Vaar Bhagat Singh
ਹੋ ਦੇਸ ਕੌਮ ਲਈ ਜਿਹੜੇ ਸ਼ਹੀਦ ਹੁੰਦੇ
ਹੋ ਡੋਲੇ ਉਰਾ ਦੇ ਕਦੇ ਓ ਲੋੜਦੇ ਨਾ
ਹੋ ਮੰਗਤੀ ਬਣਕੇ ਜੇ ਦਰ ਤੇ ਮੌਤ ਆ ਜਏ
ਸਿਰ ਦੀ ਖੈਰ ਪਾਓਂਦੇ ਖਾਲੀ ਮੋੜਦੇ ਨਾ
ਸ਼ਹੀਦ ਏ ਆਜ਼ਮ ਭਗਤ ਸਿੰਘ ਨੇ
ਏਹੋ ਜਿਹਾ ਲਲਕਾਰਾ ਅੰਗਰੇਜ਼ ਸਰਕਾਰ ਦੀ ਹਿਕ਼ ਤੇ ਚੜਕੇ ਮਾਰਿਆ
ਜੋ ਰਿਹੰਦੀ ਦੁਨਿਯਾ ਤਕ ਸਾਡਾ ਨਾਰਾ ਬਣਕੇ ਰਿਹ ਗਯਾ
ਇਨਕ਼ੇਲਾਬ ਜ਼ਿੰਦਾਬਾਦ
ਓ ਕੌਮ ਨਈ ਜੋ ਗੁਲਾਮੀ ਦੀ ਬੇੜੀ ਤੋੜਦੀ ਨਈ
ਓ ਜਵਾਨੀ ਨਈ ਜੋ ਦੁਸ਼ਮਣ ਦੀ ਭਾਜੀ ਮੋੜਦੀ ਨਈ
ਘੜੀ ਨੇ ਜਦੋਂ ਸ਼ਾਮ ਦੇ ਪੰਜ ਵਜਾਏ
ਅੰਗਰੇਜ਼ DSP Saunders ਨਿਕਲੇਯਾ ਜਦ ਆਪਣੇ ਦਫਤਰੋਂ
ਕੀਤਾ ਜੈ ਗੋਪਾਲ ਨੇ ਰੁਮਾਲ ਦਾ ਇਸ਼ਾਰਾ,
ਭਗਤ ਸਿੰਘ ਨੇ ਕੱਡੀ ਦੱਬ ਚੋ ਪਿਸਤੋਲ,
ਓਹਨੇ ਗੋਰੇ ਵਲ ਵੇਖੇਯਾ,
ਓ ਗੋਰੇ ਵਲ ਵੇਖ ਕੇ ਉਦੀਆਂ ਅਖਾਂ ਚੋ ਲਹੂ ਉਤਰ ਆਯਾ
ਓਹਨੇ ਦੰਦ ਕੜੀਚੇ ਦੰਦ
ਓ ਵੇਖ ਕੇ ਗੋਰੇ ਨੂ ਸਾਮਨੇ ਓ ਸ਼ੇਰ ਵਾਂਗੂ ਗੱਜੇਯਾ,
ਓ ਗੋਰਾ ਓਹਨੂ ਵੇਖ ਕੇ ਪਿਸ਼ਾਂ ਨੂ ਪਜੇਯਾ,
ਵਿਚੋ ਇਕ ਜਵਾਨ ਕੂਕੇਯਾ,
ਕਿਹੰਦਾ ”ਓਏ,ਓਏ ਅੱਜ ਨਾ ਜਾਣ ਦੇਂਵੀ ਸਿੰਘਾ ਚਿੱਟਾ ਮੇਮਨਾ”,
ਕਰਦੇ ਵਾਰ ਲੇਯਾ ਸਡ਼ਕ ਉੱਤੇ ਸੁੱਟੇਯਾ,
ਹਕੂਕੀ ਹੰਕਾਰ ਓਹਨੇ ਧੜ-ਧੜ ਮਾਰੀਆਂ ਗੋਲੀਆਂ
ਕੀਟੀਯਾਂ ਉਦੀਆਂ ਘਣੇਪਾਂ
ਏਸ ਨੁ Ammy ਤੇ ਗੁਰਸ਼ਬਦ ਇਓਂ ਬਿਆਨ ਕਰਦੇ ਨੇ.
ਪੈ ਗਏ ਸੂਰਮੇ ਹੋ
ਹੋਏ ਕੋਈ ਦਿਨ ਖੇਡ ਲੈ ,ਮੌਜਾਂ ਮਾਨ ਲੈ
ਮੌਤ ਉਡੀਕ ਦੀ,ਓ ਸਿਰ ਤੇ ਕੂਕਦੀ
ਪੈ ਗਏ ਸੂਰਮੇ ਰਸਤਾ ਰੋਕ ਕੇ,
ਪੇਂਦਾ ਸ਼ੇਰ ਜਿਓਂ ਵੇਖ ਕੇ ਸ਼ਿਕਾਰ
ਗੋਰਾ Saunders ਦਫਤਰੋਂ ਨਿਕ੍ਲਯਾ
ਗੋਰਾ Saunders ਦਫਤਰੋਂ ਨਿਕ੍ਲਯਾ
Motorcycle ਤੇ ਹੋਕੇ ਸਵਾਰ
ਔਂਦਾ ਵੇਖਯਾ ਜੈ ਓ ਗੋਪਾਲ ਨੇ
ਔਂਦਾ ਵੇਖਯਾ ਜੈ ਓ ਗੋਪਾਲ ਨੇ
ਕੀਤਾ ਸਾਥੀਆਂ ਤਾਈਂ ਹੁਸ਼ਿਯਾਰ
ਓਦਰ ਬੈਠਾ ਸੀ ਹਥ ਪਿਸਤੋਲ ਲੈ
ਓਦਰ ਬੈਠਾ ਸੀ ਹਥ ਪਿਸਤੋਲ ਲੈ
ਓ ਵੀਰਾਂ ਮੇਰੇਯੋ ਸਬਾਬੀ ਮੇਲੇ ਹੋਣ ਗੇ
ਬਈ ਏਸ ਜਹਾਨ ਤੇ,ਹੋ ਪੈੜਾ ਕੂਣਿਯਾ
ਓਦਰ ਬੈਠਾ ਸੀ ਹਥ ਪਿਸਤੋਲ ਲੈ
ਭਗਤ ਸਿੰਘ ਹੋਕੇ ਹੁਸ਼ਿਯਾਰ
ਸਿਧਾ ਕਰਕੇ ਹੋ,
ਹੋਏ ਕਰਕੇ ਨਿਸ਼ਾਨਾ ਸ਼ੇਰ ਨੇ ਕੀਤਾ ਝੱਟ ਗੋਰੇ ਤੇ ਵਾਰ
ਸਿਧਾ ਕਰਕੇ ਨਿਸ਼ਾਨਾ ਸ਼ੇਰ ਨੇ,ਕਰਕੇ ਨਿਸ਼ਾਨਾ ਸ਼ੇਰ ਨੇ,
ਕੀਤਾ ਝੱਟ ਗੋਰੇ ਤੇ ਵਾਰ
ਗੇੜਾ ਖਾ ਕੇ ਜ਼ਮੀਨ ਉੱਤੇ ਡਿੱਗੇਯਾ,
ਖਾ ਕੇ ਜ਼ਮੀਨ ਉੱਤੇ ਡਿੱਗੇਯਾ,
Motorcycle ਤੋਹ ਮੁਹ ਦੇ ਭਾਰ.
ਫਲ ਕੀਤੇ ਕਰਮਾਂ ਦਾ ਪੈਕੇ,
ਕੀਤੇ ਕਰਮਾਂ ਦਾ ਪੈਕੇ
ਬਾਘੀ ਹੋ ਗਯਾ plan ਵਿਚ ਪਾਰ
ਯਾਰ ਰਿਹੰਦੀਆਂ
ਰਿਹੰਦੀਆਂ ਭਗਤ ਸਿੰਘਾ ਤੇਰੀਆਂ
ਹਾਂ ਜੀ, ਹਾਂ ਵਾਰਾਂ ਤੁਰੀਆਂ ਜਾਨ
ਓ ਦੇਸ ਮੇਰੇ ਦੇ ਬਾਂਕੇ ਗਭਰੂ ਸ਼ੇਰ ਵਾਂਗਰਾਂ ਗੱਜਣ ਗੇ
ਜਿਹੜਾ ਸਾਡੀ ਅਣਖ ਵੰਗਾਰੂ ਨਈ ਜੇਓਂਦਾ ਸ਼ੱਦਣ ਗੇ
ਓ ਰੰਗ ਦੇ ਚਿੱਟੇ ਦਿਲ ਦੇ ਕਾਲੇ ਗੋਰੇ ਐਥੋਂ ਪੱਜਣ ਗੇ
ਰੰਗ ਦੇ ਚਿੱਟੇ ਦਿਲ ਦੇ ਕਾਲੇ ਗੋਰੇ ਐਥੋਂ ਪੱਜਣ ਗੇ
ਓ ਗੋਰੇ ਐਥੋਂ ਪੱਜਣ ਗੇ
ਓ ਗੋਰੇ ਐਥੋਂ ਪੱਜਣ ਗੇ