Akh Naar Di
ਲਾਲੀ ਸੂਰਜ ਦੇ ਨਾਲੋ ਵੱਧ ਮੁਖ ਤੇ
ਸਾਹ ਵੇਖ-ਵੇਖ ਮੁੰਡੀਆ ਦੇ ਰੁਕਦੇ
ਲਾਲੀ ਸੂਰਜ ਦੇ ਨਾਲੋ ਵੱਧ ਮੁਖ ਤੇ
ਸਾਹ ਵੇਖ-ਵੇਖ ਮੁੰਡੀਆ ਦੇ ਰੁਕਦੇ
ਤੇ ਗੱਲ ਹੋਣੀ ਵੱਸੋਂ ਬਾਹਰ ਦੀ
ਦਿਲ ਚੋਬਰਾਂ ਦੇ ਵਿੰਨ੍ਹ ਵਿੰਨ੍ਹ ਸੂਟਦੀ ਆ ਟੂਣੇਹਾਰੀ ਅੱਖ ਨਾਰ ਦੀ

ਹੋਵੇ ਅਖਾਂ ਵਿੱਚ ਰੋਹਬ ਥਾਣੇਦਾਰ ਦਾ
ਰਾਂਝਾ ਬਣਕੇ ਨਾ ਵੰਗ ਫਿਰੇ ਚ੍ਹਾੜ ਦਾ
ਹੋਵੇ ਅਖਾਂ ਵਿੱਚ ਰੋਹਬ ਥਾਣੇਦਾਰ ਦਾ
ਰਾਂਝਾ ਬਣਕੇ ਨਾ ਵੰਗ ਫਿਰੇ ਚ੍ਹਾੜ ਦਾ
ਜੋ ਹੀਰਾਂ ਉੱਤੇ ਜਾਂ ਵਾਰ ਜੇ
ਓ ਨੀ ਜੱਟੀ ਦੇ ਪਸੰਦ ਔਣਾ ਗੱਬਰੂ ਜੋ ਪੈਂਦੀ ਸੱਟੇ ਦਿਲ ਹਾਰ ਜੇ

ਝਾਕਾ ਇੱਕੋ ਹੀ ਬਥੇਰਾ ਪਤਲੋ ਦੇ ਰੂਪ ਦਾ
ਦੂਜਾ ਲੈਣ ਦਾ ਕੋਈ ਜਿਗਰਾ ਨਈ ਰੱਖਦਾ
ਓਹੀ ਫਿਰਦਾ ਆਏ ਨਖਰੋ ਦਾ ਪਾਣੀ ਭਰਦਾ
ਜਿਹੜਾ ਇਕ ਵਾਰੀ ਅੱਖ ਭਰ ਤੱਕਦਾ, ਓ ਤਪਦੇ ਕਲੇਜੇ ਠਾਰਦੀ
ਦਿਲ ਚੋਬਰਾਂ ਦੇ ਵਿੰਨ੍ਹ ਵਿੰਨ੍ਹ ਸੂਟਦੀ ਆ ਟੂਣੇਹਾਰੀ ਅੱਖ ਨਾਰ ਦੀ
ਦਿਲ ਚੋਬਰਾਂ ਦੇ ਵਿੰਨ੍ਹ ਵਿੰਨ੍ਹ ਸੂਟਦੀ ਆ ਟੂਣੇਹਾਰੀ ਅੱਖ ਨਾਰ ਦੀ
ਰੰਗ ਦੋ ਹੀ ਹੁੰਦੇ ਦਸ ਚੱਟਣਾ ਕੀ ਰੰਗ ਨੂੰ
ਰਹਿਣਾ ਚਾਹੀਦਾ ਏ ਇਕ ਉੱਤੇ ਟਿਕ ਕੇ
ਓਸ ਚੀਜ਼ ਦਾ ਨਾ ਸ਼ੋੰਕ ਜੱਟੀ ਨੇ ਹੈ ਪਾਲਿਆ
ਜਿਹੜਾ ਸਸਤੇ ਦਾਮਾਂ ਦੇ ਵਿੱਚ ਵਿਕ ਜੇ, ਯਾ ਹੋਰ ਕੋਈ ਮਹਿਰ ਮਾਰਜੇ.
ਓ ਨੀ ਜੱਟੀ ਦੇ ਪਸੰਦ ਔਣਾ ਗੱਬਰੂ ਜੋ ਪੈਂਦੀ ਸੱਟੇ ਦਿਲ ਹਾਰ ਜੇ
ਓ ਨੀ ਜੱਟੀ ਦੇ ਪਸੰਦ ਔਣਾ ਗੱਬਰੂ ਜੋ ਪੈਂਦੀ ਸੱਟੇ ਦਿਲ ਹਾਰ ਜੇ
ਕੋਈ ਆਲੇ-ਦੁਵਾਲੇ ਦਿੱਸਦੀ ਨਾ ਓਹਦੇ ਮੇਚ ਦੀ
ਪਰੀ ਉੱਤਰ ਕੇ ਅੰਬਰਾਂ ਤੋਂ ਆਈ ਆ
ਕੱਲਾ-ਕੱਲਾ ਅੰਗ ਰੱਬ ਨੇ ਬਣਾਇਆ ਸੋਚ ਕੇ
ਵੱਡੀ ਕਲਾਕਾਰੀ ਓਸ ਤੇ ਦਿਖਾਈ ਆ
ਵਿੰਦਰ'’ਆ ਓ ਮੱਤ ਮਾਰਦੀ
ਦਿਲ ਚੋਬਰਾਂ ਦੇ ਵਿੰਨ੍ਹ ਵਿੰਨ੍ਹ ਸੂਟਦੀ ਆ ਟੂਣੇਹਾਰੀ ਅੱਖ ਨਾਰ ਦੀ
ਦਿਲ ਚੋਬਰਾਂ ਦੇ ਵਿੰਨ੍ਹ ਵਿੰਨ੍ਹ ਸੂਟਦੀ ਆ ਟੂਣੇਹਾਰੀ ਅੱਖ ਨਾਰ ਦੀ
ਤੱਤਾਂ ਖਾਣ ਵਾਲੇ ਸਾੜਦੇ ਜ਼ੁਬਾਨ ਆਪਣੀ
ਫਲ ਸਬਰਾਂ ਦੇ ਪੱਕੇ ਹੋਏ ਮਿਲਦੇ
ਕਾਲੀ ਆਖਦੇ ਨੇ ਲੋਕੀ ਦੂਜਾ ਨਾਮ ਕਾਲ ਦਾ,
ਹੁੰਦੇ ਫੈਸਲੇ ਠਰੰਮੇ ਨਾਲ ਦਿਲ ਦੇ,
ਕ੍ਯੋਂ ਐਨੀ ਗਲ ਨਈ ਵਿਚਾਰ ਦੇ