Chitta Kukad Banere
ਚਿੱਟਾ ਕੁੱਕੜ ਬਨੇਰੇ 'ਤੇ, ਚਿੱਟਾ ਕੁੱਕੜ ਬਨੇਰੇ ਤੇ
ਕਾਸਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ
ਕਾਸਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ
ਸਾਰੀ ਖੇਡ ਲਕੀਰਾਂ ਦੀ, ਸਾਰੀ ਖੇਡ ਲਕੀਰਾਂ ਦੀ
ਗੱਡੀ ਆਈ ਟੇਸ਼ਨ ਤੇ, ਅੱਖ ਭਿੱਜ ਗਈ ਵੀਰਾਂ ਦੀ
ਗੱਡੀ ਆਈ ਟੇਸ਼ਨ ਤੇ, ਅੱਖ ਭਿੱਜ ਗਈ ਵੀਰਾਂ ਦੀ
ਪਿੱਪਲੀ ਦੀਆਂ ਛਾਵਾਂ ਨੀ, ਪਿੱਪਲੀ ਦੀਆਂ ਛਾਵਾਂ ਨੀ
ਆਪੇ ਹੱਥੀਂ ਡੋਲੀ ਟੋਰ ਕੇ ਮਾਂ-ਪੇ ਕਰਨ ਦੁਆਵਾਂ ਨੀ
ਆਪੇ ਹੱਥੀਂ ਡੋਲੀ ਟੋਰ ਕੇ ਮਾਂ-ਪੇ ਕਰਨ ਦੁਆਵਾਂ ਨੀ
ਕੰਡਾ ਲਗ ਗਿਆ ਥਾਲੀ ਨੂੰ, ਕੰਡਾ ਲਗ ਗਿਆ ਥਾਲੀ ਨੂੰ
ਹੱਥਾਂ ਉੱਤੇ ਮਹਿੰਦੀ ਲਗ ਗਈ ਇਸ ਕਿਸਮਤ ਵਾਲੀ ਨੂੰ
ਹੱਥਾਂ ਉੱਤੇ ਮਹਿੰਦੀ ਲਗ ਗਈ ਇਸ ਕਿਸਮਤ ਵਾਲੀ ਨੂੰ
ਹੀਰਾ ਲੱਖ ਸਵਾ-ਲੱਖ ਦਾ ਏ , ਹੀਰਾ ਲੱਖ ਸਵਾ-ਲੱਖ ਦਾ ਏ
ਧੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਏ
ਧੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਏ
ਚਿੱਟਾ ਕੁੱਕੜ ਬਨੇਰੇ ਤੇ, ਚਿੱਟਾ ਕੁੱਕੜ ਬਨੇਰੇ ਤੇ
ਕਾਸਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ
ਕਾਸਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ