Maula Weh
ਤੁਰ ਗਏ ਦੂਰ ਦਿਲਾਂ ਦੇ ਜਾਣੀ ਓ
ਤੇ ਦੱਸੋ ਕਿੱਕਰਾਂ ਦਿਲ ਪ੍ਰਤੀਈਏ
ਲਾ ਗਿਓ ਜੇੜੀ ਅੱਗ ਸੀਨੇਂ ਵਿਚ ਓ
ਤੇ ਦੱਸੋ ਕਾਹਦੇ ਨਾਲ ਬੁਜਾਈਏ
ਤੇ ਦੱਸੋ ਕਾਹਦੇ ਨਾਲ ਬੁਜਾਈਏ
ਯਾਦਾਂ ਵੱਧ ਵੱਧ ਖਾਂਦੀਆਂ
ਪੀੜਨ ਝੱਲੀਆਂ ਨੀ ਜਾਂਦੀਆਂ
ਯਾਦਾਂ ਵੱਧ ਵੱਧ ਖਾਂਦੀਆਂ
ਪੀੜਨ ਝੱਲੀਆਂ ਨੀ ਜਾਂਦੀਆਂ
ਰੁੱਕ ਰੁੱਕ ਆਉਂਦੇ ਸਾਹ ਕੋਈ ਦਿਸਦਾ ਨੀ ਰਾਹ
ਸੁਣ ਸਾਡੀ ਆਰਜ਼ੂਈ
ਮੌਲਾ ਵੇ ਦੇ ਦਰਦਾਂ ਦਾ ਦਾਰੂ
ਰੱਬਾ ਵੇ ਦੇ ਦਰਦਾਂ ਦਾ ਦਾਰੂ
ਦਰਦਾਂ ਦਾ ਦਾਰੂ
ਕੋਈ
ਭੁੱਲ ਕੇ ਨਾ ਅਸੀਂ ਕਦੇ ਪਿਆਰ ਵਾਲੇ ਰਾਹਾਂ ਵਿਚ ਪੈਰ ਪਾਵੈ ਗੇ
ਰੱਬਾ ਤੂੰ ਬਚਾ ਲੈ ਤੂੰ ਬਚਾ ਲੈ ਲੱਗਦਾ ਏ ਮਰ ਜਾਵਾਂ ਗੇ
ਭੁੱਲ ਕੇ ਨਾ ਅਸੀਂ ਕਦੇ ਪਿਆਰ ਵਾਲੇ ਰਾਹਾਂ ਵਿਚ ਪੈਰ ਪਾਵੈ ਗੇ
ਰੱਬਾ ਤੂੰ ਬਚਾ ਲੈ ਤੂੰ ਬਚਾ ਲੈ ਲੱਗਦਾ ਏ ਮਰ ਜਾਵਾਂ ਗੇ
ਯਾਦਾਂ ਵੱਧ ਵੱਧ ਖਾਂਦੀਆਂ
ਪੀੜਨ ਝੱਲੀਆਂ ਨੀ ਜਾਂਦੀਆਂ
ਪੈਣ ਸੀਨੇਂ ਵਿਚ ਚੀਸਾ , ਅਸੀਂ ਵੱਟੀਏ ਕਸੀਸਾ
ਅੱਖ ਸੱਦੀ ਜਾਂਦੀ ਰੋਈ
ਮੌਲਾ ਵੇ ਦੇ ਦਰਦਾਂ ਦਾ ਦਾਰੂ
ਰੱਬਾ ਵੇ ਦੇ ਦਰਦਾਂ ਦਾ ਦਾਰੂ
ਰੱਬਾ ਵੇ ਦੇ ਦਰਦਾਂ ਦਾ ਦਾਰੂ
ਦਰਦਾਂ ਦਾ ਦਾਰੂ
ਕੋਈ ਮੌਲਾ ਵੇ ਮੌਲਾ ਵੇ
ਸਮਝ ਨੀ ਐ ਕੀ ਕਰੀਏ ਆਇਆ ਮੌਲਾ ਕੈਸਾ ਮੁੜ ਵੇ
ਵੱਖ ਵੱਖ ਕਰਦਾ ਨਾ ਸਾਨੂੰ ਲੱਭ ਦਿੰਦਾ ਕੋਈ ਤੋੜ ਵੇ
ਸਮਝ ਨੀ ਐ ਕੀ ਕਰੀਏ ਆਇਆ ਮੌਲਾ ਕੈਸਾ ਮੁੜ ਵੇ
ਵੱਖ ਵੱਖ ਕਰਦਾ ਨਾ ਸਾਨੂੰ ਲੱਭ ਦਿੰਦਾ ਕੋਈ ਤੋੜ ਵੇ
ਯਾਦਾਂ ਵੱਧ ਵੱਧ ਖਾਂਦੀਆਂ
ਪੀੜਨ ਝੱਲੀਆਂ ਨੀ ਜਾਂਦੀਆਂ
ਕੇੜਾ ਕੱਢਿਆ ਤੂੰ ਵੈਰ
ਦੁੱਖ ਦਿੱਤੇ ਪੈਰ ਪੈਰ
ਮਾੜੀ ਸੱਦੇ ਨਾਲ ਹੋਈ
ਮੌਲਾ ਵੇ ਦਰਦਾਂ ਦਾ ਦਾਰੂ
ਰੱਬਾ ਵੇ ਦੇ ਦਰਦਾਂ ਦਾ ਦਾਰੂ
ਦੇ ਦਰਦਾਂ ਦਾ ਦਾਰੂ
ਕੋਈ
ਵਖਤ ਨੇ ਯਾ ਤਕਦੀਰ ਨੇ ਯਾ ਕੀਤੀ ਮਾੜੀ ਓਹਨਾ ਨੇ
ਦੱਸ ਦੇ ਕਾਸੂਰ ਦਈਏ ਕਿਸ ਨੂੰ ਪਿਆਰ ਬਾਜ਼ੀ ਹਾਰੀ ਦੋਵਾਂ ਨੇ
ਵਖਤ ਨੇ ਯਾ ਤਕਦੀਰ ਨੇ ਯਾ ਕੀਤੀ ਮਾੜੀ ਓਹਨਾ ਨੇ
ਦੱਸ ਦੇ ਕਾਸੂਰ ਦਈਏ ਕਿਸ ਨੂੰ ਪਿਆਰ ਬਾਜ਼ੀ ਹਾਰੀ ਦੋਵਾਂ ਨੇ
ਯਾਦਾਂ ਵੱਧ ਵੱਧ ਖਾਂਦੀਆਂ
ਪੀੜਨ ਝੱਲੀਆਂ ਨੀ ਜਾਂਦੀਆਂ
ਹਾਲ ਕਿਸ ਨੂੰ ਸੁਣਾਈਏ
ਕੇਡੇ ਪਾਸੇ ਅਸੀਂ ਜਾਈਏ
ਵਿੱਚੋ ਵਿਚ ਜਿੰਦ ਮੋਈ
ਮੌਲਾ ਵੇ ਦੇ ਨ ਦਰਦਾਂ ਦਾ ਦਾਰੂ
ਮੌਲਾ ਵੇ ਦੇ ਨ ਦਰਦਾਂ ਦਾ ਦਾਰੂ
ਦਰਦਾਂ ਦਾ ਦਾਰੂ
ਮੌਲਾ ਵੇ ਮੌਲਾ ਵੇ
ਦਰਦਾਂ ਦਾ ਦਾਰੂ