Rehmat
ਹੋ ਨੀਤਾ ਨੂੰ ਹੀ ਮਿਲਣ ਮੁਰਾਦਾਂ
ਤੇ ਮਿਹਨਤਾ ਨੂੰ ਫਲ ਲਗਦੇ ਨੇ
ਓਹਦੀ ਰਜ਼ਾ ਜੇ ਹੋਵੇ ਜੱਸੜਾ
ਤਾ ਪਾਣੀ ਉਂਚਿਆ ਵਲ ਵੀ ਵਗਦੇ ਨੇ
ਓ ਝੂਠ ਦਿਆ ਓ ਸੌ ਸੌ ਸੱਟਾ
ਝੂਠ ਦਿਆ ਓ ਸੌ ਸੌ ਸੱਟਾ ਪਰ ਸਚ ਦੀ ਚੋਟ ਕਰਾਰੀ ਐ
ਮੇਰੀ ਮਿਹਨਤ ਜਾਰੀ ਐ ਤੇ ਤੇਰੀ ਰਹਿਮਤ ਸਾਰੀ ਐ
ਮੇਰੀ ਮਿਹਨਤ ਜਾਰੀ ਐ ਤੇ ਤੇਰੀ ਰਹਿਮਤ ਸਾਰੀ ਐ
ਹੋ ਕੁਝ ਲਫ਼ਜ਼ ਪਿਆਰਾਂ ਵਾਲੇ ਨੇ ਕੁਝ ਸਰਦਾਰਾਂ ਵਾਲੇ ਨੇ
ਕੁਝ ਅਣਖੀ ਤੇ ਕੁਝ ਸਚੇ ਨੇ ਕੁਝ ਕੌਲ ਕਰਾਰਾਂ ਵਾਲੇ ਨੇ
ਕੁਝ ਅਣਖੀ ਤੇ ਕੁਝ ਸਚੇ ਨੇ ਕੁਝ ਕੌਲ ਕਰਾਰਾਂ ਵਾਲੇ ਨੇ
ਹੋ science ਵੀ ਇਹਨੂ ਕੀਥੇ ਪੜ੍ਹ ਲੂ
Science ਵੀ ਇਹਨੂ ਕੀਥੇ ਪੜ੍ਹ ਲੂ ਕੁਦਰਤ ਤੇਰੀ ਬਲਿਹਾਰੀ ਐ
ਮੇਰੀ ਮਿਹਨਤ ਜਾਰੀ ਐ ਤੇ ਤੇਰੀ ਰਹਿਮਤ ਸਾਰੀ ਐ
ਮੇਰੀ ਮਿਹਨਤ ਜਾਰੀ ਐ ਤੇ ਤੇਰੀ ਰਹਿਮਤ ਸਾਰੀ ਐ
ਹੋ ਜਜ਼ਬਾਤਾਂ ਦੇ ਨਾਲ ਕਰੇ ਫੈਸਲੇ ਨਾ ਵੇਖੇ ਵਾਧੇ ਘਾਟੇ ਨੂੰ
ਹੋ ਫੱਕਰ ਹੁੰਦੇ ਦਿਲ ਤੇ ਰਾਜੇ ਜਗ ਦੇਖੇ ਸੱਥਰ ਪਾਟੇ ਨੂੰ
ਹੋ ਫੱਕਰ ਹੁੰਦੇ ਦਿਲ ਤੇ ਰਾਜੇ ਜਗ ਦੇਖੇ ਸੱਥਰ ਪਾਟੇ ਨੂੰ
ਹੋ ਚਰਖੜੀਆ ਤੇ ਤਾਂ ਹੀ ਚੜ ਗਏ
ਚਰਖੜੀਆ ਤੇ ਤਾਂ ਹੀ ਚੜ ਗਏ ਤੇਰੀ ਰਜ਼ਾ ਪਿਆਰੀ ਐ
ਮੇਰੀ ਮਿਹਨਤ ਜਾਰੀ ਐ ਤੇ ਤੇਰੀ ਰਹਿਮਤ ਸਾਰੀ ਐ
ਮੇਰੀ ਮਿਹਨਤ ਜਾਰੀ ਐ ਤੇ ਤੇਰੀ ਰਹਿਮਤ ਸਾਰੀ ਐ