Rim Jhim
ਹ੍ਮ ਹ੍ਮ ਹ੍ਮ ਓ ਓ ਓ ਓ ਓ
ਰਿਮ-ਝਿਮ ਰਿਮ-ਝਿਮ ਪੈਂਦੀਆਂ ਕਣੀਆਂ
ਸੱਜਣਾਂ ਜਾਨ ਮੇਰੀ ਤੇ ਬਣੀਆਂ
ਰਿਮ-ਝਿਮ ਰਿਮ-ਝਿਮ ਪੈਂਦੀਆਂ ਕਣੀਆਂ
ਸੱਜਣਾਂ ਜਾਨ ਮੇਰੀ ਤੇ ਬਣੀਆਂ
ਸੱਜਣਾਂ ਜਾਨ ਮੇਰੀ ਤੇ ਬਣੀਆਂ
ਮੁੜ-ਮੁੜ ਬੱਦਲ ਗੱਜਦਾ
ਆਜਾ ਮੇਰਾ ਦਿਲ ਨਹੀਓ ਲੱਗਦਾ
ਸੋਹਣਿਆਂ, ਮੇਰਾ ਦਿਲ ਨਹੀਓ ਲੱਗਦਾ
ਹਾਣੀਆਂ, ਮੇਰਾ ਦਿਲ ਨਹੀਓ ਲੱਗਦਾ
ਤੇਰੇ ਬਾਝੋਂ ਦਿਲ ਦੀਆਂ ਗਲ਼ੀਆਂ ਸੁੰਨੀਆਂ ਨੇ (ਸੁੰਨੀਆਂ ਨੇ)
ਹੰਝੂਆਂ ਦਾ ਪਾ-ਪਾਣੀ ਮੈਂ ਸੱਦਰਾਂ ਬੁਣੀਆਂ ਨੇ
ਤੇਰੇ ਬਾਝੋਂ ਦਿਲ ਦੀਆਂ ਗਲ਼ੀਆਂ ਸੁੰਨੀਆਂ ਨੇ (ਸੁੰਨੀਆਂ ਨੇ)
ਹੰਝੂਆਂ ਦਾ ਪਾ-ਪਾਣੀ ਮੈਂ ਸੱਦਰਾਂ ਬੁਣੀਆਂ ਨੇ
ਸਬਰ ਸਾਡਾ ਅਜਮਾਉਣ ਵਾਲਿਆ
ਜਿੰਦ ਸੂਲੀ ਲਟਕਾਉਣ ਵਾਲਿਆ
ਜਿੰਦ ਸੂਲੀ ਲਟਕਾਉਣ ਵਾਲਿਆ
ਕਰ ਲੈ ਕੰਮ ਕੋਈ ਚੱਜ ਦਾ
ਆਜਾ ਮੇਰਾ ਦਿਲ ਨਹੀਓ ਲੱਗਦਾ
ਸੋਹਣਿਆਂ, ਮੇਰਾ ਦਿਲ ਨਹੀਓ ਲੱਗਦਾ
ਹਾਣੀਆਂ, ਮੇਰਾ ਦਿਲ ਨਹੀਓ ਲੱਗਦਾ
ਦੁੱਖਾਂ ਵਿੱਚ ਲੰਘ ਚੱਲੀਆਂ ਉਮਰਾਂ ਪਿਆਰ ਦੀਆਂ (ਪਿਆਰ ਦੀਆਂ)
ਸਖੀਆਂ ਵੇਖ ਕੇ ਮੈਨੂੰ ਤਾਨੇ ਮਾਰਦੀਆਂ
ਦੁੱਖਾਂ ਵਿੱਚ ਲੰਘ ਚੱਲੀਆਂ ਉਮਰਾਂ ਪਿਆਰ ਦੀਆਂ (ਪਿਆਰ ਦੀਆਂ)
ਸਖੀਆਂ ਵੇਖ ਕੇ ਮੈਨੂੰ ਤਾਨੇ ਮਾਰਦੀਆਂ
ਆ ਕੇ ਸੀਨੇ ਲਾ ਲੇ ਮੈਨੂੰ
ਯਾਰ ਸਵੱਬ ਮਿਲੂਗਾ ਤੈਨੂੰ
ਯਾਰ ਸਵੱਬ ਮਿਲੂਗਾ ਤੈਨੂੰ
ਜੋ ਮਿਲਦਾ ਏ ਹਜ਼ ਦਾ
ਆਜਾ ਮੇਰਾ ਦਿਲ ਨਹੀਓ ਲੱਗਦਾ
ਸੋਹਣਿਆਂ, ਮੇਰਾ ਦਿਲ ਨਹੀਓ ਲੱਗਦਾ
ਹਾਣੀਆਂ, ਮੇਰਾ ਦਿਲ ਨਹੀਓ ਲੱਗਦਾ
ਤੈਨੂੰ ਕਹਿੰਦੇ ਮੇਰੇ ਨੈਣਾਂ ਕੋਲ ਤੇਰੇ ਇਹਨਾਂ ਰਹਿਣਾ
ਤੈਨੂੰ ਕਹਿੰਦੇ ਮੇਰੇ ਨੈਣਾਂ ਕੋਲ ਤੇਰੇ ਇਹਨਾਂ ਰਹਿਣਾ
ਕਿੰਝ ਮੈਂ ਤੈਨੂੰ ਸਮਝਾਵਾਂ ਵੇ ਸੱਜਣਾ
ਤੇਰੇ ਬਾਝੋਂ ਇਹ ਦਿਲ ਨਹੀਓਂ ਲੱਗਣਾ
ਖ਼ਤ ਪੜ੍ਹ ਲੰਮੀਆਂ ਹੋਰ ਤਰੀਕਾਂ ਪਾਵੀਂ ਨਾ (ਪਾਵੀਂ ਨਾ)
"Lal Athauli Waleya" ਡੇਰਾ ਲਾਵੀਂ ਨਾ
ਖ਼ਤ ਪੜ੍ਹ ਲੰਮੀਆਂ ਹੋਰ ਤਰੀਕਾਂ ਪਾਵੀਂ ਨਾ (ਪਾਵੀਂ ਨਾ)
"Lal Athauli Waleya" ਡੇਰਾ ਲਾਵੀਂ ਨਾ
ਅੱਖੀਆਂ ਰਾਹ 'ਚ ਵਿਛਾਈਆਂ ਤੇਰੇ
ਜਾਨ ਲਵਾਂ ਤੇ ਅਥ ਕੀ ਮੇਰੇ
ਜਾਨ ਲਵਾਂ ਤੇ ਅਥ ਕੀ ਮੇਰੇ
ਨਹੀਂ ਲੱਗਦਾ ਦਿਨ ਅੱਜ ਦਾ
ਆਜਾ ਮੇਰਾ ਦਿਲ ਨਹੀਓ ਲੱਗਦਾ
ਸੋਹਣਿਆਂ, ਮੇਰਾ ਦਿਲ ਨਹੀਓ ਲੱਗਦਾ
ਹਾਣੀਆਂ, ਮੇਰਾ ਦਿਲ ਨਹੀਓ ਲੱਗਦਾ
ਹ੍ਮ ਹ੍ਮ ਹ੍ਮ ਓ ਓ ਓ ਓ ਓ