Lost Soul

Nirvair Pannu

ਐਦਾਂ ਕਿੱਦਾਂ ਹੋ ਸਕਦਾ ਐ
ਉਹ ਕਿਸੇ ਕੋਲ ਕਿੰਜ ਖੱਲੋ ਸਕਦਾ ਐ
ਐਸੀ ਕਿਹੜੀ ਬਾਤ ਹੋ ਗਈ
ਸਾਥੋਂ ਕੀ ਲੁਕੋ ਸਕਦਾ ਐ
ਤੇ ਜੇ ਓਹਨੂੰ ਮੈਂ ਮਿੱਟੀ ਲੱਗ ਜਾ
ਓਹਦੀ ਮਰਜ਼ੀ ਧੋ ਸਕਦਾ ਐ
ਪਰ ਉਂਝ Nirvair ਨਾਲ ਵੈਰ ਨੀਂ ਕੋਈ
ਤੇ ਜੋ ਚਾਹਵੇ ਤੇ ਹੋ ਸਕਦਾ ਐ
ਕਯਾ ਬਾਤ ਹੈ

ਹੋ ਤੂੰ ਤਾਂ ਤੁੱਰ ਗਈ ਹੋ ਮੁਟਿਆਰੇ
ਨੀਂ ਮੈਂ ਔਖੇ ਦਿਨ ਗੁਜ਼ਾਰੇ
ਖੌਰੇ ਕਿੱਦਾਂ ਨੀਂ ਤੂੰ ਭੁੱਲ ਗੀ
ਹੋਰਾਂ ਉੱਤੇ ਕਿੰਜ ਡੁੱਲ ਗੀ
ਨੀਂ ਸੁਪਨਾ ਅੱਧ ਵਿਚਕਾਰੇ ਰਹਿ ਗਿਆ
ਖੁਸ਼ੀਆਂ ਵਾਲਾ ਮਹਿਲ ਵੀ ਢਹਿ ਗਿਆ
ਤੇਰੇ ਬਦਲੇ ਵੇਖ ਵਤੀਰੇ
ਗੱਲਾਂ ਉਠਿਆਂ ਤੇਰੀਆਂ ਹੀਰੇ ਨੀਂ
ਇਸ਼ਕ ਤਾਂ ਰਹਿ ਗਿਆ ਅੱਧ ਵਿਚਕਾਰੇ
ਤੂੰ ਤਾਂ ਤੁੱਰ ਗਈ
ਹੋ ਤੂੰ ਤਾਂ ਤੁੱਰ ਗਈ ਹੋ ਮੁਟਿਆਰੇ
ਨੀਂ ਮੈਂ ਔਖੇ ਦਿਨ ਗੁਜ਼ਾਰੇ
ਓਏ ਤੂੰ ਤਾਂ ਤੁੱਰ ਗਈ
ਤੂੰ ਤਾਂ ਤੁੱਰ ਗਈ

ਹੋ ਕੱਠੇਆਂ ਮਰਨਾ ਕਠਿਆਂ ਜਿਓਣਾ ਸੀ
ਨੀਂ ਤੈਨੂੰ ਜੱਟ ਨੇ ਵਯੋਹਣਾ ਸੀ
ਨੀਂ ਸੋਹਾਂ ਖਾ ਕੇ ਮੁੱਕਰੇ
ਸੱਜਣ ਦਿਲ ਦੇ ਕਰ ਗਿਆ ਟੁਕੜੇ ਨੀਂ
ਉਹ ਥਾਵਾਂ ਨੀਂ ਉਹ ਰਾਹਵਾਂ
ਜਿਥੋਂ ਲੰਘਦਾ ਸੀ ਪਰਛਾਵਾਂ
ਵੇ ਜਿਹਨੂੰ ਤੱਕ ਕੇ ਰੱਬ ਸੀ ਮਿਲਦਾ
ਅੱਜ ਕੱਲ ਹਾਲ ਬੁਰਾ ਐ ਦਿਲ ਦਾ
ਤੂੰ ਅੱਖਿਆ ਸੀ ਨੀਂ ਟੁੱਟ ਜਾਣਗੇ
ਇਕ ਦੂਜੇ ਬਿਨ ਹਾਏ ਮੁੱਕ ਜਾਣਗੇ
ਕੋਈ ਨਾ ਮਰਿਆ ਨਾ ਹੀ ਮਰਦਾ
ਸਭ ਦਾ ਅੱਜ ਕੱਲ ਸੌਖਾ ਸੱਰਦਾ
ਹੋ ਤੇਰੇ ਲਾਰੇ
ਹੋ ਤੂੰ ਤਾਂ ਤੁੱਰ ਗਈ ਹੋ ਮੁਟਿਆਰੇ
ਨੀਂ ਮੈਂ ਔਖੇ ਦਿਨ ਗੁਜ਼ਾਰੇ
ਓਏ ਤੂੰ ਤਾਂ ਤੁੱਰ ਗਈ
ਤੂੰ ਤਾਂ ਤੁੱਰ ਗਈ

ਨੀਂ ਸਾਹਾਂ ਚੋਂ ਕੰਮ ਸਪਰਦੇ
ਕਦੇ ਸੀ ਹੱਸਦੇ ਕਦੇ ਸੀ ਲੜ ’ਦੇ ਨੀਂ
ਉਹ ਗੱਲਾਂ ਨੀਂ ਉਹ ਅੱਖੀਆਂ
ਐਵੇਂ ਸਮਝ ਲਿਆ ਸੀ ਸਚੀਆਂ
ਚਲ ਵੱਸਦੀ ਰਹਿ ਖ਼ੈਰਾ ਹੀ ਖ਼ੈਰਾ ਨੀਂ
ਤੱਕ ਲੰਘੇ ਤੇਰੀਆਂ ਭੈੜਾਂ
ਖਟ ਤਾਂ ਲੈਣੀ ਰੱਬ ਰੱਬ ਕਰਕੇ
ਪਰ Nirvair ਨੀਂ ਮਿਲਣਾ ਮਰਕੇ
ਕਈ ਨੇ ਧੋਖੇ ਕਈ ਨੇ ਖਾਰੇ
ਇਸ਼ਕ ਤਾਂ ਸੋਹਣਾ ਆਸ਼ਿਕ਼ ਮਾੜੇ
ਹੋ ਰੰਗਰਲੀਆਂ ਜਿਸਮਫੇਰੋਸ਼ੀ
ਕੋਈ ਨਾ ਚੰਗਾ ਕੋਈ ਨਾ ਦੋਸ਼ੀ
ਹੋ ਟੁੱਟ ਗਏ ਤਾਰੇ
ਹੋ ਤੂੰ ਤਾਂ ਤੁੱਰ ਗਈ ਹੋ ਮੁਟਿਆਰੇ
ਨੀਂ ਮੈਂ ਔਖੇ ਦਿਨ ਗੁਜ਼ਾਰੇ
ਓਏ ਤੂੰ ਤਾਂ ਤੁੱਰ ਗਈ
ਤੂੰ ਤਾਂ ਤੁੱਰ ਗਈ

Músicas mais populares de Nirvair Pannu

Outros artistas de Indian music