Jatt [A Reality]
ਖੌਰੇ ਬਚੂਗਾ ਪੰਜਾਬ ਯਾ ਰਹੂ
ਬਾਪੂ ਕਿੰਨਾ ਚਿਰ ਬੋਝ ਢੋਂਦਾ ਰਹੂ ,
ਅਖੀਰ ਨੂੰ ਜਿੰਮੇਵਾਰੀ ਪੁੱਤ ਉੱਤੇ ਹੀ ਪੈਣੀ ਐ
ਸੋਹਲ ਜਿੰਦ ਕਿਵੇਂ ਬੋਝ ਏਹ ਸਹੂ
ਹੋ ਮੇਰੀ ਬੀਤ ਗਈ ਜਵਾਨੀ
ਪਾ ਪਾ ਡੰਗਰਾਂ ਨੂੰ ਪੱਠੇ
ਸਾਰਾ ਸਾਲ ਬਾਪੂ ਜੋੜ ਦਾ ਐ
ਤੇ ਵਿਆਜ ਵੀ ਨਾ ਲੱਥੇ
ਹੋ ਮੇਰੀ ਬੀਤ ਗਈ ਜਵਾਨੀ
ਪਾ ਪਾ ਡੰਗਰਾਂ ਨੂੰ ਪੱਠੇ
ਸਾਰਾ ਸਾਲ ਬਾਪੂ ਜੋੜ ਦਾ ਐ
ਤੇ ਵਿਆਜ ਵੀ ਨਾ ਲੱਥੇ
ਹੋ ਸਾਡਾ ਪਹੁੰਚਿਆਂ ਕਰੋੜਾਂ ਤਾਈਂ ਕਰਜਾ
ਸੁਣੀ ਨਾ ਸਮੇਂ ਦੀ ਸਰਕਾਰ ਨੇ
ਪਾਟੀਆਂ ਬੇਆਈਆਂ ਪੁੱਤ
ਓ ਪਾਟੀਆਂ ਬੇਆਈਆਂ ਪੁੱਤ
ਪਾਟੀਆਂ ਬੇਆਈਆਂ ਪੁੱਤ ਜੱਟਾਂ ਦੇ
ਵੱਟਾਂ ਉੱਤੇ ਘੁੰਮਦੇ ਬੇਕਾਰ ਨੇ
ਫਿਰ ਆਖਣ ਗੇ ਅੱਤਵਾਦ ਆ ਗਿਆ
ਜੇ ਕਿਤੇ ਚੱਕ ਲਈ ਰਫਲ ਸਰਦਾਰ ਨੇ
ਬਾਪੂ ਖੇਤੀ ਦੇ ਖਰਚਿਆਂ ਨੇ
ਮਾਂ ਬਿਮਾਰੀਆਂ ਨੇ ਖਾਂ ਲਈ
ਪੁੱਤ ਬੇਰੋਜ਼ਗਾਰ ਨੂੰ ਲੱਤ ਨਸ਼ਿਆਂ ਦੀ ਖਾਂ ਗਈ
ਬਾਪੂ ਖੇਤੀ ਦੇ ਖਰਚਿਆਂ ਨੇ
ਮਾਂ ਬਿਮਾਰੀਆਂ ਨੇ ਖਾਂ ਲਈ
ਪੁੱਤ ਬੇਰੋਜ਼ਗਾਰ ਨੂੰ ਲੱਤ ਨਸ਼ਿਆਂ ਦੀ ਖਾਂ ਗਈ
ਝਿੰਜਰਾ ਏਹ ਚਾਲ ਸੋਚੀ ਸਮਝੀ
ਨਾ ਐਂਵੇ ਨਸ਼ਿਆਂ ਦੇ ਹੁੰਦੇ ਏਹ ਵਪਾਰ ਨੇ
ਪਾਟੀਆਂ ਬੇਆਈਆਂ ਪੁੱਤ
ਓ ਪਾਟੀਆਂ ਬੇਆਈਆਂ ਪੁੱਤ
ਪਾਟੀਆਂ ਬੇਆਈਆਂ ਪੁੱਤ ਜੱਟਾਂ ਦੇ
ਵੱਟਾਂ ਉੱਤੇ ਘੁੰਮਦੇ ਬੇਕਾਰ ਨੇ
ਫਿਰ ਆਖਣ ਗੇ ਅੱਤਵਾਦ ਆ ਗਿਆ
ਜੇ ਕਿਤੇ ਚੱਕ ਲਈ ਰਫਲ ਸਰਦਾਰ ਨੇ
ਦੇ ਧੀਆਂ ਨੂੰ ਦਾਜ ਵਰੀਆਂ
ਸਾਡੇ ਵਿਕ ਚੱਲੇ ਟੱਕ ਨੇ
ਇਹਨਾਂ ਹੀ ਕਬੀਲਦਾਰੀਆਂ ਨੇ
ਸਾਡੇ ਤੋੜ ਦਿੱਤੇ ਲੱਕ ਨੇ
ਦੇ ਧੀਆਂ ਨੂੰ ਦਾਜ ਵਰੀਆਂ
ਸਾਡੇ ਵਿਕ ਚੱਲੇ ਟੱਕ ਨੇ
ਇਹਨਾਂ ਹੀ ਕਬੀਲਦਾਰੀਆਂ ਨੇ
ਸਾਡੇ ਤੋੜ ਦਿੱਤੇ ਲੱਕ ਨੇ
ਡੋਲਾ ਸੌਖਾ ਨਾ ਧੀਆਂ ਦਾ ਸਹੁਰੀ ਤੋਰਨਾ
ਚੁੱਕੇ ਸਿਰ ਉੱਤੇ ਲਿਮਟਾਂ ਦੇ ਭਾਰ ਨੇ .
ਪਾਟੀਆਂ ਬੇਆਈਆਂ ਪੁੱਤ
ਓ ਪਾਟੀਆਂ ਬੇਆਈਆਂ ਪੁੱਤ
ਪਾਟੀਆਂ ਬੇਆਈਆਂ ਪੁੱਤ ਜੱਟਾਂ ਦੇ
ਵੱਟਾਂ ਉੱਤੇ ਘੁੰਮਦੇ ਬੇਕਾਰ ਨੇ
ਫਿਰ ਆਖਣ ਗੇ ਅੱਤਵਾਦ ਆ ਗਿਆ
ਜੇ ਕਿਤੇ ਚੱਕ ਲਈ ਰਫਲ ਸਰਦਾਰ ਨੇ
ਜੋ ਮੁਰੱਬਿਆਨ ਦਾ ਮਾਲਕ ਹੈ
ਫਿਲਹਾਲ ਓਹਦਾ ਸਰਦਾ
ਮੈਂ ਗੱਲ ਕਰੀ ਓਸ ਜੱਟ ਦੀ
ਜਿਹੜਾ ਖੇਤਾਂ ਵਿਚ ਮਰਦਾ
ਜੋ ਮੁਰੱਬਿਆਨ ਦਾ ਮਾਲਕ ਹੈ
ਫਿਲਹਾਲ ਓਹਦਾ ਸਰਦਾ
ਮੈਂ ਗੱਲ ਕਰੀ ਓਸ ਜੱਟ ਦੀ
ਜਿਹੜਾ ਖੇਤਾਂ ਵਿਚ ਮਰਦਾ
ਜੋ ਗੱਲ ਲੋਕਾਂ ਦੇ ਦਰਦ ਦੀ ਨਾ ਕਰਦੇ
ਝਿੰਜਰਾ ਓਹ ਕਾਹਦੇ ਕਲਾਕਾਰ ਨੇ
ਪਾਟੀਆਂ ਬੇਆਈਆਂ ਪੁੱਤ
ਓ ਪਾਟੀਆਂ ਬੇਆਈਆਂ ਪੁੱਤ
ਪਾਟੀਆਂ ਬੇਆਈਆਂ ਪੁੱਤ ਜੱਟਾਂ ਦੇ
ਵੱਟਾਂ ਉੱਤੇ ਘੁੰਮਦੇ ਬੇਕਾਰ ਨੇ
ਫਿਰ ਆਖਣ ਗੇ ਅੱਤਵਾਦ ਆ ਗਿਆ
ਜੇ ਕਿਤੇ ਚੱਕ ਲਈ ਰਫਲ ਸਰਦਾਰ ਨੇ
R Guru