Khaab

Ankit

ਮੈਂ ਜਦੋਂ ਤੇਰੇ ਖ਼ਾਬਾਂ ਵਾਲੀ ਰਾਹ ਤੁਰਿਆ
ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ
ਓ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ
ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ
ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ ਅੜੀਏ
ਜਾ ਕੇ ਪੁੱਛ ਲੈ ਗਵਾਹ ਨੇ ਤਾਰੇ ਅੜੀਏ
ਜੋ ਕਰਦੇ ਮਜ਼ਾਕ ਉਹਨਾਂ ਹੱਸ ਲੈਣ ਦੇ
ਜੋ ਤਾਨੇ ਕੱਸ ਦੇ ਉਹਨਾਂ ਨੂੰ ਕੱਸ ਲੈਣ ਦੇ

ਦਿੱਲ ਤੈਨੂੰ ਰਹਿੰਦਾ ਸਦਾ ਚੇਤੇ ਕਰਦਾ
ਕਿਸੇ ਹੋਰ ਤੇ ਨਾ ਮਰੇ ਤੇਰੇ ਤੇ ਹੀ ਮਰਦਾ
ਬਣ ਮੇਰੀ ਰਾਣੀ ਤੇਰਾ ਰਾਜਾ ਬਣਜਾਂ
ਤੂੰ ਹੀ ਬਣ ਮੇਰਾ ਘੱਰ ਦਰਵਾਜ਼ਾ ਬਣਜਾਂ
ਓ ਤੈਨੂੰ ਵੇਖ ਜਾਵਾਂ ਤੇਰੇ ਵੱਲ ਰੁੜਿਆ
ਤੂੰ ਫ਼ੁੱਲ ਤੇ ਮੈਂ ਟਾਹਣੀ ਵਾਂਗੂ ਨਾਲ ਜੁੜਿਆ
ਮੈਂ ਜਦੋਂ ਤੇਰੇ ਖ਼ਾਬਾਂ ਵਾਲੀ ਰਾਹ ਤੁਰਿਆ
ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ
ਓ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ
ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ

ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ
ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ

ਲਾਈ ਨਾ ਤੂੰ ਮੈਨੂੰ ਬਹੁਤੇ ਲਾਰੇ ਅੜੀਏ
ਨੀ ਹੋਰ ਕਿਤੇ ਰਹਿ ਜਈਏ ਕਵਾਰੇ ਅੜੀਏ
ਮੇਰੇ ਸੁਪਨੇ ਬੜੇ ਨੇ ਕਹਿ ਲੈਣ ਦੇ
ਨਾ ਭੇਜ ਮੈਨੂੰ ਦੂਰ ਨੇੜੇ ਰਹਿ ਲੈਣ ਦੇ
ਏ ਪਿਆਰ ਰਹੇ ਪੂਰਾ ਨਾ ਰਹੇ ਥੁੜਿਆਂ
ਮੈਂ ਉਮਰਾਂ ਤਾਈ ਤੇਰੇ ਨਾ ਰਹਾ ਜੁੜਿਆ
ਮੈਂ ਜਦੋਂ ਤੇਰੇ ਖ਼ਾਬਾਂ ਵਾਲੀ ਰਾਹ ਤੁਰਿਆ
ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ
ਓ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ
ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ

ਹੋ ਹੋ ਹੋ ਹੋ ਹੋ ਹੋ ਹੋ ਹੋ

ਆ ਕੱਠੇ ਹੋਕੇ ਦੁਨੀਆ ਬਣਾ ਲਈ ਏ
ਰੂਸਈਏ ਜੇ ਝੱਟ ਹੀ ਮਨਾ ਲਈ ਏ
ਝੋਲੀ ਤੇਰੀ ਖੁਸ਼ੀਆਂ ਨਾਲ ਭਰ ਦਉਂਗਾ
ਸੁਪਨਿਆ ਵਾਲਾ ਤੈਨੂੰ ਘੱਰ ਦਉਂਗਾ, ਆ ਆ
ਆ ਫਿੱਕੇ ਨਹੀ ਲਾਰੇ ਏਹ ਸੱਚੀ ਗੂੜ੍ਹੇ ਆ
ਤੇਰੇ ਲਈ ਏ ਹੱਥ ਰੱਬ ਅੱਗੇ ਜੁੜਿਆ
ਮੈਂ ਜਦੋਂ ਤੇਰੇ ਖ਼ਾਬਾਂ ਵਾਲੀ ਰਾਹ ਤੁਰਿਆ
ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ
ਓ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ
ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ

ਹੋ ਹੋ ਹੋ ਹੋ ਹੋ ਹੋ ਹੋ ਹੋ

Curiosidades sobre a música Khaab de Lucky

De quem é a composição da música “Khaab” de Lucky?
A música “Khaab” de Lucky foi composta por Ankit.

Músicas mais populares de Lucky

Outros artistas de Pop rock