Peed
Insane
ਸਾਡੇ ਇਸ਼ਕ ਨੂੰ ਦਰਜਾ ਮਿਲੇ
ਯਾ ਨਾ ਮਿਲੇ, ਕੋਈ ਗ਼ਮ ਨਹੀਂ
ਤੇਰੇ ਦਿਲ 'ਚ ਥੋੜ੍ਹੀ ਥਾਂ ਮਿਲੇ
ਯਾ ਨਾ ਮਿਲੇ, ਕੋਈ ਗ਼ਮ ਨਹੀਂ
ਸੁਣ ਸੋਹਣਿਆ, ਤੇਰੀ ਯਾਦ ਨਾ'
ਵੇ ਮੈਂ ਖੇਡਦੀ ਦਿਨ-ਰਾਤ ਵੇ
ਤੇਰਾ ਇਸ਼ਕ ਸਿਰ ਚੜ੍ਹ ਬੋਲਦਾ
ਹੁਣ ਇਸ਼ਕ ਸਾਡੀ ਜ਼ਾਤ ਵੇ
ਤੇਰੀ ਛੋਹ ਦੇ ਸੁਪਨੇ ਵੇਖਦਾ
ਗੁਸਤਾਖ਼ ਦਿਲ ਸਾਰੀ ਰਾਤ ਵੇ
ਹੰਝੂਆਂ ਦੇ ਮੋਤੀ ਕਰਕੇ
ਹੰਝੂਆਂ ਦੇ ਮੋਤੀ ਕਰਕੇ
ਵੇ ਮੈਂ ਹੌਕਿਆਂ ਨੂੰ ਲੋਰੀਆਂ ਸਿਖਾਈਆਂ
ਤੇਰੀ ਦਿੱਤੀ ਪੀੜ ਸਾਂਭਦੀ
ਵੇ ਮੈਂ ਹਾਸਿਆਂ ਨਾ' ਕਰਦੀ ਲੜਾਈਆਂ
ਤੇਰੀ ਦਿੱਤੀ ਪੀੜ ਸਾਂਭਦੀ
ਤੇਰੀ ਦਿੱਤੀ ਪੀੜ ਸਾਂਭਦੀ