Aasma
ਖੋਰੇ ਚੰਦ ਨੀਵਾਂ ਹੋ ਗਯਾ
ਖੋਰੇ ਧਰਤੀ ਉਚੀ ਹੋ ਗਈ
ਖੋਰੇ ਚੰਦ ਨੀਵਾਂ ਹੋ ਗਯਾ
ਖੋਰੇ ਧਰਤੀ ਉਚੀ ਹੋ ਗਈ
ਤੈਨੂ ਜਦੋ ਦਾ ਵੇਖਯਾ
ਮੇਰੀ ਨਜ਼ਰ ਸੂਚੀ ਹੋ ਗਈ
ਮੈਂ ਤੇਰਾ ਚਿਹਰਾ ਪੜ੍ਹ ਰਿਹਾ
ਕਿਸੇ ਦਾਸਤਾਨ ਜਿਹਾ
ਧਰਤੀ ਤੇ ਮਿਲ ਗਯਾ
ਕੋਈ ਆਸਮਾ ਜਿਹਾ
ਧਰਤੀ ਤੇ ਮਿਲ ਗਯਾ
ਕੋਈ ਆਸਮਾ ਜਿਹਾ, ਹਾਏ
ਮੇਰੇ ਪੋਟੇਯਾ ਦੀਆਂ ਹਰਕਤਾਂ ਅੱਜ ਨਾਮ ਤੇਰਾ ਵੌਂ ਦੀਆਂ
ਏਹੇ ਕੁਦਰਤਾਂ ਰੁਖਾਂ ਨੂ ਜੋ ਨਵੀਆਂ ਪੂਸ਼ਾਕਾਂ ਪੌਂ ਦੀਆਂ
ਦਿਲ ਵਿਚ ਵਸਾ ਕੇ ਸੋਨੇ ਰੰਗੇ ਪਾਣੀਆਂ ਦੀ ਛਲ ਨੂ
ਮਿੱਟੀ ਦੇ ਕਿਣਕੇ ਤੂਰ ਪਏ ਆਜ ਤਾਰਿਆਂ ਦੇ ਵਲ ਨੂ
ਮੇਰੀ ਜ਼ਿੰਦਗੀ ਬਣੀ ਰੰਗਾ ਦਾ ਸਿਲਸਿਲਾ
ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ
ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ
ਅੱਜ ਕਾਲ ਮੈਂ ਕੈਸਾ ਸੇਕ ਆਪਣੇ ਨੈਨਾ ਅੰਦਰ ਸੇਕਦਾ
ਨਿੱਕੀ ਤੋ ਨਿੱਕੀ ਚੀਜ਼ ਨੂ ਵੀ ਗੋਰ ਦੇ ਨਾਲ ਵੇਖਦਾ
ਸੁਬਹ ਸਵੇਰੇ ਸੂਹੇ ਫੂਲ ਤੋਂ ਚੋਂ ਰਹੀ ਯੇ ਤਰੇਲ ਹੈ
ਪਾਣੀਆਂ ਤੇ ਰੰਗਾ ਦਾ ਵੀ ਕੋਈ ਆਪਣਾ ਹੀ ਮੈਲ ਹੈ
ਰੁਕੀਆਂ ਨੇ ਜਿਸ ਤਰਹ ਬਦਲਾ ਵਿਚ ਬਿਜਲੀਆਂ
ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ
ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ
ਜੀਯੁੰ ਨੇਰ੍ਹਿਆਂ ਵਿਚ ਟੀਮ ਟੀਮੌਣਾ ਤਾਰਿਆਂ ਦੀ ਰਸਮ ਹੈ
ਮੈਂ ਤੇਰਾ ਨਗਮਾ ਗਾਵਾਂਗਾ ਮੈਨੂ ਖੁਦਾ ਦੀ ਕਸਮ ਹੈ
ਅਧਾ ਅਧੂਰਾ ਚੰਨ ਵੀ ਕਿੰਨੀ ਸ਼ਾਨ ਦੇ ਨਾਲ ਮਾਗਦਾ ਐ
ਜਿਸ ਦਿਨ ਓ ਪੂਰਾ ਆਵੇਗਾ ਦੇਖੋ ਕਿ ਮੇਲਾ ਲਗਦਾ ਐ
ਖੁਸ਼ੀਆਂ ਨੇ ਲੈ ਲੇਯਾ ਮੇਰੇ ਦਿਲ ਚ ਦਾਖਲਾ
ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ
ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ
ਏ ਕਿਸਮਤਾਂ ਦੇ ਕਾਫਲੇ ਤੇਰੇ ਦਰਾ ਤੇ ਰੁਕ ਗਏ
ਜੋ ਜ਼ਿੰਦਗੀ ਦੇ ਨਾਲ ਸੀ ਓ ਸਾਰੇ ਸ਼ਿਕਵੇ ਮੂਕ ਗਏ
ਕੀਤੇ ਧੁਪ ਹੈ ਕੀਤੇ ਛਾਵਾਂ ਨੇ
ਕੀਤੇ ਚੁਪ ਤੇ ਕੀਤੇ ਸ਼ੋਰ ਹੈ
ਪਰ ਏਸ ਤੋਂ ਵੀ ਪਾਰ ਕਿਦਰੇ ਅਸ੍ਲਿਯਤ ਕੁਛ ਹੋਰ ਹੈ
ਰੋਸ਼ਨ ਜਹਾਂ ਦੇ ਨਾਲ ਕੋਈ ਜੁੜਿਆ ਰਾਬਤਾ
ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ
ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ
ਕੁਦਰਤ ਹਾਂ ਮੈਂ ਤੇਰੀ ਤੇ ਤੂ ਮੇਰਾ ਖੁਦਾ
ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ
ਕੋਈ ਆਸਮਾ ਜਿਹਾ
ਕੋਈ ਆਸਮਾ ਜਿਹਾ
ਕੋਈ ਆਸਮਾ ਜਿਹਾ, ਹਾਏ
ਕੋਈ ਆਸਮਾ ਜਿਹਾ
ਆ ਆ ਆ ਆ