Nanak Aadh Jugaadh Jiyo
ਓ ਏ ਜੋ ਦਿੱਸੇ ਅੰਬਰ ਤਾਰੇ ਕਿੰਨ ਓ ਚੀਤੇ ਚਿਤੰਨ ਹਾਰੇ
ਰੋਸ਼ਨੀਆਂ ਦੀ ਪਾਲਕੀ ਦਾ ਬੂਹਾ ਖੋਲ ਰਹੇ
ਚਮਕ ਚਮਕ ਕੇ ਤਾਰੇ ਨਾਨਕ ਨਾਨਕ ਬੋਲ ਰਹੇ
ਚਮਕ ਚਮਕ ਕੇ ਤਾਰੇ ਨਾਨਕ ਨਾਨਕ ਬੋਲ ਰਹੇ
ਏ ਚਾਨਣ ਦੇ ਵਣਜਾਰੇ
ਜੋ ਵੇਖਣ ਦੇ ਵਿਚ ਇਕ ਲੱਗਦੇ
ਮੈਨੂ ਚਿੱਟੇ ਚਿੱਟੇ ਤਾਰੇ
ਗੁਰੂ ਨਾਨਕ ਜੀ ਦੇ ਸਿੱਖ ਲੱਗਦੇ
ਮੈਨੂ ਚਿੱਟੇ ਚਿੱਟੇ ਤਰੇ
ਗੁਰੂ ਨਾਨਕ ਜੀ ਦੇ ਸਿੱਖ ਲੱਗਦੇ
ਚਾਨਣ ਦੀ ਟਕਸਾਲ ਹੈ ਜਿੱਥੇ
ਵੱਜਦਾ ਅਨਹਦ ਨਾਦ ਜੀਓ
ਨਾਨਕ ਆਦਿ ਜੁਗਾਦਿ ਜੀਓ
ਨਾਨਕ ਆਦਿ ਜੁਗਾਦਿ ਜੀਓ
ਦਮ ਦਮ ਨਾਨਕ ਨਾਨਕ ਨਾਨਕ
ਦਮ ਦਮ ਨਾਨਕ ਨਾਨਕ
ਦਮ ਦਮ ਨਾਨਕ ਨਾਨਕ ਨਾਨਕ
ਦਮ ਦਮ ਨਾਨਕ ਨਾਨਕ
ਦਮ ਦਮ ਨਾਨਕ ਨਾਨਕ ਸਿਮਰੀਏ
ਦਮ ਦਮ ਬਰਸੇ ਨੂਰ
ਦਮ ਦਮ ਨਾਨਕ ਨਾਨਕ ਸਿਮਰੀਏ
ਪਰਗਟ ਹੋਣ ਹਜ਼ੂਰ
ਜਦੋ ਹਨੇਰਾ ਫੈਲਣ ਲੱਗਦਾ ਹੋ ਜਾਂਦੇ ਪ੍ਰਕਾਸ਼ਮਈ
ਔਖੇ ਵੇਲੇ ਜੁੜ ਜਾਂਦੇ ਨੇ ਸਰਬ ਸਾਂਝੀ ਅਰਦਾਸ ਲਈ
ਔਖੇ ਵੇਲੇ ਜੁੜ ਜਾਂਦੇ ਨੇ ਸਰਬ ਸਾਂਝੀ ਅਰਦਾਸ ਲਈ
ਏ ਜ਼ਾਤ ਪਾਤ ਤੋਂ ਉੱਤੇ ਤੇ ਆਪਸ ਵਿਚ ਇਕ ਮਿਕ ਲੱਗਦੇ
ਇਹ ਚਿੱਟੇ ਚਿੱਟੇ ਤਾਰੇ
ਗੁਰੂ ਨਾਨਕ ਜੀ ਦੇ ਸਿੱਖ ਲੱਗਦੇ
ਇਹ ਚਿੱਟੇ ਚਿੱਟੇ ਤਾਰੇ
ਗੁਰੂ ਨਾਨਕ ਜੀ ਦੇ ਸਿੱਖ ਲੱਗਦੇ
ਅਸੀ ਹੀ ਭੁੱਲੇ ਭਟਕੇ ਹਾਂ
ਉਸਨੂ ਹੈ ਸਭ ਯਾਦ ਜੀਓ
ਨਾਨਕ ਆਦਿ ਜੁਗਾਦਿ ਜੀਓ
ਨਾਨਕ ਆਦਿ ਜੁਗਾਦਿ ਜੀਓ
ਦਮ ਦਮ ਨਾਨਕ ਨਾਨਕ ਨਾਨਕ
ਦਮ ਦਮ ਨਾਨਕ ਨਾਨਕ
ਦਮ ਦਮ ਨਾਨਕ ਨਾਨਕ ਨਾਨਕ
ਦਮ ਦਮ ਨਾਨਕ ਨਾਨਕ
ਦਮ ਦਮ ਨਾਨਕ ਨਾਨਕ ਸਿਮਰੀਏ
ਦਮ ਦਮ ਬਰਸੇ ਨੂਰ
ਦਮ ਦਮ ਨਾਨਕ ਨਾਨਕ ਸਿਮਰੀਏ
ਪਰਗਟ ਹੋਣ ਹਜ਼ੂਰ
ਚਤੋ ਪਹਿਰ ਵੈਰਾਗ ਜਿਹਾ ਕੋਈ ਅੰਦਰੇ ਅੰਦਰ ਰਿਸਦਾ ਹੈ
ਮੈਨੂੰ ਹਰ ਇਕ ਚੀਜ਼ ਦੇ ਉੱਤੇ ਨਾਨਕ ਲਿਖਿਆ ਦਿੱਸਦਾ ਹੈ
ਮੈਨੂੰ ਹਰ ਇਕ ਚੀਜ਼ ਦੇ ਉੱਤੇ ਨਾਨਕ ਲਿਖਿਆ ਦਿੱਸਦਾ ਹੈ
ਤੇਰੀ ਮਿਹਰ ਨੇ ਅੰਮ੍ਰਿਤ ਕਰ ਦੇਣੇ ਜੋ ਆਵਾ ਗੌਣ ਚ ਬਿਖ ਲੱਗਦੇ
ਇਹ ਚਿੱਟੇ ਚਿੱਟੇ ਤਾਰੇ
ਗੁਰੂ ਨਾਨਕ ਜੀ ਦੇ ਸਿੱਖ ਲੱਗਦੇ
ਇਹ ਚਿੱਟੇ ਚਿੱਟੇ ਤਾਰੇ
ਗੁਰੂ ਨਾਨਕ ਜੀ ਦੇ ਸਿੱਖ ਲੱਗਦੇ
ਹਰ ਜੀਵ ਦੀ ਮੰਜ਼ਿਲ ਇੱਕੋ ਹੀ ਆਏ
ਰਸਤਾ ਗੁਰ ਪਰਸਾਦ ਜੀਓ
ਨਾਨਕ ਆਦਿ ਜੁਗਾਦਿ ਜੀਓ
ਨਾਨਕ ਆਦਿ ਜੁਗਾਦਿ ਜੀਓ
ਸੰਗਤ ਦੇ ਵਿਚ ਬੈਠ ਕੇ ਜਪੀਏ
ਨਾਮ ਤੇਰਾ ਸਮਰੱਥ ਬਾਬਾ
ਤੂੰ ਹੀ ਸਿਰਜਨ ਮੇਟਣ ਵਾਲਾ
ਸਭ ਕੁਝ ਤੇਰੇ ਹੱਥ ਬਾਬਾ
ਸਭ ਕੁਝ ਤੇਰੇ ਹੱਥ ਬਾਬਾ
ਤੂਹੀ ਸੱਚਾ ਬਾਬਲ ਹੈਂ
ਸਭ ਤੇਰੀ ਹੀ ਔਲਾਦ ਜੀਓ
ਨਾਨਕ ਆਦਿ ਜੁਗਾਦਿ ਜਿਓ
ਨਾਨਕ ਆਦਿ ਜੁਗਾਦਿ ਜਿਓ
ਨਾਨਕ ਆਦਿ ਜੁਗਾਦਿ ਜਿਓ
ਨਾਨਕ ਆਦਿ ਜੁਗਾਦਿ ਜਿਓ