Chan Kitthan-Mere Sohneya
ਟੂਟੇ ਤਾਰਿਆਂ ਤੋਂ ਮੰਗਣਾ ਮੈਂ ਕੀ ਵੇ
ਤੇਰੇ ਨਾਲ ਮੇਰਾ ਲੱਗਣਾ ਏ ਜੀਅ ਵੇ
ਹੋ-ਹੋ, ਟੂਟੇ ਤਾਰਿਆਂ ਤੋਂ ਮੰਗਣਾ ਮੈਂ ਕੀ ਵੇ
ਤੇਰੇ ਨਾਲ ਮੇਰਾ ਲੱਗਣਾ ਏ ਜੀਅ ਵੇ
ਜਾਵੀ ਛੋੜ ਕੇ ਨਾ, ਤੇਰੇ ਨਾਲ ਰਹਿਣਾ ਵੇ
ਤੂੰ ਸ਼ਿੰਗਾਰ ਮੇਰਾ, ਤੂੰ ਐ ਮਾਹੀ ਗਹਿਣਾ ਵੇ
ਜਾਵੀ ਛੋੜ ਕੇ ਨਾ, ਤੇਰੇ ਨਾਲ ਰਹਿਣਾ ਵੇ
ਤੂੰ ਸ਼ਿੰਗਾਰ ਮੇਰਾ, ਤੂੰ ਐ ਮਾਹੀ ਗਹਿਣਾ ਵੇ, ਹਾਏ
ਦੂਰੀ ਹੈ ਵੈਰੀ
ਜਿੰਨਾ ਤੂੰ ਮੇਰਾ ਓਨੀ ਮੈਂ ਤੇਰੀ
ਚੰਨ, ਕਿੱਥਾਂ ਗੁਜ਼ਾਰੀ ਓਏ...
ਓ, ਚੰਨ, ਕਿੱਥਾਂ ਗੁਜ਼ਾਰੀ ਓਏ ਰਾਤ ਵੇ
ਸੱਚੀ ਦੱਸਦੇ ਜਾ ਇਹ ਬਾਤ ਵੇ
ਚੰਨ, ਦਿਲੋਂ ਜ਼ਰਾ ਮਹਿਸੂਸ ਤਾਂ ਕਰ
ਮੇਰੇ ਨੈਣਾ ਦੀ ਬਰਸਾਤ ਵੇ
ਚੰਨ, ਕਿੱਥਾਂ ਗੁਜ਼ਾਰੀ ਓਏ ਰਾਤ ਵੇ
ਬਨ-ਠਨ ਕੇ ਮੁਟਿਆਰਾਂ ਆਈਆਂ
ਆਈਆਂ ਪਟੋਲਾ ਬਨਕੇ
ਕੰਨਾਂ ਦੇ ਵਿਚ ਪਿੱਪਲ ਪੱਤੀਆਂ
ਬਾਂਹੀ ਚੂੜਾ ਖਨਕੇ
ਬਨ-ਠਨ ਕੇ ਮੁਟਿਆਰਾਂ ਆਈਆਂ
ਆਈਆਂ ਪਟੋਲਾ ਬਣਕੇ
ਕੰਨਾਂ ਦੇ ਵਿਚ ਪਿੱਪਲ ਪੱਤੀਆਂ
ਬਾਂਹੀ ਚੂੜਾ ਖਨਕੇ
ਚੰਨ, ਬਣੀ ਨਾ ਤੂੰ ਪੱਥਰਾਂ ਦੀ ਤਰ੍ਹਾਂ
ਕਦੇ ਸਮਝ ਮੇਰੇ ਜਜ਼ਬਾਤ ਵੇ
ਮੇਰੇ ਸੋਹਣਿਆ, ਸੋਹਣਿਆ ਵੇ
ਵੇ ਮਾਹੀ ਮੇਰਾ ਕਿੱਥੇ ਨਹੀਓਂ ਦਿਲ ਲੱਗਣਾ
ਮੇਰੇ ਸੋਹਣਿਆ, ਸੋਹਣਿਆ ਵੇ
ਵੇ ਮਾਹੀ ਮੇਰਾ ਕਿੱਥੇ ਨਹੀਓਂ ਦਿਲ ਲੱਗਣਾ
ਤੇਰੇ ਖਿਆਲਾਂ ਦੀ ਤਸਵੀਰ ਲੈਕੇ
ਵੇਖਾਂ ਤੇਰੇ ਰਸਤੇ ਰਾਹਾਂ ਉਤੇ ਬਹਿ ਕੇ
ਭੁੱਲ ਗਿਆ ਤੂੰ ਵੀ ਵਾਦੇ ਤੇਰੇ
ਆਵੇਗਾ ਤੂੰ ਛੇਤੀ-ਛੇਤੀ ਗਿਆ ਸੀ ਇਹ ਕਹਿ ਕੇ
ਹੋਏ, ਦੋਨੋਂ ਨੇ ਰੋਣਾ, ਦੋਨੋਂ ਨੇ ਹੱਸਣਾ
ਸੱਭ ਨੂੰ ਇਹ ਦੱਸਣਾ
ਚੰਨ, ਕਿੱਥਾਂ ਗੁਜ਼ਾਰੀ ਓਏ...
ਹੋ, ਚੰਨ, ਕਿੱਥਾਂ ਗੁਜ਼ਾਰੀ ਓਏ ਰਾਤ ਵੇ?
ਸੱਚੀ ਦੱਸਦੇ ਜਾ ਇਹ ਬਾਤ ਵੇ
ਮੇਰੇ ਸੋਹਣਿਆ, ਸੋਹਣਿਆ ਵੇ (ਵੇ ਮਾਹੀ ਮੇਰਾ)
ਮੇਰੇ ਸੋਹਣਿਆ, ਸੋਹਣਿਆ ਵੇ (ਵੇ ਮਾਹੀ ਮੇਰਾ)
ਮੇਰੇ ਸੋਹਣਿਆ, ਸੋਹਣਿਆ ਵੇ (ਵੇ ਮਾਹੀ ਮੇਰਾ)
ਵੇ ਮਾਹੀ ਮੇਰਾ ਕਿੱਥੇ ਨਹੀਓਂ ਦਿਲ ਲੱਗਣਾ