Haal

Ricky Khan

ਜੋ ਹੋਇਆ ਉਹ ਹੋਣਾ ਨਹੀਂ ਸੀ
ਜੋ ਖੋਇਆ ਉਹ ਖੋਣਾ ਨਹੀਂ ਸੀ
ਵੇਖਣ ਜੇ ਆ ਜਾਂਦਾ ਸੱਜਣਾ
ਸੂਰਮਾ ਅੱਖ ਚੋਂ ਚੋਣਾਂ ਨਹੀਂ ਸੀ
ਮੈਂ ਕਮਲੀ ਹਾਲੇ ਵੀ ਤੇਰਾ ਸੋਚ ਰਹੀ ਆ
ਮੈਂ ਕਮਲੀ ਹਾਲੇ ਵੀ ਤੇਰਾ ਸੋਚ ਰਹੀ ਆ
ਤੂੰ ਮੇਰਾ ਹਾਲ ਵੀ ਕਿਉਂ ਪੁੱਛੇ
ਮੈਂ ਤੇਰੀ ਲੱਗਦੀ ਕੀ ਆ
ਤੂੰ ਮੇਰਾ ਹਾਲ ਵੀ ਕਿਉਂ ਪੁੱਛੇ
ਮੈਂ ਤੇਰੀ ਲੱਗਦੀ ਕੀ ਆ
ਮੈਂ ਤੇਰੀ ਲੱਗਦੀ ਕੀ ਆ

ਮੈਂ ਕਮਲੀ ਨੇ ਕੀ ਖਟਿਆ ਵੇ ਤੇਰੇ ਨਾਲ ਜੁੜ੍ਹਕੇ
ਵਾਅਦੇ ਤੇਰੇ ਝੂਠੇ ਤੇ ਆ ਕਸਮਾਂ ਕੱਚ ਦੀਆਂ ਨੇ
ਬੇਪਰਵਾਹੀ ਤੇਰੀ ਮੇਰੇ ਸੀਨੇਂ ਧੜਕੀ ਗਈ
ਤੇਰੀ ਅੱਖ ਨਾ ਜਾਗੀ ਸਾਡੀ ਹਰ ਪਲ ਰੜਕੀ ਗਈ
ਰਿਕੀ ਖਾਨਾ ਬੋਲ ਤੇਰੇ ਚੋਂ ਵਹਿੰਦਾ ਇਸ਼ਕ ਹੋਊ
ਇਸ਼ਕ ਤੇਰੇ ਦਾ ਦੱਸ ਕੀ ਫਾਇਦਾ ਜੇ ਮੈਂ ਥੀ ਤੜਪੀ ਗਈ
ਠੰਡੀਆਂ ਵਾਹਵਾਂ ਤੇ ਨਾ ਨੀਂਦਾਂ
ਠੰਡੀਆਂ ਵਾਹਵਾਂ ਤੇ ਨਾ ਨੀਂਦਾਂ
ਮਿਲੀਆਂ ਅੱਖਾਂ ਨੁੰ
ਵੱਖ ਹੋ ਤੁਰਿਆ ਤੂੰ ਕੀ ਜਾਨੇ ਦਿਲ ਦੀਆਂ ਸੱਟਾਂ ਨੁੰ
ਤੇਰੇ ਬਿਨ ਮੈਂ ਮਰਜਾਣਾ ਐ ਸੋਚ ਰਹੀ ਆ
ਤੂੰ ਮੇਰਾ ਹਾਲ ਵੀ ਕਿਉਂ ਪੁੱਛੇ
ਮੈਂ ਤੇਰੀ ਲੱਗਦੀ ਕੀ ਆ
ਤੂੰ ਮੇਰਾ ਹਾਲ ਵੀ ਕਿਉਂ ਪੁੱਛੇ
ਮੈਂ ਤੇਰੀ ਲੱਗਦੀ ਕੀ ਆ

Curiosidades sobre a música Haal de Garry Sandhu

De quem é a composição da música “Haal” de Garry Sandhu?
A música “Haal” de Garry Sandhu foi composta por Ricky Khan.

Músicas mais populares de Garry Sandhu

Outros artistas de Film score