Sapni
ਇਕ ਫੁੱਲਾਂ ਨਾਲੋਂ ਹੌਲੀ ਦੁੱਜੀ ਮੋਰਾਂ ਜਿਹੀ ਤੋਰ
ਕੁੜੀ ਲੁੱਟ ਦੀ ਆ ਮੇਲਾ ਕਹਿੰਦੇ ਦਿਲਾਂ ਦੀ ਆ ਚੋਰ
ਓਹਦੇ ਰੰਗ ਵਿਚ ਗਬਰੂ ਵੀ ਰੰਗੇ ਕਿੰਨੇ ਨੇ
ਗੁਤ ਮੇਰੀ ਸੱਪਣੀ ਦੇ ਡੰਗੇ ਕਿੰਨੇ ਨੇ
ਬਿੱਲੀ ਅੱਖ ਮੇਰੀ ਸੂਰਮੇ ਦੇ ਪੰਗੇ ਕਿੰਨੇ ਨੇ
ਗੁਤ ਮੇਰੀ ਸੱਪਣੀ ਦੇ ਡੰਗੇ ਕਿੰਨੇ ਨੇ
ਬਿੱਲੀ ਅੱਖ ਮੇਰੀ ਸੂਰਮੇ ਦੇ ਪੰਗੇ ਕਿੰਨੇ ਨੇ
ਕੁੜੀ ਉਡਦਾ ਪਰਿੰਦਾ ਮੱਲੇ ਸਾਰਾ ਅਸਮਾਨ
ਥਲੇ ਕਿਸੇ ਦੇ ਨਾ ਲਗੀ ਪੈਰਾਂ ਚ ਜਹਾਨ
ਮਾਨ ਕਰੇ ਓ ਜਵਾਨੀ ਦਾ ਤੇ ਕਰੇ ਵੀ ਨਾ ਕਯੋਂ
ਮਿੱਠੀ ਮਿਸ਼ਰੀ ਕਿਸੇ ਲਈ ਤੇ ਮੈ ਕਿਸੇ ਲਈ ਆ ਮੇਓਂ
ਓਹਤਾ ਖੰਗ ਖੰਗ ਮੇਰੇ ਕੋਲੋਂ ਲੰਘੇ ਕਿੰਨੇ ਨੇ
ਗੁਤ ਮੇਰੀ ਸੱਪਣੀ ਦੇ ਡੰਗੇ ਕਿੰਨੇ ਨੇ
ਬਿੱਲੀ ਅੱਖ ਮੇਰੀ ਸੂਰਮੇ ਦੇ ਪੰਗੇ ਕਿੰਨੇ ਨੇ
ਗੁਤ ਮੇਰੀ ਸੱਪਣੀ ਦੇ ਡੰਗੇ ਕਿੰਨੇ ਨੇ
ਬਿੱਲੀ ਅੱਖ ਮੇਰੀ ਸੂਰਮੇ ਦੇ ਪੰਗੇ ਕਿੰਨੇ ਨੇ
ਨੱਢੀ ਭੁਲਦਾ ਏ ਕਿਥੇ ਜਿਹੜਾ ਲੈਂਦਾ ਇਕ ਮਿਲ
ਇਕ ਸੋਨੇ ਤੇ ਸੁਹਾਗਾ ਓਹਦਾ ਸੋਨੇ ਜੇਹਾ ਦਿਲ
ਰੱਖੇ ਨੀਤ ਚ ਨਾ ਖੋਟ
ਤਾਹੀਂ ਕੰਮ ਪੂਰਾ ਲੋਟ
ਨੀਤ ਚ ਨਾ ਖੋਟ
ਤਾਹੀਂ ਕੰਮ ਪੂਰਾ ਲੋਟ
ਹੱਸ ਕਿੱਲੀ ਤੇ ਪਰਾਂਦੇ ਵਾਂਗੂ ਟੰਗੇ ਕਿੰਨੇ ਦਿਲ
ਗੁਤ ਮੇਰੀ ਸੱਪਣੀ ਦੇ ਡੰਗੇ ਕਿੰਨੇ ਨੇ
ਬਿੱਲੀ ਅੱਖ ਮੇਰੀ ਸੂਰਮੇ ਦੇ ਪੰਗੇ ਕਿੰਨੇ ਨੇ
ਗੁਤ ਮੇਰੀ ਸੱਪਣੀ ਦੇ ਡੰਗੇ ਕਿੰਨੇ ਨੇ
ਬਿੱਲੀ ਅੱਖ ਮੇਰੀ ਸੂਰਮੇ ਦੇ ਪੰਗੇ ਕਿੰਨੇ ਨੇ