Khat

Amrik Dogra, Jaidev Kumar

ਰਾਤੀਂ ਖਤ ਤੇਰੇ, ਸੀਨੇ ਨਾਲ ਸੌਂ ਗਈ
ਹੋ..ਖਤ ਤੇਰੇ, ਸੀਨੇ ਨਾਲ ਸੌਂ ਗਈ
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ
ਹਾਏ...ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ
ਰਾਤੀਂ ਖਤ ਤੇਰੇ, ਸੀਨੇ ਨਾਲ ਸੌਂ ਗਈ
ਵੇ...ਖਤ ਤੇਰੇ, ਸੀਨੇ ਨਾਲ ਸੌਂ ਗਈ
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ

ਰਾਤੀਂ ਖੁਆਬਾਂ ਵਿੱਚ ਮੈਨੂੰ ਹੋ
ਰਾਤੀਂ ਖੁਆਬਾਂ ਵਿੱਚ ਮੈਨੂੰ, ਵੇ ਤੂੰ ਛੇੜਦਾ ਰਿਹੈਂ
ਗਿੱਦ ਵਾਂਗੂ ਮੇਰੀ ਜਿੰਦ ਨੂੰ ਉਦੇੜਦਾ ਰਿਹੈਂ
ਗਿੱਦ ਵਾਂਗੂ ਮੇਰੀ ਜਿੰਦ ਨੂੰ ਉਦੇੜਦਾ ਰਿਹੈਂ
ਕਿਤੇ ਦੌੜ ਨਾ ਤੂੰ ਜਾਵੇਂ, ਫੇਰ ਚਿਰਾਂ ਪਿਛੋਂ ਆਵੇਂ
ਕਿਤੇ ਦੌੜ ਨਾ ਤੂੰ ਜਾਵੇਂ, ਫੇਰ ਚਿਰਾਂ ਪਿਛੋਂ ਆਵੇਂ
ਵੇ ਮੈਂ ਅੱਖਾਂ ਦੀਆਂ ਕੁੰਡੀਆਂ ਚੜਾ ਕੇ ਸੌਂ ਗਈ
ਵੇ ਅੱਖਾਂ ਦੀਆਂ ਕੁੰਡੀਆਂ ਚੜਾ ਕੇ ਸੌਂ ਗਈ
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ

ਇਕ ਮਨ ਤਨ ਰੋਈਆ ਹਿਜ਼ਰਾਂ ਦੀ ਧੁੱਪ ਨੇ
ਦੁਜਾ ਮਾਰ ਦਿੱਤਾ ਸਾਨੂੰ ਤੇਰੀ ਲੰਮੀ ਚੁੱਪ ਨੇ
ਦੁਜਾ ਮਾਰ ਦਿੱਤਾ ਸਾਨੂੰ ਤੇਰੀ ਲੰਮੀ ਚੁੱਪ ਨੇ
ਕਿੱਦਾਂ ਯਾਦਾਂ ਦੇ ਸਹਾਰੇ, ਕੋਈ ਉਮਰਾਂ ਗੁਜਾਰੇ
ਕਿੱਦਾਂ ਯਾਦਾਂ ਦੇ ਸਹਾਰੇ, ਕੋਈ ਉਮਰਾਂ ਗੁਜਾਰੇ
ਤਾਂ ਵੀ ਯਾਦਾਂ ਨਾਲ, ਚਿੱਤ ਪਰਚਾ ਕੇ ਸੌਂ ਗਈ
ਵੇ ਯਾਦਾਂ ਨਾਲ, ਚਿੱਤ ਪਰਚਾ ਕੇ ਸੌਂ ਗਈ
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ

ਪੂਰੀ ਕਰਦਾ ਨੀ ਹਾਏ ਹੋ
ਪੂਰੀ ਕਰਦਾ ਨੀ ਹਾਏ, ਕਿਉਂ ਵੇ ਤੂੰ ਆਸ ਦਿਲ ਦੀ
ਇਹੋ ਗਲ ਰਹੀ ਸਾਡਾ, ਤਨ ਮਨ ਛਿੱਲਦੀ
ਇਹੋ ਗਲ ਰਹੀ ਸਾਡਾ, ਤਨ ਮਨ ਛਿੱਲਦੀ
ਗੱਲ ਸੁਣ "ਅਮਰੀਕ" ਤੇਰੀ, ਕਰਦੀ ਉਡੀਕ
ਗੱਲ ਸੁਣ "ਅਮਰੀਕ" ਤੇਰੀ, ਕਰਦੀ ਉਡੀਕ
ਵੇ ਮੈਂ ਕਿੰਨੇ ਰੱਬ, ਬਾਹਾਂ ਚ ਸੁਲਾ ਕੇ ਸੌਂ ਗਈ
ਵੇ ਕਿੰਨੇ ਰੱਬ, ਬਾਹਾਂ ਚ ਸੁਲਾ ਕੇ ਸੌਂ ਗਈ
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ
ਹਾਏ...ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ
ਰਾਤੀਂ ਖਤ ਤੇਰੇ, ਸੀਨੇ ਨਾਲ ਸੌਂ ਗਈ
ਵੇ..ਖਤ ਤੇਰੇ, ਸੀਨੇ ਨਾਲ ਸੌਂ ਗਈ
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ
ਵੇ ਮੈਂ ਜਿੰਦ ਮਾਹੀ ਤੇਰੇ ਨਾਂ ਲਿਖਾ ਕੇ ਸੌਂ ਗਈ
ਰਾਤੀਂ ਖਤ ਤੇਰੇ, ਸੀਨੇ ਨਾਲ ਸੌਂ ਗਈ

Curiosidades sobre a música Khat de Jasbir Jassi

De quem é a composição da música “Khat” de Jasbir Jassi?
A música “Khat” de Jasbir Jassi foi composta por Amrik Dogra, Jaidev Kumar.

Músicas mais populares de Jasbir Jassi

Outros artistas de Asiatic music