Akhiyan

Bohemia, Kakkar Vipin

ਵੇ ਰਾਂਝਾ, ਵੇ ਮਾਹੀਆ
ਅੱਖੀਆਂ ਮੈਂ ਤੇਰੇ ਨਾਲ ਲਾਈਆਂ
ਤੈਨੂੰ ਐਨਾ ਪਿਆਰ ਕਰਾਂ ਮੈਂ
ਹਾਏ, ਵੇ ਮੈਂ ਮਰ ਗਈਆਂ

ਵੇ ਰਾਂਝਾ, ਵੇ ਮਾਹੀਆ
ਅੱਖੀਆਂ ਮੈਂ ਤੇਰੇ ਨਾਲ ਲਾਈਆਂ
ਤੈਨੂੰ ਐਨਾ ਪਿਆਰ ਕਰਾਂ ਮੈਂ
ਹਾਏ, ਵੇ ਮੈਂ ਮਰ ਗਈਆਂ

ਸੱਜਣਾਂ, ਲੜ ਗਈਆਂ ਅੱਖੀਆਂ
ਢੋਲਾ, ਸੌਂ ਵੀ ਨਾ ਸੱਕੀਆਂ
ਸੱਜਣਾਂ, ਲੜ ਗਈਆਂ ਅੱਖੀਆਂ
ਮਾਹੀਆ, ਸੌਂ ਵੀ ਨਾ ਸੱਕੀਆਂ

ਨੀ ਸੋਹਣੀਏ, ਨੀ ਹੀਰੀਏ
ਅੱਖੀਆਂ ਮੈਂ ਤੇਰੇ ਨਾਲ ਲਾਈਆਂ
ਤੈਨੂੰ ਐਨਾ ਪਿਆਰ ਕਰਾਂ ਮੈਂ
ਹਾਏ, ਵੇ ਕਿਓਂ ਭੁੱਲ ਗਈਆਂ?

ਨੀ ਸੋਹਣੀਏ, ਨੀ ਹੀਰੀਏ
ਅੱਖੀਆਂ ਮੈਂ ਤੇਰੇ ਨਾਲ ਲਾਈਆਂ
ਤੈਨੂੰ ਐਨਾ ਪਿਆਰ ਕਰਾਂ ਮੈਂ
ਹਾਏ, ਵੇ ਕਿਓਂ ਭੁੱਲ ਗਈਆਂ?

ਆਜਾ, ਲੜ ਗਈਆਂ ਅੱਖੀਆਂ
ਅੱਖੀਆਂ, ਸੌਂ ਵੀ ਨਾ ਸੱਕੀਆਂ
(ਸੌਂ ਵੀ ਨਾ ਸੱਕੀਆਂ)

ਆਜਾ, ਲੜ ਗਈਆਂ ਅੱਖੀਆਂ
(ਹੋ, ਲੜ ਗਈਆਂ ਅੱਖੀਆਂ)
ਅੱਖੀਆਂ, ਸੌਂ ਵੀ ਨਾ ਸੱਕੀਆਂ
(ਸੌਂ ਵੀ ਨਾ ਸੱਕੀਆਂ)

ਸੋਹਣੀਏ ਵੇ, ਪਿਆਰ 'ਚ ਤੇਰੇ ਅੱਗੇ ਮਰੇ ਕਿੰਨੇ ਆਦਮੀ
ਵੇ ਅੱਖੀਆਂ ਲੜੀਆਂ ਸਾਡੀ, ਜਿਵੇਂ ਲੜੇ army (ਜਿਵੇਂ ਲੜੇ army)
ਹੁਨ ਚਾਰੋ-ਪਾਸੇ ਤਬਾਹੀ ਵੇ
ਬਮ-ਬਾਰੀ ਦੇ ਸ਼ੋਰ 'ਚ ਰਾਤੀ ਨੀਂਦ ਨਾ ਮੈਂਨੂੰ ਆਈ (no)

ਸਾਡਾ ਫ਼ੈਸਲਾ ਕਰਾਦੇ
ਆਪਾਂ ਰੱਬ ਤੋਂ ਦੁਆਵਾਂ ਕਰਦੇ
ਗੋਲੀਆਂ ਚਲਾਉਂਦੇ (ਗੋਲੀਆਂ ਚਲਾਉਂਦੇ)
ਲੋਕੀ note ਕਮਾਉਂਦੇ
ਆਪਾਂ ਯਾਦਾਂ ਤੇਰੀਆਂ ਨੂੰ ਰੱਖਦੇ ਗਿਨ-ਗਿਨ ਬਚਾ ਕੇ
ਅੱਥਰੂ ਬਹਾਉਂਦੇ, yeah

ਜਿੰਦ ਗਈ ਬੀਤ, ਜਦੋਂ ਪੁੱਛਦਾ ਕੋਈ ਹਾਲ (ਹਾਲ)
ਮੈਂ ਕਹਿ ਦੇਨਾ "ਠੀਕ" (ਮੈਂ ਠੀਕ)
ਯਾਦ 'ਚ ਤੇਰੀ ਫ਼ਿਰ ਚੱਕਿਆ ਕਲਮ
ਨਹੀਂ ਤੇ ਰਾਜੇ ਨੇ ਕਦੋਂ ਦੇ ਲਿਖਨੇ ਛੱਡਤੇ ਗੀਤ (yup)
ਤੇਰੀ ਉਡੀਕ 'ਤੇ

ਤੇਰੀਆਂ ਉਡੀਕਾਂ ਮੈਂਨੂੰ, ਸੋਹਣੀਏ
ਆਜਾ ਮੇਰੇ ਕੋਲ, ਮਨਮੋਹਣੀਏ
ਤੇਰੀਆਂ ਉਡੀਕਾਂ ਮੈਂਨੂੰ, ਸੋਹਣੀਏ
ਆਜਾ ਮੇਰੇ ਕੋਲ, ਮਨਮੋਹਣੀਏ

ਰੁਕਦੇ ਨਾ ਹੰਝੂ, ਸਹਿਣਾ ਪੈਂਦਾ
ਲੁੱਕ-ਲੁੱਕ, ਮਾਹੀ, ਰੋਨਾ ਪੈਂਦਾ

ਵੇ ਰਾਂਝਾ, ਵੇ ਮਾਹੀਆ
ਯਾਦ ਤੈਨੂੰ ਨਹੀਂ ਆਈਆਂ
ਇੱਕੋਂ ਤੂੰਹੀਓਂ ਯਾਰ ਹੈ, ਸੱਜਣਾਂ
ਯਾਰੀਆਂ ਤੇਰੇ ਨਾਲ ਲਾਈਆਂ

ਆਜਾ, ਲੜ ਗਈਆਂ ਅੱਖੀਆਂ
ਅੱਖੀਆਂ, ਸੌਂ ਵੀ ਨਾ ਸੱਕੀਆਂ
(ਸੌਂ ਵੀ ਨਾ ਸੱਕੀਆਂ)

ਆਜਾ, ਲੜ ਗਈਆਂ ਅੱਖੀਆਂ
(ਹੋ, ਲੜ ਗਈਆਂ ਅੱਖੀਆਂ)
ਅੱਖੀਆਂ, ਸੌਂ ਵੀ ਨਾ ਸੱਕੀਆਂ
(ਸੌਂ ਵੀ ਨਾ ਸੱਕੀਆਂ)

ਵੇ ਸਾਨੂੰ ਦੁਨੀਆ ਦੀ politics ਤੋਂ ਕੀ ਲੈਣਾ
ਜਿਹੜਾ ਨੁਕਸ ਕੱਢੇ ਸਾਡੇ ਚੋਂ, ਉਹਨੇ ਸਾਨੂੰ ਕੀ ਦੇਨਾ
ਮੈਂ ਉਹਨੂੰ ਪਵਾਤੇ ਹੀਰੇ-ਮੋਤੀਆਂ ਦੇ ਗਹਿਣਾ
ਹੁਨ ਸਹੇਲੀਆਂ ਨੇ ਤੇਰੀ ਮੇਰੇ ਬਾਰੇ 'ਚ ਕੀ ਕਹਿਣਾ?
(ਕੀ-ਕੀ ਕਹਿਣਾ?)

ਨਾਲੇ ਜਿੱਦਾਂ ਮੇਰਾ ਉਠਣਾ ਤੇ ਬਹਿਣਾ
ਵੇ ਆਸ਼ਕੀ ਨੂੰ ਤੇਰੀ-ਮੇਰੀ ਕਿਸੇ ਨੇ ਨ੍ਹੀ ਸਹਿਣਾ (ਨ੍ਹੀ ਸਹਿਣਾ)
ਕਿਵੇਂ ਮੰਨਾ ਤੇਰੇ ਮਾਪਿਆਂ ਦਾ ਕਹਿਣਾ?
ਮੈਂਨੂੰ ਨਾਮੁਮਕਿਨ ਲੱਗੇ ਤੇਰੇ ਬਿਨਾ ਰਹਿਨਾ

ਲੋਕੀ ਦੇਨ ਮੇਰਾ ਸਾਥ, ਮੈਂਨੂੰ ਇੰਨੀ ਉਮੀਦ ਨਹੀਂ
ਲੋਕਾਂ ਦੇ ਵਾਸਤੇ ਮੈਂ ਲਿਖਦਾ ਗੀਤ ਨਹੀਂ
ਆਪਾਂ ਮੂੰਹੋਂ ਕੁਛ ਬੋਲ ਨਾ ਪਾਏ
ਅੱਖੀਆਂ ਦੀ ਲੜਾਈ ਵਿੱਚ ਜਿੰਦੜੀ ਬੀਤ ਗਈ

ਸੱਜਣਾਂ, ਲੜ ਗਈਆਂ ਅੱਖੀਆਂ
ਢੋਲਾ, ਸੌਂ ਵੀ ਨਾ ਸੱਕੀਆਂ
ਸੱਜਣਾਂ, ਲੜ ਗਈਆਂ ਅੱਖੀਆਂ
ਮਾਹੀਆ, ਸੌਂ ਵੀ ਨਾ ਸੱਕੀਆਂ

Curiosidades sobre a música Akhiyan de Neha Kakkar

De quem é a composição da música “Akhiyan” de Neha Kakkar?
A música “Akhiyan” de Neha Kakkar foi composta por Bohemia, Kakkar Vipin.

Músicas mais populares de Neha Kakkar

Outros artistas de Film score