Ishqe Lyi Qurbania
ਕੀ ਹੁਣ ਗਲ ਸੁਣਾਈਏ ਸੀਰੀ ਫਰਹਾਦਾ ਦੀ
ਢਾਡੇ ਔਖੇ ਪਰਬਤ ਪਾੜ ਨੀਰ ਵਹਾਉਣੇ
ਕਰ ਕੇ ਅੱਖ ਮਟੱਕੇ ਇਸ਼ਕ ਲੜਾਉਣੇ ਸੋਖੇ
ਹੁੰਦੀ ਮੁਸਕਿਲ ਇਹ ਜਦ ਪੈਦੇ ਤੋੜ ਨਿਭਾਉਣੇ
ਜਦ ਪੈਦੇ ਤੋੜ ਨਿਭਾਉਣੇ
ਹੁਣ ਨੀ ਕਰਦਾ ਕੋਈ ਇਸ਼ਕ਼ੇ ਲਈ ਕੁਰਬਾਨੀਯਾ
ਪਿਹਲਾ ਵਫਾਦਾਰ ਸੀ ਅਜ ਦੇ ਆਸ਼ਿਕ਼ ਸਿਆਣੇ
ਹੁਣ ਨੀ ਕਰਦਾ ਕੋਈ ਇਸ਼ਕ਼ੇ ਲਈ ਕੁਰਬਾਨੀਯਾ
ਪਿਹਲਾ ਵਫਾਦਾਰ ਸੀ ਅਜ ਦੇ ਆਸ਼ਿਕ਼ ਸਿਆਣੇ
ਬਾਰਾ ਸਾਲ ਚਰਾਈਆ ਮੱਝੀਯਾ ਰਾਂਝੇ ਚਾਕ ਨੇ
ਅਜ ਕਲ ਰਾਂਝੇ ਬਣ ਗਏ ਐਸ ਉਮਰਾ ਦੇ ਨਿਯਾਣੇ
ਹੁਣ ਨੀ ਕਰਦਾ ਕੋਈ ਇਸ਼ਕ਼ੇ ਲਈ ਕੁਰਬਾਨੀਯਾ
ਇਸ਼੍ਕ਼ ਇਬਾਦਤ ਸੀ ਜੱਦ ਯਾਰ ਖੁਦਾ ਸੀ ਉਸ ਵੇਲੇ
ਦੀਨ ਈਮਾਨ ਓਦੋ ਸੀ ਕਰਕੇ ਕੌਲ ਪੂਗਾਣੇ
ਇਸ਼੍ਕ਼ ਇਬਾਦਤ ਸੀ ਜੱਦ ਯਾਰ ਖੁਦਾ ਸੀ ਉਸ ਵੇਲੇ
ਦੀਨ ਈਮਾਨ ਓਦੋ ਸੀ ਕਰਕੇ ਕੌਲ ਪੂਗਾਣੇ
ਪਰ ਹੁਣ ਵਿਕਦੇ ਰੱਬ ਬਾਜ਼ਾਰੀ ਸਸਤੇ ਭਾਅ ਲਗਦੇ
ਐਸੀ ਬਣੀ ਇਬਾਦਤ ਰੱਬ ਦੀ ਓਹੀ ਜਾਣੇ
ਹੁਣ ਨੀ ਕਰਦਾ ਕੋਈ ਇਸ਼ਕ਼ੇ ਲਈ ਕੁਰਬਾਨੀਯਾ
ਪਾਕ ਮੁਹੱਬਤ ਪਿਹਲਾ ਦਿਲ ਮਿਲੇਯਾ ਦੇ ਸੋਂਦੇ ਸੀ
ਹੁਣ ਤਾ ਸੋਚ ਸਮਝ ਕੇ ਬੂਨ ਦੇ ਤਾਣੇ ਬਾਣੇ
ਪਾਕ ਮੁਹੱਬਤ ਪਿਹਲਾ ਦਿਲ ਮਿਲੇਯਾ ਦੇ ਸੋਂਦੇ ਸੀ
ਹੁਣ ਤਾ ਸੋਚ ਸਮਝ ਕੇ ਬੂਨ ਦੇ ਤਾਣੇ ਬਾਣੇ
ਅਖੀਯਾ ਮੀਚ ਹੁਣ ਛਾਲ ਚਨਾ ਵਿਚ ਮਾਰੇ ਨਾ
ਬਸ ਚੁੱਪ ਕਰਕੇ ਮੰਨ ਲੈਂਦੇ ਨੇ ਰੱਬ ਦੇ ਭਾਣੇ
ਹੁਣ ਨੀ ਕਰਦਾ ਕੋਈ ਇਸ਼ਕ਼ੇ ਲਈ ਕੁਰਬਾਨੀਯਾ
ਕੋਈ ਨਈ ਲੜ ਕੇ ਮਰ ਦਾ ਅਜ ਕਲ ਵਾਗ ਮਿਰਜ਼ੇ ਦੇ
ਪਲ ਵਿਚ ਕਰਕੇ ਕਿਨਾਰਾ ਬੀਬੇ ਰਾਣੇ ਦੇ
ਕੋਈ ਨਈ ਲੜ ਕੇ ਮਰ ਦਾ ਅਜ ਕਲ ਵਾਗ ਮਿਰਜ਼ੇ ਦੇ
ਪਲ ਵਿਚ ਕਰਕੇ ਕਿਨਾਰਾ ਬੀਬੇ ਰਾਣੇ ਦੇ
ਅੱਖੀਯਾ ਯਾਰ ਦਿਯਾ ਵਿਚ ਨਸ਼ਾ ਕਿਸੇ ਨੂ ਲਗਦਾ ਨੀ
ਹੁਣ ਤਾ ਸੋ ਜਾਂਦੇ ਨੇ ਬੋਤਲ ਰਖ ਕੇ ਸਿਰਹਾਨੇ
ਹੁਣ ਨੀ ਕਰਦਾ ਕੋਈ ਇਸ਼ਕ਼ੇ ਲਈ ਕੁਰਬਾਨੀਯਾ
ਅੱਖੀ ਦੇਖ ਕੇ ਦੁਖਦਾ ਹੁਣ ਇੱਕ ਵੀ ਹੰਜੂ ਗਿਰਦਾ ਨਈ
ਹੁਣ ਤਾ ਹੱਸਦੇ ਹੱਸਦੇ ਜਾਂਦੇ ਲੋਕ ਮਕਾਨੇ
ਅੱਖੀ ਦੇਖ ਕੇ ਦੁਖਦਾ ਹੁਣ ਇੱਕ ਵੀ ਹੰਜੂ ਗਿਰਦਾ ਨਈ
ਹੁਣ ਤਾ ਹੱਸਦੇ ਹੱਸਦੇ ਜਾਂਦੇ ਲੋਕ ਮਕਾਨੇ
ਜੇ ਕੋਈ ਵਾਂਗ ਸਤਿੰਦਰ ਗੱਲ ਕਰੇ ਜਜ਼ਬਾਤਾ ਦੀ
ਓਨੇ ਕਹਿੰਦੇ ਨੇ ਇਹ ਦੀ ਹੈ ਨੀ ਅਕਾਲ ਟਿਕਾਣੇ
ਹੁਣ ਨੀ ਕਰਦਾ ਕੋਈ ਇਸ਼ਕ਼ੇ ਲਈ ਕੁਰਬਾਨੀਯਾ
ਪਿਹਲਾ ਵਫਾਦਾਰ ਸੀ ਅਜ ਦੇ ਆਸ਼ਿਕ਼ ਸਿਆਣੇ
ਬਾਰਾ ਸਾਲ ਚਰਾਈਆ ਮੱਝੀਯਾ ਰਾਂਝੇ ਚਾਕ ਨੇ
ਅਜ ਕਲ ਰਾਂਝੇ ਬਣ ਗਏ ਮੇਰੇ ਵਰਗੇ ਨਿਯਾਣੇ