Kale Rang Da Paranda [Memorable Occasion]

ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ
ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ
ਨੀ ਪੱਬਾਂ ਭਾਰ ਨੱਚਦੀ ਫਿਰਾਂ
ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ
ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ
ਤੇ ਪੱਬਾਂ ਭਾਰ ਨੱਚਦੀ ਫਿਰਾਂ

ਕਾਲਾ ਏ ਪਰਾਂਦਾ ਨਾਲ ਮਿੰਡੀਆਂ ਵੀ ਕਾਲੀਆਂ
ਅੰਬਰੀ ਘਟਾਵਾਂ ਅੱਜ ਕਾਲੀਆਂ
ਅੰਬਰੀ ਘਟਾਵਾਂ ਅੱਜ ਕਾਲੀਆਂ
ਖੁਸ਼ੀ ਵਿੱਚ ਨੱਚਾਂ ਮੇਰੇ ਨਾਲ ਪਈਆਂ ਨੱਚਦੀਆਂ
ਕੰਨਾ ਵਿੱਚ ਪਈਆਂ ਹੋਈਆਂ ਵਾਲੀਆਂ
ਕੰਨਾ ਵਿੱਚ ਪਈਆਂ ਹੋਈਆਂ ਵਾਲੀਆਂ
ਨੀ ਮੈਂ ਕੁਝ-ਕੁਝ, ਕੁਝ-ਕੁਝ ਚੱਕਦੀ ਫਿਰਾਂ
ਕਿ ਪੱਬਾਂ ਭਾਰ ਨੱਚਦੀ ਫਿਰਾਂ
ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ
ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ
ਕਿ ਪੱਬਾਂ ਭਾਰ ਨੱਚਦੀ ਫਿਰਾਂ

ਸੱਜਣਾ ਦਾ ਹਾਸਾ ਮੈਨੂੰ ਦੇ ਗਿਆ ਦਿਲਾਸਾ
ਉਹਦੇ ਕਦਮਾਂ 'ਚ ਰੱਖ ਦਿਆਂ ਦਿਲ ਨੀ
ਉਹਦੇ ਕਦਮਾਂ 'ਚ ਰੱਖ ਦਿਆਂ ਦਿਲ ਨੀ
ਫੁੱਲਾਂ ਉੱਤੇ ਜਿਵੇਂ ਕੋਈ ਭੌਰ ਬੈਠਾ ਜਾਪਦਾ
ਇੰਝ ਉਹਦੇ ਮੁਖੜੇ ਦਾ ਤਿਲ ਨੀ
ਇੰਝ ਉਹਦੇ ਮੁਖੜੇ ਦਾ ਤਿਲ ਨੀ
ਨੀ ਮੈਂ ਲੁਕ-ਲੁਕ, ਲੁਕ-ਲੁਕ ਤੱਕਦੀ ਫਿਰਾਂ
ਕਿ ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ
ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ
ਕਿ ਮੈਂ ਪੱਬਾਂ ਭਾਰ ਨੱਚਦੀ ਫਿਰਾਂ

ਕੁੱਪ ਵਿਚ ਵੇਖਯਾ ਪ੍ਰਾੰਦਾ ਜ੍ਦੋ ਕੁੜੀਆ ਨੇ
ਰੱਲ ਮੈਨੂ ਛੇੜ ਦਿਯਾ ਸਾਰਿਆ
ਰੱਲ ਮੈਨੂ ਛੇੜ ਦਿਆ ਸਾਰਿਆ
ਹਸਦੀਆ ਖੇਡ ਦਿਆ ਵਕ੍ਤ ਗੁਜ਼ਰਦਿਆ
ਲਗਦਿਆ ਬ੍ੜੀਆ ਪ੍ਯਾਰਿਆ
ਲਗਦਿਆ ਬ੍ੜੀਆ ਪ੍ਯਾਰਿਆ
ਨੀ ਮੈਂ ਨੱਚ ਨੱਚ ਨੀ ਮੈਂ ਨੱਚ ਨੱਚ ਥਕ੍ਦਿ ਫਿਰਾ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ
ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ

Músicas mais populares de Mona

Outros artistas de Alternative rock