Rusan
ਅਸੀ ਬੋਲੇ ਨਹੀ ਅਸੀ ਡੋਲ੍ਹੇ ਨਹੀ
ਅਸੀ ਬੋਲੇ ਨਹੀ ਅਸੀ ਡੋਲ੍ਹੇ ਨਹੀ
ਸੱਜਣਾ ਨਾਲ ਦੁਖੜੇ ਫੋਲੇ ਨਹੀ
ਗਲ ਗਲ ਨਾਲ ਗੁੱਸੇ ਹੁੰਦਿਆਂ ਤੋਂ
ਅੱਜ ਕੁਛ ਪੁੱਛਣ ਨੂੰ ਜੀ ਕਰਦੇ
ਸਾਰੀ ਉਮਰ ਮਨੋਂਦਿਆਂ ਲੰਗ ਗਈ ਐ
ਅੱਜ ਮੇਰਾ ਰੁੱਸਣ ਨੂੰ ਜੀ ਕਰਦਾ
ਸਾਰੀ ਉਮਰ ਮਨੋਂਦਿਆਂ ਲੰਗ ਗਈ ਐ
ਅੱਜ ਮੇਰਾ ਰੁੱਸਣ ਨੂੰ ਜੀ ਕਰਦਾ
ਜਿਹਨੂੰ ਜਾਨੋ ਵੱਧ ਕੇ ਚਾਹੁਣੇ ਆ
ਜਿਹਨੂੰ ਰੱਬ ਦੇ ਵਾਂਗ ਧਯੋਨੇ ਆ
ਜਿਦੇ ਔਗੁਣ ਐਬ ਲੁਕੌਂਦੇ ਆ
ਜਿਹਨੂੰ ਮਹਿਫ਼ਿਲਾਂ ਵਿੱਚ ਸਹਿਲਾਉਂਦੇ ਹਾਂ
ਓਹਨੂੰ ਲੱਭਿਆ ਸਭ ਗਵਾ ਕੇ ਮੈਂ
ਹੁਣ ਮੇਰਾ ਲੁਕਣ ਨੂੰ ਜੀ ਕਰਦੇ
ਸਾਰੀ ਉਮਰ ਮਾਨੋਂਦਿਆਂ ਲੰਗ ਗਈ ਐ
ਅੱਜ ਮੇਰਾ ਰੁੱਸਣ ਨੂੰ ਜੀ ਕਰਦਾ
ਸਾਰੀ ਉਮਰ ਮਾਨੋਂਦਿਆਂ ਲੰਗ ਗਈ ਐ
ਅੱਜ ਮੇਰਾ ਰੁੱਸਣ ਨੂੰ ਜੀ ਕਰਦਾ
ਮੇਰੇ ਪਿਛੇ ਪਿਛੇ ਆਵੇ ਊ
ਮੈਨੂੰ ਮਿੰਨਤਾਂ ਨਾਲ ਮਨਾਵੇ ਊ
ਹੱਥ ਕੰਨਾ ਨੂੰ ਵੀ ਲਾਵੇ ਊ
ਮੰਨਾ ਨਾ ਤਰਲੇ ਪਾਵੇ ਊ
ਫਿਰ ਤੋੜਨ ਲਈ ਗੁਰੂਰ ਓਹਦਾ
ਥੋੜਾ ਮੇਰਾ ਟੁੱਟਣ ਨੂੰ ਜੀ ਕਰਦੇ
ਸਾਰੀ ਉਮਰ ਮਨੋਂਦਿਆਂ ਲੰਗ ਗਈ ਐ
ਅੱਜ ਮੇਰਾ ਰੁੱਸਣ ਨੂੰ ਜੀ ਕਰਦਾ
ਸਾਰੀ ਉਮਰ ਮਨੋਂਦਿਆਂ ਲੰਗ ਗਈ ਐ
ਅੱਜ ਮੇਰਾ ਰੁੱਸਣ ਨੂੰ ਜੀ ਕਰਦਾ
ਜਿਦੇ ਲਈ ਜੋਬਣ ਗਾਲੀਆਂ ਮੈਂ
ਆਪਾ ਜਿਹਦੇ ਰੰਗ ਵਿੱਚ ਢਾਅ ਲਿਆ ਮੈਂ
ਗ਼ਮ ਖੂਨ ਜਿਗਰ ਦਾ ਉਜਾੜਿਆ ਮੈ
ਜੀਦਾ ਇਸ਼ਕ ਸਾਹਾਂ ਵਿੱਚ ਪਾਲਿਆ ਮੈ
ਓਹਨੂੰ ਝੂਟਾ ਜੇਹਾ ਤੜਫੋਨੇ ਲਯੀ
ਦੋ ਕੱਡੀਆਂ ਖੁਸਣ ਨੂੰ ਜੀ ਕਰਦੇ
ਸਾਰੀ ਉਮਰ ਮਨੋਂਦਿਆਂ ਲੰਗ ਗਈ ਐ
ਅੱਜ ਮੇਰਾ ਰੁੱਸਣ ਨੂੰ ਜੀ ਕਰਦਾ
ਸਾਰੀ ਉਮਰ ਮਨੋਂਦਿਆਂ ਲੰਗ ਗਈ ਐ
ਅੱਜ ਮੇਰਾ ਰੁੱਸਣ ਨੂੰ ਜੀ ਕਰਦਾ