Rehan Deyan
ਕਿੰਨਾ ਸੁਲਝਿਆ ਜਿੰਦ ਦਾ ਖਿਲਾਰ ਹੋ ਗਿਆ
ਮੈਨੂ ਜਿੱਦਣ ਦਾ ਤੇਰੇ ਨਾਲ ਪ੍ਯਾਰ ਹੋ ਗਿਆ
ਤੈਨੂ ਵੇਖਦਾ ਤਾ ਲੋਰ ਮੇਰੀ ਵਧ ਦੀ ਜਾਵੇ
ਤੇਰੇ ਹਾਸਿਆਂ ਦਾ ਵਖਰਾ ਖੁਮਾਰ ਹੋ ਗਿਆ
ਜ਼ਿੰਦਗੀ ਦੀ ਲਿਖ ਦੂੰ ਕਿਤਾਬ ਤੇਰੇ ਤੇ
ਅੰਤਾਂ ਵਾਲਾ ਆ ਗਿਆ ਸਬਾਬ ਤੇਰੇ ਤੇ
ਮੇਰੀ ਜ਼ਿੰਦਗੀ ਸਵਾਲਾਂ ਨਾਲ ਭਰੀ ਪਯੀ ਏ
ਨੀ ਮੈਂ ਕੱਲਾ ਕੱਲਾ ਦਿੰਨਾ ਆ ਜਵਾਬ ਤੇਰੇ ਤੇ
ਤੈਨੂ ਪਾਣੀ ਜਿਹੀ ਨੂ ਰੋਕ ਲਵਾਂ ਜਾ ਰਹਿਣ ਦਿਆਂ
ਨੀ ਤੇਰੀ ਬਾਂਹ ਤੋ ਚਿੜੀਆਂ ਉਡਾ ਦਾ ਜਾ ਫੇਰ ਬੇਹਂ ਦਿਆਂ
ਹੋ ਮੈਨੂ ਦਸਦੇ ਮੈਂ ਦਿੱਲ ਹਾਰ ਜਾਵਾ ਜਾ ਰਹਿਣ ਦਿਆਂ
ਤੈਨੂ ਚੁਪ ਕੀਤੀ ਨੂ ਵੇਖਾ ਜਾ ਗਲ ਕਿਹਨ ਦਿਆਂ
ਹੋ ਮੈਨੂ ਦਸਦੇ ਮੈਂ ਦਿੱਲ ਹਾਰ ਜਾਵਾ ਜਾ ਰਹਿਣ ਦਿਆਂ
ਹੱਥ ਧੋਕੇ ਪਿੱਛੇ ਮੇਰੇ ਪਈ ਗਯੀ ਤੂ ਕੁੜੇ
ਹੁਣ ਮੋਢ਼ ਦੀ ਕ੍ਯੋਂ ਨੀ ਜੇ ਦਿਲ ਲੈ ਗਯੀ ਜੇ ਕੁੜੇ
ਸੂਰਜ ਵੀ ਓਸ ਦਿੰਨ ਚੜ ਨਾ ਨ੍ਹੀ
ਜਿਦਾਂ ਵੀ ਮੇਰੇ ਨਾਲ ਬਈ ਗਯੀ ਤੂ ਕੁੜੇ
ਤੇਰਾ ਹਸਨਾ ਤੇ ਮਾਰ ਹੀ ਮੁਕਾਉਂਦਾ ਕੁੜੀਏ
ਸੇਖੋਂ ਨਿਗਾਹ ਕੀਤੇ ਹੋਰ ਨਾ ਟਿਕਾਉਂਦਾ ਕੁੜੀਏ
ਕਿਥੇ ਏ ਤੂ ਚਤੋ ਪਿਹਰ ਰਿਹੰਦਾ ਪੁੱਛਦਾ
ਹੋਵੇ ਜਿਥੇ ਵੀ ਤੂ ਲੱਭ ਕੇ ਲਿਓਂਦਾ ਕੁਡੀਏ
ਗਿਲਹੇਰੀ ਆਖਰੌਟ ਮੰਗਦੀ ਕਿਹਨੀ ਆ ਤਾ ਲੈਣ ਦਿਆਂ
ਦਿਲ ਤੇਰੇ ਕੋਲੋ ਜ਼ਰਦਾ ਨੀ ਦੂਰੀਆਂ ਜੇ ਕਿਹਨੀ ਆ ਤੇ ਸਹਿਣ ਦਿਆਂ
ਤੈਨੂ ਪਾਣੀ ਜਿਹੀ ਨੂ ਰੋਕ ਲਵਾ ਜਾ ਰਹਿਣ ਦਿਆਂ
ਨੀ ਤੇਰੀ ਬਾਂਹ ਤੋ ਚਿੜੀਆਂ ਉਡਾ ਦਾ ਜਾ ਫੇਰ ਬੇਹਂ ਦਿਆਂ
ਹੋ ਮੈਨੂ ਦਸਦੇ ਮੈਂ ਦਿੱਲ ਹਾਰ ਜਾਵਾ ਜਾ ਰਹਿਣ ਦਿਆਂ
ਕੈਸਾ ਬਣਿਆ ਸਬੱਬ ਵੇਖ ਦੋਂਵੇ ਜਾਣੇ
ਆਪਾ ਆ ਪਰਿੰਦਿਆਂ ਜਹੇ
ਹੋ ਜਿੱਦਾਂ ਬੂਹਾ ਕੋਈ ਤਗੜਾ ਤੇ
ਕੱਠੇ ਲਾਏ ਹੋਏ ਦੋ ਜੀਂਦਿਆਂ ਜਹੇ
ਅੱਖ ਮਾਰੀ ਨਾ ਨਵਾਂ ਜਾਣਾ ਮਰ ਕੁਡੀਏ
ਜਾਂ ਮੁੰਡੇ ਦੀ ਬਚਾ ਕੋਈ ਹੀਲਾ ਕਰ ਕੁਡੀਏ
ਹੋ ਤੈਨੂ ਤਾਰਿਆਂ ਵਿਚ ਉਲਝਾ ਦਾ ਜਾ ਚੰਨ ਲੈਣ ਦਿਆਂ
ਤੇਰੀਆਂ ਜ਼ੁਲਫ਼ਾਂ ਪਰੇ ਹਟਾਦਾਂ ਯਾ ਮੇਰੇ ਨਾਲ ਖਹਿਣ ਦਿਆਂ
ਹੋ ਮੈਨੂ ਦਸਦੇ ਮੈਂ ਦਿੱਲ ਹਾਰ ਜਾਵਾ ਜਾ ਰਹਿਣ ਦਿਆਂ
ਹੋ ਮੈਨੂ ਦਸਦੇ ਮੈਂ ਦਿੱਲ ਹਾਰ ਜਾਵਾ ਜਾ ਰਹਿਣ ਦਿਆਂ
ਹੋ ਮੈਨੂ ਦਸਦੇ ਮੈਂ ਦਿੱਲ ਹਾਰ ਜਾਵਾ ਜਾ ਰਹਿਣ ਦਿਆਂ