26 Saal

Nait Ram, Pavvy Dhanjal

ਹੋਏ ਗੁੱਲੀ-ਡੰਡੇ ਵੇਲੇ ਦੀਆਂ ਲੱਗਗਿਆਂ ਨੇ ਯਾਰੀਆਂ
ਹਾਂ, ਕਿਰਪਾ ਬਾਬੇ ਦੇ ਕੈਮ ਅੱਜ ਵੀ ਨੇ ਸਾਰੀਆਂ
ਓਏ, ਹੋਏ ਗੁੱਲੀ-ਡੰਡੇ ਵੇਲੇ ਦੀਆਂ ਲੱਗਗਿਆਂ ਨੇ ਯਾਰੀਆਂ
ਕਿਰਪਾ ਬਾਬੇ ਦੇ ਕੈਮ ਅੱਜ ਵੀ ਨੇ ਸਾਰੀਆਂ
ਹੋਏ ਕੀਹਦੀ-ਕੀਹਦੀ ਕਿਵੇਂ ਸੀ ਸਹੇਲੀ ਛੱਡ ਗਈ
ਕੀਹਦੀ-ਕੀਹਦੀ ਕਿਵੇਂ ਸੀ ਸਹੇਲੀ ਛੱਡ ਗਈ
ਵਿਚੇ ਕੱਲੇ-ਕੱਲੇ ਦਾ ਹਿਸਾਬ ਲਿਖਦਾਂ
ਹੋ ਜ਼ਿੰਦਗੀ ਦੇ ਛੱਬੀ ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ
ਜ਼ਿੰਦਗੀ ਦੇ ਛੱਬੀ ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ
ਓਏ, ਗੁੱਲੀ-ਡੰਡੇ ਵੇਲੇ ਦੀਆਂ ਲੱਗਗਿਆਂ ਨੇ ਯਾਰੀਆਂ
ਹਾਂ, ਕਿਰਪਾ ਬਾਬੇ ਦੇ ਕੈਮ ਅੱਜ ਵੀ ਨੇ ਸਾਰੀਆਂ
ਹੋ ਨਿਤ ਨਵਾਂ ਕਰਦੇ ਸੀ ਕੰਜਰ ਸ਼ਿਕਾਰ ਓਏ
ਓ ਪੰਜ-ਪੰਜ ਪਾਕੇ ਸੀ ਲਿਆਉਂਦੇ VCR ਓਏ
ਹੋ ਅੱਜ ਤਕ ਬਣਿਆ ਜੋ ਧੜਕਣ ਦਿਲ ਦੀ
ਓ ਵੇਖਦੇ ਹੁੰਦੇ ਸੀ ਜਿਓਣਾ ਮੋੜ ਗੁੱਗੂ ਗਿੱਲ ਦੀ
ਕੀਹਦੇ-ਕੀਹਦੇ ਹੋਏ ਸੀ ਪਿਆਰ ਪ੍ਰਵਾਨ
ਕੀਹਦੇ-ਕੀਹਦੇ ਹੋਏ ਸੀ ਪਿਆਰ ਪ੍ਰਵਾਨ
ਕੀਹਦੇ-ਕੀਹਦੇ ਮੋੜੇ ਗਏ ਗੁਲਾਬ ਲਿਖਦਾਂ
ਹੋ ਜ਼ਿੰਦਗੀ ਦੇ ਛੱਬੀ ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ
ਜ਼ਿੰਦਗੀ ਦੇ ਛੱਬੀ ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ
ਹੋਏ, ਹੋਏ ਗੁੱਲੀ-ਡੰਡੇ ਵੇਲੇ ਦੀਆਂ ਲੱਗਗਿਆਂ ਨੇ ਯਾਰੀਆਂ
ਹਾਂ, ਕਿਰਪਾ ਬਾਬੇ ਦੇ ਕੈਮ ਅੱਜ ਵੀ ਨੇ ਸਾਰੀਆਂ

ਅੱਜ ਵੀ ਨੇ ਚੇਤੇ ਯਾਰੋ ਗੱਲਾਂ ਉਹ ਪੁਰਾਣੀਆਂ
ਚੋਰੀ ਰੋਟੀ ਮੈਡਮਾਂ ਦੇ ਡੱਬਿਆਂ ਚੋ ਖਾਣੀਆਂ
ਓਏ ਕੀਹਦੀ-ਕੀਹਦੀ ਜਾਂਦੀ ਸੀਗੀ ਚੋਰੀ ਯਾਰੋ ਫੜੀ
ਕੀਹਦੀ-ਕੀਹਦੀ ਜਾਂਦੀ ਸੀਗੀ ਚੋਰੀ ਯਾਰੋ ਫੜੀ
ਕੁੱਟ ਕੀਹਦੇ-ਕੀਹਦੇ ਪੈਂਦੀ ਬੇਹਿਸਾਬ ਲਿਖਦਾਂ
ਹੋ ਜ਼ਿੰਦਗੀ ਦੇ 26 ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ
ਜ਼ਿੰਦਗੀ ਦੇ 26 ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ
ਹੋਏ ਕਈ ਮੇਰੇ ਨਾਲਦੇ ਨੇ ਰਹਿੰਦੇ ਮੈਥੋਂ ਡਰਦੇ
ਓਏ ਕੀਤੇ ‘R Nait’ ਸਬ ਖੋਲਦੇ ਨਾ ਪਰਦੇ
ਉੱਠ ਕੇ ਸਵੇਰੇ ਕਿਨੂੰ ਪੈਂਦੀਆਂ ਸੀ ਗਾਲਾਂ
ਉੱਠ ਕੇ ਸਵੇਰੇ ਕਿਨੂੰ ਪੈਂਦੀਆਂ ਸੀ ਗਾਲਾਂ
ਕੇਹੜਾ ਮੰਜੇ ‘ਚ ਸੀ ਕਰਦਾ.. ਉਹ ਨਾ ਨਾ ਬਾਈ
ਜ਼ਿੰਦਗੀ ਦੇ 26 ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ
ਜ਼ਿੰਦਗੀ ਦੇ 26 ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ

Curiosidades sobre a música 26 Saal de R Nait

De quem é a composição da música “26 Saal” de R Nait?
A música “26 Saal” de R Nait foi composta por Nait Ram, Pavvy Dhanjal.

Músicas mais populares de R Nait

Outros artistas de Indian music