Titli [Chill Flip]

Satinder Sartaaj

ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ
ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ
ਸ਼ਾਇਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ
ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ
ਸ਼ਾਇਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ

ਜਿਹੜਾ ਭੋਰਿਆਂ ਗੁਲਾਬਾਂ ਵਿੱਚੋ ਰੱਸ ਕੱਠਾ ਕਿੱਤਾ ਸੀ
ਓ ਕਮਲਾ ਦੇ ਪੱਤਿਆਂ ਤੇ ਪਾ ਕੇ ਦੇ ਗਏ
ਜਿਹੜਾ ਭੋਰਿਆਂ ਗੁਲਾਬਾਂ ਵਿੱਚੋ ਰੱਸ ਕੱਠਾ ਕਿੱਤਾ ਸੀ
ਓ ਕਮਲਾ ਦੇ ਪੱਤਿਆਂ ਤੇ ਪਾ ਕੇ ਦੇ ਗਏ
ਮਧੂਮੱਖੀਆਂ ਦੇ ਟੋਲੇ ਸਾਡੇ ਜਜਬੇ ਨੂੰ ਦੇਖ
ਸ਼ਹਿਦ ਆਪਣਿਆਂ ਛੱਤੇਆਂ ਚੋ ਲਾਹ ਕੇ ਦੇ ਗਏ
ਅਸੀ ਰੱਸਲ ਤੇ ਸ਼ਹਿਦ ਵਿਚ ਸ਼ਬਦ ਮਿਲਾਕੇ
ਸੁੱਚੇ ਇਸ਼ਕੇ ਦੀ ਚਾਸ਼ਨੀ ਬਣਾਈ ਜਾਣ ਕੇ
ਸ਼ਾਇਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ

ਹੋ ਮੇਰਾ ਗੀਤ ਜੇਹਾ ਮਾਹੀ ਜਦੋ ਅੱਖੀਆਂ ਮਿਲਾਵੈ
ਓਦੋ ਸਾਂਨੂੰ ਆਪੇ ਅਪਣੇ ਤੇ ਨਾਜ ਹੋ ਜਾਏ
ਮੇਰਾ ਗੀਤ ਜੇਹਾ ਮਾਹੀ ਜਦੋ ਅੱਖੀਆਂ ਮਿਲਾਵੈ
ਓਦੋ ਸਾਂਨੂੰ ਆਪੇ ਅਪਣੇ ਤੇ ਨਾਜ ਹੋ ਜਾਏ
ਕਦੀ ਲਫ਼ਜ਼ਾਂ ਦੀ ਗੋਦੀ ਵਿਚ ਬੱਚਾ ਬਣ ਜਾਂਦਾ
ਕਦੀ ਨਜ਼ਮਾਂ ਚ ਬੈਠਾ ਸਰਤਾਜ ਹੋ ਜਾਏ
ਏਸੇ ਆਸ ਚ ਕੇ ਆਕੇ ਜ਼ਰਾ ਪੁੱਛੇ ਗਾ ਜਰੂਰ
ਤਾਹੀ ਓਹਨੂੰ ਓਹਦੀ ਨਜ਼ਮ ਸੁਣਾਈ ਜਾਣ ਕੇ
ਸ਼ਾਇਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ

ਹੋ ਇਕ ਸੋਨੇ ਰੰਗਾਂ ਸਦਰਾਂ ਦਾ ਆਲ੍ਹਣਾ ਬਣਾਇਆ
ਓਹਨੂੰ ਆਸਾਂ ਵਾਲੀ ਢਾਹਣੀ ਉੱਤੇ ਟੰਗ ਵੀ ਲਿਆ
ਇਕ ਸੋਨੇ ਰੰਗਾਂ ਸਦਰਾਂ ਦਾ ਆਲ੍ਹਣਾ ਬਣਾਇਆ
ਓਹਨੂੰ ਆਸਾਂ ਵਾਲੀ ਢਾਹਣੀ ਉੱਤੇ ਟੰਗ ਵੀ ਲਿਆ
ਓਹਦੇ ਵਿਚ ਜੋ ਮਲੁਕਲੇ ਜੇ ਖੁਬਾਬ ਸੁੱਤੇ ਪਏ
ਅਸੀਂ ਓਹਨਾ ਨੂੰ ਗੁਲਾਬੀ ਜੇਹਾ ਰੰਗ ਵੀ ਲਿਆ

ਅੱਜ ਸੁਭਾ ਸੁਭਾ ਸੁੰਦਲੀ ਹਵਾਵਾਂ ਚ ਸੁਨੇਹਾ ਦੇ ਕੇ
ਉਡਣੇ ਦੀ ਖ਼ਬਰ ਉਡਾਈ ਜਾਣ ਕੇ

ਸ਼ਾਇਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ
ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ

Músicas mais populares de Satinder Sartaaj

Outros artistas de Folk pop