਰਤਨੋ ਦਾ, ਹਾਲ ਸੁਣਾਈ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ
ਰਤਨੋ ਦਾ, ਹਾਲ ਸੁਣਾਈ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ

ਤੇਰੇ ਬਿਨਾ ਜੋਗੀਆ ਵੇ, ਜੀ ਨਹੀਓਂ ਸਕਦੀ
ਜ਼ਹਿਰ ਜੁਦਾਈਆਂ ਵਾਲਾ, ''ਪੀ ਨਹੀਓਂ ਸਕਦੀ
ਤੇਰੇ ਬਿਨਾ ਜੋਗੀਆ ਵੇ, ਜੀ ਨਹੀਓਂ ਸਕਦੀ
ਜ਼ਹਿਰ ਜੁਦਾਈਆਂ ਵਾਲਾ, ''ਪੀ ਨਹੀਓਂ ਸਕਦੀ
ਨਹੀਂ ਤਾਂ ਵਿਛੋੜਿਆ ਚ, ਮੈਂ ਮਰ ਜਾਣਾ
ਬੱਚਦੀ ਜੇ, ਜਾਨ ਬਚਾਈਂ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ
ਰਤਨੋ ਦਾ, ਹਾਲ ਸੁਣਾਈ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ
ਰਤਨੋ ਦਾ, ਹਾਲ ਸੁਣਾਈ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ

ਘਰ ਜੇ ਤੂੰ ਆਵੇ ਜੋਗੀ, ਸ਼ਗਨ ਮਨਾਵਾਂਗੀ
ਖੁਸ਼ੀਆਂ ਦੇ ਲੱਡੂ ਵੰਡ, ''ਆਰਤੀ ਮੈਂ ਗਾਵਾਂਗੀ
ਘਰ ਜੇ ਤੂੰ ਆਵੇ ਜੋਗੀ, ਸ਼ਗਨ ਮਨਾਵਾਂਗੀ
ਖੁਸ਼ੀਆਂ ਦੇ ਲੱਡੂ ਵੰਡ, ''ਆਰਤੀ ਮੈਂ ਗਾਵਾਂਗੀ
ਕੋਮਲ ਜਲੰਧਰੀ, ਸਲੀਮ ਗਾਊ ਨੱਚ ਨੱਚ
ਚੌਂਕੀ ਮੈਂ ਕਰਾਵਾਂ, ਚਾਈਂ ਚਾਈਂ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ
ਰਤਨੋ ਦਾ, ਹਾਲ ਸੁਣਾਈ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ
ਰਤਨੋ ਦਾ, ਹਾਲ ਸੁਣਾਈ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ
ਰਤਨੋ ਦਾ, ਹਾਲ ਸੁਣਾਈ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ
ਰਤਨੋ ਦਾ, ਹਾਲ ਸੁਣਾਈ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ

Curiosidades sobre a música Ratno Da Haal Sunai de Saleem

De quem é a composição da música “Ratno Da Haal Sunai” de Saleem?
A música “Ratno Da Haal Sunai” de Saleem foi composta por Komal Jalandhari, Parvez Peji, Saleem Parvez.

Músicas mais populares de Saleem

Outros artistas de Pop rock