Saade Pind
ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂੰ ਪਾਈ
ਤੂੰ weekend ਚੱਕਦੇ ਗੋਰਿਏ
ਨੀ ਸਾਡੀ ਹਾੜੀ ਸੌਣੀ ਜਿੰਨੀ ਆ ਕਮਾਈ
ਫਰਕ ਵੱਡਾ ਸੋਚ ਚ ਹਾਲਾਤਾਂ ਦੀ ਤਾਂ ਚੜ ਤੂੰ
ਨੀ ਸਾਡੇ ਆਲੇ ਚਾਚੇ ਤੋਂ ਰਕਾਨੇ ਪੀ ਜੇ ਵੱਧ ਤੂੰ
ਵਿਆਹ ਤੇ ਜਿਨਾ ਕੁੜੀ ਨੂੰ ਸਮਾਨ ਦੇ ਕੇ ਤੋਰੀਏ
ਨੀ ਉਨ੍ਹੇ ਦਾ ਤਾਂ hand bag ਪਾਇਆ ਤੇਰੇ ਗੋਰਿਏ
ਟੇਕੀਲਾ ਥੋੜੇ ਆਮ ਸਾਡੇ ਟਾਵਾਂ ਟੱਲਾ ਜਾਣਦਾ
ਨੀ ਕਿੱਥੇ ਆ sleep well ਕਿੱਥੇ ਮੰਜਾ ਵਾਨ ਦਾ
Family business ਥੋਡਾ
ਜੋ ਅੱਗੇ ਪੀੜੀ ਦਰ ਪੀੜੀ ਜੰਦਾ ਆਈ
ਨੀ ਇੱਥੇ ਹੱਦ ਘਸ ਗਏ ਗੋਰਿਏ
ਗੱਡੀ ਤਾਂ ਜਾ ਕੇ ਲਾਈਨ ਤੇ ਆ ਆਈ
ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂੰ ਪਾਈ
ਥੋਨੂੰ ਕਾਰਾਂ ਸਾਨੂੰ ਮਾਰਾਂ ਗਿਫਟ ਚ ਮਿਲਿਆਂ
ਠੱਗ ਸਰਕਾਰਾਂ
ਤੂੰ ਕੱਲੀ ਅਸੀਂ ਭੈਣ ਭਾਈ ਚਾਰ ਆ
ਤੇ ਚਾਰਾਂ ਵਿਚੋਂ ਤਿੰਨ ਤਨ ਰਕਾਨੇ ਬੈਠੇ ਬਾਹਰ ਆ
ਨੀ ਕਿਸ ਪਾਸੇ ਜਾਈਏ
ਅੱਗੇ ਖੂਹ ਆ ਰਕਾਨੇ ਪਿੱਛੇ ਖਾਈ
ਯਾਦ ਖੂਹ ਤੋਂ ਆਇਆ ਦੱਸਦਾਂ ਸਿਰੀ ਨੂੰ
ਵਾਰੀ ਪਾਣੀ ਦੀ ਆ ਅੱਜ ਮਸਾ ਆਈ
ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂੰ ਪਾਈ
ਥੋਡੇ ਹੱਥ ਵਿੱਚ ਸਿਸਟਮ ਨਾਰੇ
ਨੀ ਸਾਡੇ ਪੈਰ ਨੀ ਲੱਗਦੇ
ਆਹ ਤੇਰੇ hug rose day ਸਾਰੇ
ਨੀ ਸਾਨੂੰ ਜਹਿਰ ਨੇ ਲੱਗਦੇ
ਸਾਡੇ ਬੱਤੀ ਆਉਂਦੀ ਨੀ ਝੂਮਰ ਥੋਡੇ ਜੱਗਦੇ
ਨੀ ਤੁਸੀਂ surname ਅਸੀਂ ਲਾਹਣੇਆਂ ਤੋਂ ਵਜਦੇ
ਨਹੀਂ circle ਮਿਲਣਾ ਚੀਜ਼ਾਂ ਦਾ ਬੜਾ ਫਰਕ ਏ
ਨੀ ਥੋਡੇ ਜੋ romance ਕਹਿੰਦੇ ਸਾਡੇ ਵਲ ਥਰਕ ਏ
ਤੂ IPL ਵੇਖਦੀ Chennai ਨੂੰ ਕਰੇਂ cheers ਨੀ
ਤੇ ਸਾਡੇ ਆਲਾ ਤੇਜੀ ਐ ਕਬੱਡੀ ਦਾ players ਨੀ
ਨੀ ਤੂ ਪੜ੍ਹੀ London ਤੋਂ
ਤੇ ਮੇਰੀ ਪਿੰਡਾਂ ਸਰਕਾਰੀ ਦੀ ਪੜਾਈ
Dream ਤੇਰੇ ਉੱਚੇ ਐ ਗੋਰੀਏ
ਨੀ ਜਿਵੇਂ ਭੈਣੀ ਵਾਲੇ ਖਾਨ ਦੀ ਚੱਡਾਈ
ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂ ਪਾਈ
ਓਹ ਥੋਡਾ ਰੁਤਬਾ ਏ ਬੱਲੀਏ
ਤੇ ਸਾਡਾ ਬੱਸ ਰਾਖਵਾਂ ਕੋਟਾ
ਨੀ ਤੂ diamond ਮਾਪਿਆਂ ਦੀ
ਤੇ ਜੱਟ ਬੱਲੀਏ ਸਿੱਕਾ ਖੋਟਾ
ਖੋਰੇ ਚਲਜੇ ਸੁਖਾਂ ਸੁਖਦੇ
ਜੱਗ ਤੋਂ ਦਾਦਾ ਦਾਦੀ ਤੁਰ ਗਏ
ਉਪਰੋਂ ਮੋਦੀ ਮੁੱਕਰ ਗਿਆ
ਐਮ ਐਸ ਪੀ ਤੋਂ ਤੱਪਰ ਰੁੱਲ ਗਏ
ਹੈ ਥੋੜਿਆਂ ਨੇ ਮਿਲਾਂ ਕੰਮ million ਪਾਰ ਨੀ
ਤੇ ਸਾਡਾ ਕੁੜੇ ਮੱਜਾਂ ਸਿਰੋਂ ਚਲੇ ਘਰ ਬਾਹਰ ਨੀ
ਤੇਰੇ ਲਈ ਜ਼ੀਰੋ ਵੈਲਿਊ ਹੋਣੀ ਐ ਇਸ ਗੱਲ ਦੀ
ਨੀ ਸਾਡੇ ਕੱਟੀ ਮਰ ਗੀ ਰੋਟੀ ਨੀ ਪਕੀ ਕੱਲ ਦੀ"
ਨੀ ਚੜ ਗੱਲਾਂ ਮੇਰੀਆਂ ਤੇਰੇ ਨੀ ਪੱਲੇ ਪੈਣਿਆਂ
ਤੁਸੀਂ ਤਾਂ vegetables ਸਟੋਰਾਂ ਤੋਂ ਨੇ ਲਿਆਣਿਆਂ
ਨੀ ਸ਼ਹਿਰਾਂ ਪਲੇ ਦਸ ਕੀ ਗੋਰੀਏ
ਜੇ ਬੰਦ ਕਰਤੀ ਪਿੰਡਾਂ ਨੇ ਸਪਲਾਈ
ਜੋ ਆਪ ਭੁੱਖ ਕੱਟ ਕੇ ਗੋਰੀਏ
ਸਾਰੀ ਦੁਨੀਆ ਨੂੰ ਜਾਂਦੇ ਆ ਰਜਾਈ
ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂੰ ਪਾਈ
ਓ ਭੰਨ ਦੇਂਦਾ ਪਾਸੇ ਕੁੜੇ ਐਚੇਰ ਪੁਰਾਣਾ
ਨੀ ਤੂੰ ਘੰਟਾ ਕੂ ਲਵਾਜੀ ਤੈਥੋਂ ਤੁਰੇਆ ਨੀ ਜਾਣਾ
ਨੀ ਮੈਂ feeling ਲਿਖੀ ਆ ਬਸ ਸਮਝੀ ਨਾ ਗਾਣਾ
ਬਾਪੂ ਰੋਟੀ ਵੀ ਨੀ ਖਾਣ ਦੇਂਦਾ ਪਾਪੀ ਆ ਪੁਰਾਣਾ
ਹਾਲੇ ਵੱਡੀ ਆ ਕਣਕ ਮੁਹਰੇ ਮੱਕੀ ਵਾਜਾਂ ਮਾਰਦੀ
ਨੀ ਇਸ ਰੁੱਤੇ ਗੱਲ ਹੀ ਨ ਕਰ ਤੂੰ ਪਿਆਰ ਦੀ
ਸਾਡਾ ਭਾਦੋਂ ਦਿਆਂ ਧੁਪਾਂ ਵਿੱਚ ਵੱਟਾ ਖਜੇ ਰੰਗ
ਡੱਬੇ ਬਟਣ ਤੇ ਹੋਜੇ ਸੀਟ ਠੰਡੀ ਤੇਰੀ ਕਾਰ ਦੀ
Starbucks Tacco Bell ਗੇੜਾ ਤੇਰਾ ਨਿੱਤ ਦਾ
ਨੀ ਤੂੰ ਕੀ ਦੁੱਖ ਜਾਣੇ ਗੀ ਪਿੰਡੇ ਤੇ ਉੱਠੀ ਪਿਤ ਦਾ
ਤੂੰ ਪਿਜ਼ੇਆਂ ਤੇ ਪਾਲੀ ਆ ਰਕਾਣੇ
ਨੀ ਪਈ ਆ ਪੋਲੀ ਜਿਉਂ ਸਪੰਜ ਦੀ ਰਜਾਈ
ਨੀ ਦਿਨਾਂ ਵਿੱਚ ਉਡ ਜੂ ਗੋਰੀਏ
ਆ ਬਣੀ neck ਤੇ ਜੋ butterfly
ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂੰ ਪਾਈ