Heer Hasdi

Garry Sandhu

ਲੋਕੋ ਗੱਲ ਕਿ ਸੁਣਾਵਾਂ ਮੈਂ ਪਿਆਰ ਦੀ
ਸਜਾ ਇਸ਼ਕ ਚ ਮਿਲੀ ਏ ਥਿਹਾਰ ਦੀ
ਦੁੱਖ ਇਹੀ ਆ ਕਿ ਸਭ ਕੁਝ ਖੋ ਲਿਆ
ਚਿੱਟਾ ਪਾਣੀ ਵਾਂਗੂ ਨਾੜਾਂ ਚ ਪ੍ਰੋ ਲਿਆ
ਅਸੀ ਸਭ ਕੁੱਝ ਕੀਤਾ ਓਦੇ ਵਾਸਤੇ
ਸਭ ਕੁੱਝ ਕੀਤਾ ਓਦੇ ਵਾਸਤੇ
ਤਾਹੀਓਂ ਰੂਹ ਮੱਚਦੀ ਫਿਰੇ
ਰਾਂਝੇ ਕੰਨ ਪੜਵਾਕੇ ਪਈਆਂ ਮੁੰਦ੍ਰਾ
ਤੇ ਆਪ ਹੀਰ ਹੱਸਦੀ ਫਿਰੇ
ਹੋ
ਜੱਟ ਦਾਰੂ ਦੇ ਸਮੁੰਦਰ ਚ ਰੋੜਕੇ
ਗੈਰਾਂ ਦੇ ਵੇੜੇ ਨੱਚਦੀ ਫਿਰੇ
ਰਾਂਝੇ ਕੰਨ ਪੜਵਾਕੇ ਪਈਆਂ ਮੁੰਦਰਾਂ
ਤੇ ਆਪ ਹੀਰ ਹੱਸਦੀ ਫਿਰੇ
ਜੱਟ ਦਾਰੂ ਦੇ ਸਮੁੰਦਰ ਚ ਰੋੜਕੇ
ਗੈਰਾਂ ਦੇ ਵੇੜੇ ਨੱਚਦੀ ਫਿਰੇ

ਦੁੱਖ ਤੋੜ ਦੀ ਆ ਬੋਤਲ ਸ਼ਰਾਬ ਦੀ
ਨਾਲੇ ਭੁੱਲ ਜਾਂਦੀ ਯਾਦ ਵੀ ਜਨਾਬ ਦੀ
ਖਾਰੇ ਬਣ ਦੇ ਆ ਜਦੋ ਬਿੱਲੋ ਅਥਰੂ
ਫੇਰ ਵਾਰੀ ਆਉਂਦੀ ਕਲਾਮ ਕਿਤਾਬ ਦੀ
ਜਿਵੇਂ ਗੋਰਿਆਂ ਹੱਥਾਂ ਤੇ ਮਹਿੰਦੀ ਗੈਰਾਂ ਦੀ
ਗੋਰਿਆਂ ਹੱਥਾਂ ਤੇ ਮਹਿੰਦੀ ਗੈਰਾਂ ਦੀ
ਸਿਆਹੀ ਵੀ ਤਾ ਰੱਚਦੀ ਫਿਰੇ
ਰਾਂਝੇ ਕੰਨ ਪੜਵਾਕੇ ਪਈਆਂ ਮੁੰਦ੍ਰਾ
ਤੇ ਆਪ ਹੀਰ ਹੱਸਦੀ ਫਿਰੇ
ਜੱਟ ਦਾਰੂ ਦੇ ਸਮੁੰਦਰ ਚ ਰੋੜਕੇ
ਗੈਰਾਂ ਦੇ ਵੇੜੇ ਨੱਚਦੀ ਫਿਰੇ
ਰਾਂਝੇ ਕੰਨ ਪੜਵਾਕੇ ਪਈਆਂ ਮੁੰਦਰਾਂ
ਤੇ ਆਪ ਹੀਰ ਹੱਸਦੀ ਫਿਰੇ
ਜੱਟ ਦਾਰੂ ਦੇ ਸਮੁੰਦਰ ਚ ਰੋੜਕੇ
ਗੈਰਾਂ ਦੇ ਵੇੜੇ ਨੱਚਦੀ ਫਿਰੇ

ਵੇ ਗੱਲ ਸੁਨ ਢੋਲਾ ਜਿਕਰ ਕਰ
ਕਿਸ ਗੱਲ ਦਾ ਏ ਰੌਲਾ

ਹੋ ਚੰਗਾ ਹੋਇਆ ਛੇਤੀ ਛੇਤੀ ਟੁੱਟ ਗਈ
ਜਿੰਦ ਮੁੱਕਣ ਤੌ ਸੰਧੂਆਂ ਪਹਿਲਾਂ ਛੁੱਟ ਗਈ
ਮੇਰੇ ਜਿਹੇ ਤਾ ਪਤਾ ਨਹੀਂ ਕਿੰਨੇ ਖਾ ਲਏ
ਨਾਲੇ ਵਰਤ ਕੇ ਕਿੰਨੀਆਂ ਨੂੰ ਸੁੱਟ ਗਈ
ਤਾਹੀਓਂ ਨਜ਼ਰਾਂ ਚੁਰਾ ਕੇ ਕੋਲੋਂ ਲੱਗਦੀ
ਨਜ਼ਰਾਂ ਚੁਰਾ ਕੇ ਕੋਲੋਂ ਲੱਗਦੀ
ਤੇ ਗੈਰੀ ਕੋਲੋਂ ਬੱਚਦੀ ਫਿਰੇ
ਰਾਂਝੇ ਕੰਨ ਪੜਵਾਕੇ ਪਈਆਂ ਮੁੰਦ੍ਰਾ
ਤੇ ਆਪ ਹੀਰ ਹੱਸਦੀ ਫਿਰੇ
ਹੋ
ਜੱਟ ਦਾਰੂ ਦੇ ਸਮੁੰਦਰ ਚ ਰੋੜਕੇ
ਗੈਰਾਂ ਦੇ ਵੇੜੇ ਨੱਚਦੀ ਫਿਰੇ
ਰਾਂਝੇ ਕੰਨ ਪੜਵਾਕੇ ਪਈਆਂ ਮੁੰਦਰਾਂ
ਤੇ ਆਪ ਹੀਰ ਹੱਸਦੀ ਫਿਰੇ
ਜੱਟ ਦਾਰੂ ਦੇ ਸਮੁੰਦਰ ਚ ਰੋੜਕੇ
ਗੈਰਾਂ ਦੇ ਵੇੜੇ ਨੱਚਦੀ ਫਿਰੇ
ਨੱਚਦੀ ਫਿਰੇ

Curiosidades sobre a música Heer Hasdi de Garry Sandhu

Quando a música “Heer Hasdi” foi lançada por Garry Sandhu?
A música Heer Hasdi foi lançada em 2021, no álbum “Adhi Tape”.

Músicas mais populares de Garry Sandhu

Outros artistas de Film score