Titli
ਸ਼ਾਯਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ,
ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ !
ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ,
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਸ਼ਾਯਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ,
ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ !
ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ,
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਜਿਹੜਿਆਂ ਭੋਰਿਆਂ ਗੁਲਾਬਾਂ ਵਿੱਚੋ ਰੱਸ ਕੱਠਾ ਕਿੱਤਾ
ਅਸੀਂ ਓ ਕਮਲਾ ਦੇ ਪੱਤਿਆਂ ਤੇ ਪਾ ਕੇ ਦੇ ਗਏ
ਜਿਹੜਿਆਂ ਭੋਰਿਆਂ ਗੁਲਾਬਾਂ ਵਿੱਚੋ ਰੱਸ ਕੱਠਾ ਕਿੱਤਾ
ਅਸੀਂ ਓ ਕਮਲਾ ਦੇ ਪੱਤਿਆਂ ਤੇ ਪਾ ਕੇ ਦੇ ਗਏ
ਮਧੂਮੱਖੀਆਂ ਦੇ ਟੋਲੇ ਸਾਡੇ ਜਜਬੇ ਨੂੰ ਦੇਖ
ਸ਼ਹਿਦ ਅਪਣੇ ਛੱਤੇਆਂ ਚੋ ਲਾਹ ਕੇ ਦੇ ਗਏ
ਅਸੀ ਰੱਸਲ ਤੇ ਸ਼ਹਿਦ ਵਿਚ ਸ਼ਬਦ ਮਿਲਾਕੇ
ਸੁੱਚੇ ਇਸ਼ਕ਼ ਦੀ ਚਾਸ਼ਨੀ ਬਾਣੀ ਜਾਣ ਕੇ
ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ,
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਹੋ ਮੇਰਾ ਗੀਤ ਜੇਹਾ ਮਾਹੀ ਜਦੋ ਅੱਖੀਆਂ ਮਿਲਾਵੈ
ਓਦੋ ਸਾਂਨੂੰ ਆਪ ਅਪਣੇ ਤੇ ਨਾਜ ਹੋ ਜਾਏ
ਹੋ ਮੇਰਾ ਗੀਤ ਜੇਹਾ ਮਾਹੀ ਜਦੋ ਅੱਖੀਆਂ ਮਿਲਾਵੈ
ਓਦੋ ਸਾਂਨੂੰ ਆਪ ਅਪਣੇ ਤੇ ਨਾਜ ਹੋ ਜਾਏ
ਕਦੇ ਲਫ਼ਜ਼ਾਂ ਦੀ ਗੋਦੀ ਵਿਚ ਬੱਚਾ ਬਣ ਜਾਂਦਾ
ਕਦੇ ਹਾਜ਼ਮਾਂ ਚ ਬੈਠਾ ਸਰਤਾਜ ਹੋ ਜਾਏ
ਐਸੇ ਆਸ ਚ ਕੇ ਆਕੇ ਪੁੱਛੇ ਗਾ ਜਰੂਰ
ਤਾਹੀ ਓਹਨੂੰ ਓਹਦੀ ਨਜ਼ਮ ਸੁਣਾਈ ਜਾਣ ਕੇ
ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ,
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਹੋ ਇਕ ਸੋਨੇ ਰੰਗਾਂ ਸਦਰਾਂ ਦਾ ਆਲ੍ਹਣਾ ਬਣਾਇਆ
ਓਹਨੂੰ ਆਸਾਂ ਵਾਲੀ ਠਾਂਹਣੀ ਉੱਤੇ ਟੰਗ ਵੀ ਲਿਆ
ਸੋਨੇ ਰੰਗਾਂ ਸਦਰਾਂ ਦਾ ਆਲ੍ਹਣਾ ਬਣਾਇਆ
ਓਹਨੂੰ ਆਸਾਂ ਵਾਲੀ ਠਾਂਹਣੀ ਉੱਤੇ ਟੰਗ ਵੀ ਲਿਆ
ਓਹਦੇ ਵਿਚ ਜੋ ਮਲੁਕਲੇ ਜੇ ਖੁਬਾਬ ਸੁੱਤੇ ਪਾਏ
ਅਸੀਂ ਓਹਨਾ ਨੂੰ ਗੁਲਾਬੀ ਜੇਹਾ ਰੰਗ ਵੀ ਲਿਆ
ਅੱਜ ਸੁਭਾ ਸੁਭਾ ਸੁੰਦਲੀ ਹਵਾਵਾਂ ਚ ਸੁਨੇਹਾ ਦੇ ਕੇ
ਉਡਣੇ ਦੀ ਖ਼ਬਰ ਉਡਾਈ ਜਾਣ ਕੇ
ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ,
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ,
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਸ਼ਾਯਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ,
ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ !