Misaal
ਜੀ ਕਰਦਾ ਪੁੱਛਾਂ ਮੈਂ ਪਰਛਾਵੇਂਆਂ ਦੇ ਬਾਰੇ
ਜੀ ਨਿਥਾਵੇਆਂ ਦੇ ਬਾਰੇ , ਸੱਚੀ ਚਾਨਣ ਦੇ ਆਪਣੇ ਖਿਆਲ ਕੀ
ਮਸਲੇ ਇਹ ਲੁਕਾਵੇਂ ਲੁਕਾਵੇਆਂ ਦੇ ਬਾਰੇ , ਜੀ ਸ਼ਾਲਾਵੇਆਂ ਦੇ ਬਾਰੇ
ਸੱਚੀ ਦੇਣੀ ਹੋਵੇ ਤਾਂ ਹੈ ਮਿਸਾਲ ਕੀ
ਜੀ ਕਰਦਾ ਪੁੱਛਾਂ ਮੈਂ ਪਰਛਾਵੇਂਆਂ ਦੇ ਬਾਰੇ
ਜੀ ਨਿਥਾਵੇਆਂ ਦੇ ਬਾਰੇ , ਸੱਚੀ ਚਾਨਣ ਦੇ ਆਪਣੇ ਖਿਆਲ ਕੀ
ਮਸਲੇ ਇਹ ਲੁਕਾਵੇਂ ਲੁਕਾਵੇਆਂ ਦੇ ਬਾਰੇ , ਆਹ ਸ਼ਾਲਾਵੇਆਂ ਦੇ ਬਾਰੇ
ਸੱਚੀ ਦੇਣੀ ਹੋਵੇ ਤਾਂ ਹੈ ਮਿਸਾਲ ਕੀ
ਰੁੱਖਾਂ ਦੇ ਓਹਲੇ ਜਦੋਂ ਹੁੰਦੇ ਆਫ਼ਤਾਬ ਜੀ
ਓਦੋ ਪਰਛਾਵੇਂ ਤਾਂ ਬੰਨ ਜਾਂਦੇ ਨੇ ਨਵਾਬ ਜੀ
ਜਦੋਂ ਵੀ ਮੌਕਾ ਮਿਲੇ ਜਦੋਂ ਵੀ ਓਟ ਮਿਲੇ
ਧੁੱਪਾਂ ਨੁੰ ਦਿੰਦੇ ਪੂਰੇ ਮੋੜਵੇਂ ਜਵਾਬ ਜੀ
ਇਕੋ ਜਹੇ ਨਿੱਤ ਦੇ ਪਹਿਰਾਵੇਆਂ ਦੇ ਬਾਰੇ , ਕਾਲੇ ਸਾਵੇਆਂ ਦੇ ਬਾਰੇ
ਦੱਸੋ ਬੋਲਾਂਗੇ ਰੰਗ ਪੀਲੇ ਲਾਲ ਕੀ
ਜੀ ਕਰਦਾ ਪੁੱਛਾਂ ਮੈਂ ਪਰਛਾਵੇਂਆਂ ਦੇ ਬਾਰੇ
ਜੀ ਨਿਥਾਵੇਆਂ ਦੇ ਬਾਰੇ , ਸੱਚੀ ਚਾਨਣ ਦੇ ਆਪਣੇ ਖਿਆਲ ਕੀ
ਮੈਨੂੰ ਨੀ ਪੱਤਾ ਬਾਕੀ ਪੁੱਛੋਂ ਜਾ ਕੇ ਚੰਦ ਨੁੰ
ਕਾਹਤੋਂ ਹਮੇਸ਼ਾ ਲਈ ਹਟਾਉਂਦਾ ਨਹੀਓ ਕੰਧ ਨੁੰ
ਧਰਤੀ ਦੇ ਉੱਤੇ ਹੁੰਦੇ ਹਨੇਰੇ ਦਾ ਕਾਰਣ ਕੀ ਹੈ
ਆਪੇ ਹੀ ਦੱਸੂ ਜੋ ਚਲਾਉਂਦਾ ਐ ਪ੍ਰਬੰਧ ਨੁੰ
ਏਨਾ ਰੋਜ਼ਾਨਾ ਦੇ ਮੁਕਲਾਵੇਆਂ ਦੇ ਬਾਰੇ , ਜੀ ਬੁਲਾਵੇਆਂ ਦੇ ਬਾਰੇ
ਜ਼ਰਾ ਸੋਚੋ ਕੇ ਹੋ ਸਕਦੀ ਐ ਚਾਲ ਕੀ
ਮਸਲੇ ਇਹ ਲੁਕਾਵੇਂ ਲੁਕਾਵੇਆਂ ਦੇ ਬਾਰੇ , ਆਹ ਸ਼ਾਲਾਵੇਆਂ ਦੇ ਬਾਰੇ
ਸੱਚੀ ਦੇਣੀ ਹੋਵੇ ਤਾਂ ਹੈ ਮਿਸਾਲ ਕੀ
ਏਨਾ ਗੱਲਾਂ ਤੋਂ ਪਰੇਸ਼ਾਨ ਨੇ ਸਿਤਾਰੇ ਵੀ , ਓਹਨਾ ਦੇ ਆੜੀ ਵਿਚੇ ਜੁਗਨੂੰ ਵਿਚਾਰੇ ਵੀ
ਸਤਰੰਗੀ ਪੀਂਘ ਦੇ ਤਾਂ ਮਾਪੇ ਕੋਈ ਹੋਰ ਤਾਂ ਵੀ
ਮੇਰੇ ਖਿਆਲਾਂ ਦੇ ਨਾਲ ਸਹਿਮਤ ਨੇ ਉਹ ਸਾਰੇ ਵੀ
ਜੰਮੀਆਂ ਬੱਰਫਾ ਤੇ ਭਖਦੇ ਲਾਵੇਆਂ ਦੇ ਬਾਰੇ , ਆਹ ਦਿਖਾਵੇਆਂ ਦੇ ਬਾਰੇ
ਕੋਈ ਪੁੱਛੇ ਤਾਂ ਪੁੱਛੇ ਫੇਰ ਸਵਾਲ ਕੀ
ਮਸਲੇ ਇਹ ਲੁਕਾਵੇਂ ਲੁਕਾਵੇਆਂ ਦੇ ਬਾਰੇ , ਆਹ ਸ਼ਾਲਾਵੇਆਂ ਦੇ ਬਾਰੇ
ਸੱਚੀ ਚਾਨਣ ਦੇ ਆਪਣੇ ਖਿਆਲ ਕੀ
ਰੁੱਖਾਂ ਨੁੰ ਸ਼ਾਵਾਂ ਤੋਂ ਜੁਦਾ ਵੀ ਕੀਤਾ ਜਾਨਾ ਨਹੀਂ
ਰਾਹੀਂ ਨੁੰ ਰਾਹਵਾਂ ਤੋਂ ਜੁਦਾ ਵੀ ਕੀਤਾ ਜਾਨਾ ਨਹੀਂ
ਦੋਹਾਂ ਨੇ ਦੇਣੀ ਇਕੋ ਜਹੀ ਗਵਾਹੀ ਓਦੋ
ਗ਼ਮਾਂ ਨੁੰ ਚਾਹਵਾਂ ਤੋਂ ਜੁਦਾ ਵੀ ਕੀਤਾ ਜਾਨਾ ਨਹੀਂ
ਬਾਕੀ ਆ ਕੱਲੇ ਜਹੇ ਪਛਤਾਵੇਆਂ ਦੇ ਬਾਰੇ ਹੋਕੇ ਹਾਵੇਆਂ ਦੇ ਬਾਰੇ
ਰਹੇ ਲਿਖਦੇ ਤਾਂ ਹੋਣੇ ਵਿਸਾਲ ਕੀ
ਮਸਲੇ ਇਹ ਲੁਕਾਵੇਂ ਲੁਕਾਵੇਆਂ ਦੇ ਬਾਰੇ , ਆਹ ਸ਼ਾਲਾਵੇਆਂ ਦੇ ਬਾਰੇ
ਸੱਚੀ ਦੇਣੀ ਹੋਵੇ ਤਾਂ ਹੈ ਮਿਸਾਲ ਕੀ
ਜਦੋਂ ਹਕੀਕਤ ਤੇ ਫਰੇਬ ਕੱਠੇ ਆਉਣ ਗੇ
ਓਦੋ ਸ਼ੇਖ ਤੇ ਸਫ਼ੇਦ ਯਾਰੀ ਲਾਉਣ ਗੇ
ਨਾਦਾ ਦੇ ਨਾਦਾ ਦੇ ਵੀ ਇਹੀ ਮੁਆਮਲੇ ਨੇ
ਆਪੇ ਉਹ ਕੱਠੇ ਹੋਕੇ ਗਉਣ ਗੇ ਵਜਾਉਣ ਗੇ
ਉਪਰੋਂ ਆ ਕੁਦਰਤ ਦੇ ਕਾਲਵੇਆਂ ਦੇ ਬਾਰੇ , ਏਨਾ ਦਾਅਵੇਆਂ ਦੇ ਬਾਰੇ
ਬੋਲੇ ਏਨੀ ਸਰਤਾਜ ਕੀ ਮੱਝਾਂਲ਼ ਕੀ
ਜੀ ਕਰਦਾ ਪੁਛਾ ਮੈਂ ਪਰਛਾਵੇਂਆਂ ਦੇ ਬਾਰੇ
ਜੀ ਨਿਥਾਵੇਆਂ ਦੇ ਬਾਰੇ , ਸੱਚੀ ਚਾਨਣ ਦੇ ਆਪਣੇ ਖਿਆਲ ਕੀ
ਮਸਲੇ ਇਹ ਲੁਕਾਵੇਂ ਲੁਕਾਵੇਆਂ ਦੇ ਬਾਰੇ , ਜੀ ਸ਼ਾਲਾਵੇਆਂ ਦੇ ਬਾਰੇ
ਸੱਚੀ ਦੇਣੀ ਹੋਵੇ ਤਾਂ ਹੈ ਮਿਸਾਲ ਕੀ