Pecha
ਨਾਲ ਤੇਰੇ ਪੰਜਾਬ ਸਿਆਂ
ਬੱਸ ਨਾ ਦੀ ਆੜ੍ਹੀ ਦਿੱਲੀ ਦੀ
ਕਾਲੀਆਂ ਨੀਤੀਆਂ ਕਰਦੇ ਲਾਗੂ
ਉਹ ਨੀਯਤ ਮਾੜ੍ਹੀ ਦਿੱਲੀ ਦੀ
ਤੇਰੇ ਗੱਲ ਤੱਕ ਪਹੁੰਚ ਗਈ ਏ
ਆਣ ਕੁਹਾੜੀ ਦਿੱਲੀ ਦੀ
ਓਏ ਤੇਰੀਆਂ ਖੁਦਕੁਸ਼ੀਆਂ ਤੇ
ਕਾਹਤੋਂ ਵੱਜਦੀ ਤਾੜ੍ਹੀ ਦਿੱਲੀ ਦੀ
ਵੇਲਾ ਆ ਗਿਆ ਜਾਗ ਕਿਸਾਨਾਂ
ਦੇ ਸਿਸਟਮ ਦੇ ਹਲ਼ਕ ਚ ਫਾਨਾ
ਵੇਲਾ ਆ ਗਿਆ ਜਾਗ ਕਿਸਾਨਾਂ
ਦੇ ਸਿਸਟਮ ਦੇ ਹਲ਼ਕ ਚ ਫਾਨਾ
ਖੇਤ ਤੇਰੇ ਏ ਖੋਣ ਨੂੰ ਫਿਰਦੇ
ਖੇਤ ਤੇਰੇ ਏ ਖੋਣ ਨੂੰ ਫਿਰਦੇ
ਜੋ ਤੂੰ ਪੱਧਰੇ ਕੀਤੇ ਇੰਟਰ ਨਾਲ
ਖਿੱਚ ਲੈ ਜੱਟਾ
ਓ ਖਿੱਚ ਲੈ ਜੱਟਾ ਉਹ ਖਿੱਚ ਤਿਆਰੀ
ਪੇਚਾ ਪੈ ਗਿਆ ਸੈਂਟਰ ਨਾਲ
ਖਿੱਚ ਲੈ ਜੱਟਾ ਉਹ ਖਿੱਚ ਤਿਆਰੀ ਓ
ਹੋ ਵੱਡ ਕੇ ਤੇਰੇ ਖੇਤ ਚੋਂ ਪਿਪਲ
ਹਿੱਕ ਤੇਰੇ ਤੇ ਲਾਉਣ ਨੂੰ ਫਿਰਦੇ
ਵੱਟ ਤੇ ਤੂੰ ਨਹੀਂ ਕੋਈ ਤੂੰ ਚੜਨ ਦਿੱਤਾ
ਅੱਜ ਵੱਟਾ ਤੇਰੀਆਂ ਢੋਣ ਨੂੰ ਫਿਰਦੇ
ਅੱਜ ਵੱਟਾ ਤੇਰੀਆਂ ਢੋਣ ਨੂੰ ਫਿਰਦੇ
ਹੋ ਵੱਡ ਕੇ ਤੇਰੇ ਖੇਤ ਚੋਂ ਪਿਪਲ
ਹਿੱਕ ਤੇਰੇ ਤੇ ਲਾਉਣ ਨੂੰ ਫਿਰਦੇ
ਵੱਟ ਤੇ ਤੂੰ ਨਹੀਂ ਕੋਈ ਤੂੰ ਚੜਨ ਦਿੱਤਾ
ਅੱਜ ਵੱਟਾ ਤੇਰੀਆਂ ਢੋਣ ਨੂੰ ਫਿਰਦੇ
ਪਿੰਡ ਪਿੰਡ ਵਿਚੋਂ ਭਰੋ ਟਰਾਲੀਆਂ
ਪਿੰਡ ਪਿੰਡ ਵਿਚੋਂ ਭਰੋ ਟਰਾਲੀਆਂ
ਗੱਲ ਨਹੀਂ ਬਣਨੀ ਕੈਂਟਰ ਨਾਲ
ਖਿੱਚ ਲੈ ਜੱਟਾ
ਖਿੱਚ ਲੈ ਜੱਟਾ ਉਹ ਖਿੱਚ ਤਿਆਰੀ
ਪੇਚਾ ਪੈ ਗਿਆ ਸੈਂਟਰ ਨਾਲ
ਖਿੱਚ ਲੈ ਜੱਟਾ ਉਹ ਖਿੱਚ ਤਿਆਰੀ ਓ
ਹੋ ਅਕਲਾਂ ਵਾਲਿਓ ਚਕਲੋ ਕਲਮਾਂ
ਮਾਰ ਲੈਣ ਨਾ ਰਫਲਾਂ ਸਾਨੂੰ
ਅੱਜ ਹਰ ਗਏ ਕਿ ਕਹਿਣਗੀਆਂ
ਆਉਣ ਵਾਲਿਆਂ ਨਸਲਾਂ ਸਾਨੂੰ
ਅਕਲਾਂ ਵਾਲਿਓ ਚਕਲੋ ਕਲਮਾਂ
ਮਾਰ ਲੈਣ ਨਾ ਰਫਲਾਂ ਸਾਨੂੰ
ਅੱਜ ਹਰ ਗਏ ਕਿ ਕਹਿਣਗੀਆਂ
ਆਉਣ ਵਾਲਿਆਂ ਨਸਲਾਂ ਸਾਨੂੰ
ਆਉਣ ਵਾਲਿਆਂ ਨਸਲਾਂ ਸਾਨੂੰ
ਵੋਟਾਂ ਵੇਲੇ ਟਾਲ ਜਾਂਦੇ ਨੇ ਓ ਹਾਏ
ਵੋਟਾਂ ਵੇਲੇ ਟਾਲ ਜਾਂਦੇ ਨੇ
ਲੀਡਰ ਫੋਕੇ ਫੇੰਟਰ ਨਾਲ
ਖਿੱਚ ਲੈ ਜੱਟਾ
ਖਿੱਚ ਲੈ ਜੱਟਾ ਉਹ ਖਿੱਚ ਤਿਆਰੀ
ਪੇਚਾ ਪੈ ਗਿਆ ਸੈਂਟਰ ਨਾਲ
ਖਿੱਚ ਲੈ ਜੱਟਾ ਉਹ ਖਿੱਚ ਤਿਆਰੀ ਓ
ਕਿਥੇ ਕਿਥੇ ਪਿਆ ਆ ਵੰਡੇ ਕੇਹਰਿ ਪਾਰਟੀ ਤੇ ਕਿਹੜੇ ਝੰਡੇ
ਹੁਣ ਵੋਟਾਂ ਪਾ ਕ ਖਾਵੇ ਡੰਡੇ ਓ ਬੋਲਿਆ ਜੱਟਾ
ਸਮਝ ਲ ਅੱਗੇ ਆਓ 26 ਤਾਰੀਖ ਨੂੰ ਆਪਣੇ ਹੱਕ ਲਯੀ
ਸਾਰੇ ਰੱਲ ਮਿੱਲ ਹੋ ਕੇ ਇੱਕਠੇ ਹੋ ਕੇ ਦਿੱਲੀ ਨੂੰ ਚਲੀਏ
ਚੜ੍ਹਦੀ ਕਲਾ ਹੋਵੇ