Dildaar
ਇੱਕ ਮੁੰਡਾ ਮੇਰੇ ਨਾਲ ਖਹਿ ਕੇ ਲੰਘਿਆ
ਦੱਸਾਂ ਤੈਨੂੰ ਗੱਲ ਜਿਹੜੀ ਕਹਿ ਕੇ ਲੰਘਿਆ
ਹਾ ਇੱਕ ਮੁੰਡਾ ਮੇਰੇ ਨਾਲ ਖਹਿ ਕੇ ਲੰਘਿਆ
ਦੱਸਾ ਤੈਨੂੰ ਗੱਲ ਜਿਹੜੀ ਕਹਿ ਕੇ ਲੰਘਿਆ
ਮਰਗੀ ਜਿਉਦੀ ਉਹਦੀ ਗੱਲ ਸੁਣ ਕੇ
ਵੇ ਮੈਂ ਕੱਲ ਦੀ ਆ ਸੱਚੀ ਘਬਰਾਈ ਫਿਰਦੀ
ਮੈਨੂੰ ਕਹਿੰਦਾ ਮੈਨੂੰ ਕਹਿੰਦਾ ਤੇਰਾ ਦਿਲਦਾਰ ਵੱਡਣਾ
ਮੈਨੂੰ ਕਹਿੰਦਾ ਤੇਰਾ ਦਿਲਦਾਰ ਵੱਡਣਾ
ਜੀਹਦੇ ਨਾਲ ਤੂੰ ਮਲਾਝੇਦਾਰੀ ਪਾਈ ਫਿਰਦੀ
ਮੈਨੂੰ ਕਹਿੰਦਾ ਮੈਨੂੰ ਕਹਿੰਦਾ ਤੇਰਾ ਦਿਲਦਾਰ ਵੱਡਣਾ
ਜੀਹਦੇ ਨਾਲ ਤੂੰ ਮਲਾਝੇਦਾਰੀ ਪਾਈ ਫਿਰਦੀ
ਐਵੇਂ ਕਾਹਤੋਂ ਮਿੱਠੀਏ ਤੂੰ ਦਿਲ ਛੱਡਿਆ
ਉਹਦੇ ਵਾਲਾਂ ਕੰਡਾ ਮੰਨ ਗਿਆ ਕੱਢਿਆ
ਐਵੇਂ ਕਾਹਤੋਂ ਮਿੱਠੀਏ ਤੂੰ ਦਿਲ ਛੱਡਿਆ
ਉਹਦੇ ਵਾਲਾਂ ਕੰਡਾ ਮੰਨ ਗਿਆ ਕੱਢਿਆ
ਉਹਦੇ ਨਾਲ ਹੋਰ ਮੁੰਡੇ ਕੌਣ ਕੌਣ ਸੀ
ਉਹਦੇ ਨਾਲ ਮੁੰਡੇ ਹੋਰ ਕੌਣ ਕੌਣ ਸੀ
ਮੈਨੂੰ ਖੋਲ ਕੇ ਸੁਣਾ ਦੇ ਗੱਲ ਸਾਰੀ ਸੋਹਣੀਏਂ
ਦੱਸ ਕੌਣ ਦੱਸ ਕੌਣ
ਦੱਸ ਕੌਣ ਮੌਤ ਨੂੰ ਆਵਾਜ਼ਾਂ ਮਾਰਦਾ ਨੀ
ਕੀਹਨੂੰ ਲਗਦੀ ਨੀ ਜ਼ਿੰਦਗੀ ਪਿਆਰੀ ਸੋਹਣੀਏਂ
ਦੱਸ ਕੌਣ ਮੌਤ ਨੂੰ ਆਵਾਜ਼ਾਂ ਮਾਰਦਾ ਨੀ
ਕੀਹਨੂੰ ਲਗਦੀ ਨੀ ਜ਼ਿੰਦਗੀ ਪਿਆਰੀ ਸੋਹਣੀਏਂ
ਮਾਰ ਕੇ ਸੀ ਰੋਹਬ ਉਹਨੇ ਮੁੱਛਾਂ ਚਾੜੀਆਂ
ਨਾਲ ਦੇ ਮੁੰਡੇ ਵੀ ਹੱਸੇ ਮਾਰ ਤਾੜੀਆਂ
ਹਾ ਮਾਰ ਕੇ ਸੀ ਰੋਹਬ ਉਹਨੇ ਮੁੱਛਾਂ ਚਾੜੀਆਂ
ਨਾਲ ਦੇ ਮੁੰਡੇ ਵੀ ਹੱਸੇ ਮਾਰ ਤਾੜੀਆਂ
ਵੇਖ ਵੇਖ ਸਾਨੂੰ ਕਹਿੰਦਾ ਬੁੱਲ ਕੱਢ ਦੀ
ਉਹਨੂੰ ਕਿਹੜੀ ਗੱਲੋਂ ਦਿਲ ਚ ਵਸਾਈ ਫਿਰਦੀ
ਮੈਨੂੰ ਕਹਿੰਦਾ ਮੈਨੂੰ ਕਹਿੰਦਾ ਤੇਰਾ ਦਿਲਦਾਰ ਵੱਢਣਾ
ਮੈਨੂੰ ਕਹਿੰਦਾ ਤੇਰਾ ਦਿਲਦਾਰ ਕੁੱਟਣਾ
ਜੀਹਦੇ ਨਾਲ ਤੂੰ ਮਲਾਝੇਦਾਰੀ ਪਾਈਂ ਫਿਰਦੀ
ਹੋ ਮੈਨੂੰ ਕਹਿੰਦਾ ਤੇਰਾ ਦਿਲਦਾਰ ਵੱਢਣਾ
ਜੀਹਦੇ ਨਾਲ ਤੂੰ ਮਲਾਝੇਦਾਰੀ ਪਾਈਂ ਫਿਰਦੀ
ਵੇਖ ਲੂ ਗਾ ਵੱਡੇ ਵੈਲੀ ਆ ਗੇ ਕੌਣ ਨੀ
ਤੇਰੇ ਉੱਤੇ ਲੱਗੇ ਜਿਹੜੇ ਰੋਹਬ ਪਾਉਣ ਨੀ
ਵੇਖ ਲੂ ਗਾ ਵੱਡੇ ਵੈਲੀ ਆ ਗੇ ਕੌਣ ਨੀ
ਤੇਰੇ ਉੱਤੇ ਲੱਗੇ ਜਿਹੜੇ ਰੋਹਬ ਪਾਉਣ ਨੀ
ਇੱਕ ਵਾਰੀ ਸ਼ਕਲ ਦਿਖਾ ਦੇ ਉਸ ਦੀ
ਇੱਕ ਵਾਰੀ ਸ਼ਕਲ ਦਿਖਾ ਦੇ ਉਸ ਦੀ
Ambulance ਦੀ ਕਰਾ ਦੂ ਗਾ ਸਵਾਰੀ ਸੋਹਣੀਏਂ
ਦੱਸ ਕੌਣ ਦੱਸ ਕੌਣ
ਦੱਸ ਕੌਣ ਮੌਤ ਨੂੰ ਆਵਾਜ਼ਾਂ ਮਾਰਦਾ
ਦੱਸ ਕੌਣ ਮੌਤ ਨੂੰ ਆਵਾਜ਼ਾਂ ਮਾਰਦਾ
ਕੀਹਨੂੰ ਲਗਦੀ ਨੀ ਜ਼ਿੰਦਗੀ ਪਿਆਰੀ ਸੋਹਣੀਏਂ
ਦੱਸ ਕੌਣ ਮੌਤ ਨੂੰ ਆਵਾਜ਼ਾਂ ਮਾਰਦਾ ਨੀ
ਕੀਹਨੂੰ ਲਗਦੀ ਨੀ ਜ਼ਿੰਦਗੀ ਪਿਆਰੀ ਸੋਹਣੀਏਂ
ਕੱਲ ਨੂੰ ਜ਼ਰੂਰ ਤੇਰੇ ਪਿੱਛੇ ਆਉਣ ਗੇ
ਰਹੀ ਤੂੰ ਚੁਕੰਨਾ ਤੈਨੂੰ ਘੇਰਾ ਪਾਉਣ ਗੇ
ਵੇ ਕੱਲ ਨੂੰ ਜ਼ਰੂਰ ਤੇਰੇ ਪਿੱਛੇ ਆਉਣ ਗੇ
ਰਹੀ ਤੂੰ ਚੁਕੰਨਾ ਤੈਨੂੰ ਘੇਰਾ ਪਾਉਣ ਗੇ
ਤੇਰੇ ਕਿਤੇ ਸੱਟ ਫੇਟ ਮਾਰ ਜਾਣ ਨਾ
ਵੇ ਤੇਰੀ ਜਾਨ ਦੀ ਮੁੱਠੀ ਚ ਜਾਨ ਆਈ ਫਿਰਦੀ
ਮੈਨੂੰ ਕਹਿੰਦਾ ਵੇ ਮੈਨੂੰ ਕਹਿੰਦਾ ਤੇਰਾ ਦਿਲਦਾਰ ਵੱਢਣਾ
ਮੈਨੂੰ ਕਹਿੰਦਾ ਤੇਰਾ ਦਿਲਦਾਰ ਵੱਢਣਾ
ਜੀਹਦੇ ਨਾਲ ਤੂੰ ਮਲਾਝੇਦਾਰੀ ਪਾਈਂ ਫਿਰਦੀ
ਹੋ ਮੈਨੂੰ ਕਹਿੰਦਾ ਤੇਰਾ ਦਿਲਦਾਰ ਵੱਢਣਾ
ਜੀਹਦੇ ਨਾਲ ਤੂੰ ਮਲਾਝੇਦਾਰੀ ਪਾਈਂ ਫਿਰਦੀ
ਹੋਇਆ ਕੀ ਜੇ ਬੰਦੇ ਉਹ 3 4 ਨੀ
ਦੇਉ ਕੱਲੇ ਕੱਲੇ ਨੂੰ ਭਜਾ ਕੇ ਮਾਰ ਨੀ
ਹੋਇਆ ਕੀ ਜੇ ਬੰਦੇ ਉਹ 3 4 ਨੀ
ਦੇਉ ਕੱਲੇ ਕੱਲੇ ਨੂੰ ਭਜਾ ਕੇ ਮਾਰ ਨੀ
ਸੇਮਾ ਤਲਵੰਡੀ ਵਾਲਾ ਇਕੱਲਾ ਹੀ ਬਥੇਰਾ
ਸੇਮਾ ਤਲਵੰਡੀ ਵਾਲਾ ਇਕੱਲਾ ਹੀ ਬਥੇਰਾ
ਚੜੀ ਰਹਿੰਦੀ ਤੇਰੇ ਪਿਆਰ ਦੀ ਖੁਮਾਰੀ ਸੋਹਣੀਏਂ
ਦੱਸ ਕੌਣ ਦੱਸ ਕੌਣ ਦੱਸ ਕੌਣ ਮੌਤ ਨੂੰ ਆਵਾਜ਼ਾਂ ਮਾਰਦਾ
ਦੱਸ ਕੌਣ ਮੌਤ ਨੂੰ ਆਵਾਜ਼ਾਂ ਮਾਰਦਾ
ਕੀਹਨੂੰ ਲਗਦੀ ਨੀ ਜ਼ਿੰਦਗੀ ਪਿਆਰੀ ਸੋਹਣੀਏਂ
ਹੋ ਮੈਨੂੰ ਕਹਿੰਦਾ ਤੇਰਾ ਦਿਲਦਾਰ ਵੱਢਣਾ
ਜੀਹਦੇ ਨਾਲ ਤੂੰ ਮਲਾਝੇਦਾਰੀ ਪਾਈਂ ਫਿਰਦੀ
ਦੱਸ ਕੌਣ ਮੌਤ ਨੂੰ ਆਵਾਜ਼ਾਂ ਮਾਰਦਾ ਨੀ
ਕੀਹਨੂੰ ਲਗਦੀ ਨੀ ਜ਼ਿੰਦਗੀ ਪਿਆਰੀ ਸੋਹਣੀਏਂ