Fateh Aa
ਹੋ ਕਰੋ ਪਰਵਾਨ ਸਾਡੀ ਹਥ ਜੋੜ ਫਤਿਹ ਆ
ਹੋ ਦੱਸਨੇ ਦੀ ਲੋੜ ਨਾਹੀਓ ਸਾਰਿਆ ਨੂੰ ਪਤੇ ਆ
ਹੋ ਕਰੋ ਪਰਵਾਨ ਸਾਡੀ ਹਥ ਜੋੜ ਫਤਿਹ ਆ
ਹੋ ਦੱਸਨੇ ਦੀ ਲੋੜ ਨਾਹੀਓ ਸਾਰਿਆ ਨੂੰ ਪਤੇ ਆ
ਖੰਡੇ ਦੀਆ ਧਾਰਾ ਉੱਤੇ ਨਚਦੀ ਜਵਾਨੀ
ਖੰਡੇ ਦੀਆ ਧਾਰਾ ਉੱਤੇ ਨਚਦੀ ਜਵਾਨੀ
ਗੂੜਤੀ ਚ ਵਾਰਾਂ ਸਾਨੂੰ ਜੁੜੇ ਛੰਦ ਛੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾ ਚ ਪੇਯਾ ਵੇਖੋ ਬਾਦਸ਼ਾਹ ਆਨੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾ ਚ ਪੇਯਾ ਵੇਖੋ ਬਾਦਸ਼ਾਹ ਆਨੰਦ ਨਾਲ
ਹੋ ਡੱਕ ਸਕਿਆ ਨਾ ਜੇਲਾ ਜੋ ਫਰਾਰ ਹੋ ਗਏ
ਸ਼ਿੰਦੇ ਪੁੱਤ ਵੀ ਕਯੀ ਮਾਵਾਂ ਗਲ ਹਾਰ ਹੋ ਗਏ
ਪਾਣੀ ਸੁੱਟਣੇ ਤੇ ਜਿਥੇ ਜੰਮ ਜਾਏ ਬਰਫ਼
ਓਹ੍ਨਾ ਬਾਰ੍ਡਰਾ ਦੇ ਅੱਗੇ ਸਰਦਾਰ ਹੋ ਗਏ
ਓਹ੍ਨਾ ਬਾਰ੍ਡਰਾ ਦੇ ਅੱਗੇ ਸਰਦਾਰ ਹੋ ਗਏ
ਇਕ ਤੇ ਬੁਰ੍ਜ ਠੰਡਾ ਦੂਜਾ ਪਾਣੀ ਸਰਸਾ ਦਾ
ਇਕ ਤੇ ਬੁਰ੍ਜ ਠੰਡਾ ਦੂਜਾ ਪਾਣੀ ਸਰਸਾ ਦਾ
ਸੋਚ ਕੇ ਕਵੀਸ਼ਰਾ ਦੇ ਜੁੜੇ ਦੰਦ ਦੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾ ਚ ਪੇਯਾ ਵੇਖੋ ਬਾਦਸ਼ਾਹ ਆਨੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾ ਚ ਪੇਯਾ ਵੇਖੋ ਬਾਦਸ਼ਾਹ ਆਨੰਦ ਨਾਲ
ਹੋ ਲੈ ਕੇ ਨਾਗਣੀ ਗੁਰੂ ਤੋਂ ਆਗਿਆ ਜੇ ਮੰਗੀ ਆ
ਹਾਥੀ ਡਿਗ ਪੇਯਾ ਮਥੇ ਚ ਟਿਕਾ ਕੇ ਟੰਗੀਆ
ਸਚ ਕਿਹਾ ਜੋ ਤਿਸ ਭਾਵੇ ਨਾਨਕਾ
ਖਾਲ੍ਸੇ ਦੇ ਲਾਯੀ ਓ ਗਲ ਚੰਗੀ ਆ
ਖਾਲ੍ਸੇ ਦੇ ਲਾਯੀ ਓ ਗਲ ਚੰਗੀ ਆ
ਹੁਣ ਕਿਥੇ ਭਜਦੇ ਪਹਾੜੀ ਰਾਜਿਆ
ਹੁਣ ਕਿਥੇ ਭਜਦੇ ਪਹਾੜੀ ਰਾਜਿਆ
ਸੋਧਾ ਲਾਯਾ ਕੇਸਰੀ ਨੂੰ ਵਿਚੇ ਚੰਦ ਚੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾ ਚ ਪੇਯਾ ਵੇਖੋ ਬਾਦਸ਼ਾਹ ਆਨੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾ ਚ ਪੇਯਾ ਵੇਖੋ ਬਾਦਸ਼ਾਹ ਆਨੰਦ ਨਾਲ
ਹੋ ਲੋੜਬੰਦਾ ਨੂੰ ਵੀ ਗਫੇ ਨਾਹੀਓ ਘਾਟ ਮਾਰਦਾ
ਲੋਹਾ ਸਰ੍ਬ ਗੁੱਟਾਂ ਦੇ ਉੱਤੋਂ ਲਾਟ ਮਾਰਦਾ
ਓ ਧਨ ਬਾਬਾ ਲੜਿਯਾ ਜੋ ਬਿਨਾ ਸੀਸ ਤੋਂ
ਖੰਡੇ ਦੀ ਘੁਮਾ ਕੇ ਐਦਾ ਫਾਟ ਮਾਰਦਾ
ਖੰਡੇ ਦੀ ਘੁਮਾ ਕੇ ਐਦਾ ਫਾਟ ਮਾਰਦਾ
ਓ ਮਥਾ ਲਾਕੇ ਬੜਾ ਪਛਤਾਯਾ ਅਬਦਾਲੀ
ਓ ਮਥਾ ਲਾਕੇ ਬੜਾ ਪਛਤਾਯਾ ਅਬਦਾਲੀ
ਓ ਕਬਰਾਂ ਨੂ ਜੁੱਤੀਯਾਂ ਤੇ ਟੁੱਟਾ ਤੰਦ ਤੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾ ਚ ਪੇਯਾ ਵੇਖੋ ਬਾਦਸ਼ਾਹ ਆਨੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾ ਚ ਪੇਯਾ ਵੇਖੋ ਬਾਦਸ਼ਾਹ ਆਨੰਦ ਨਾਲ
ਹੋ ਰੋਕ ਰੋਕ ਕੇ ਟ੍ਰੇਨਾਂ ਕਿਵੇ ਦੇਗ ਵੰਡੀ ਦੀ
ਮੱਸੇ ਰੰਗੜ ਤੋਂ ਪੁਛਹੀਂ ਕਿਵੇ ਭਾਜੀ ਵੰਡੀ ਦੀ
ਓਸੇ ਵੇਲੇ ਨਾਮ ਨਾਲ ਸ਼ੇਰ ਲਗ ਜਾਏ
ਇਕ ਵਾਰੀ ਪੜੀ ਜਿੰਨੇ ਵਾਰ ਚੰਡੀ ਦੀ
ਇਕ ਵਾਰੀ ਪੜੀ ਜਿੰਨੇ ਵਾਰ ਚੰਡੀ ਦੀ
ਫੌਜੀ ਦਿਆ ਮੁੰਡਿਯਾ ਲੈ ਸੂਰਮੇ ਨੇ ਆ ਗਏ
ਫੌਜੀ ਦਿਆ ਮੁੰਡਿਯਾ ਲੈ ਸੂਰਮੇ ਨੇ ਆ ਗਏ
ਕਾਲੇ ਨੇ ਬੁਲੇਟ ਲੋਈਆ ਤਿਖੇ ਸੰਦ ਸੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾ ਚ ਪੇਯਾ ਵੇਖੋ ਬਾਦਸ਼ਾਹ ਆਨੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾ ਚ ਪੇਯਾ ਵੇਖੋ ਬਾਦਸ਼ਾਹ ਆਨੰਦ ਨਾਲ
ਹੋ ,ਹੋ ,ਹੋ ,ਹੋ ,ਹੋ