Band darwaze
Insane
ਤੇਰੇ ਪਿਆਰ ਬਿਨਾਂ ਮੈਂ ਖਾਲੀ ਕੋਇ ਕਿਤਾਬ ਜਿਵੈਂ
ਜਜ਼ਬਾਤ ਨੇ ਤਪਦੀ ਅੱਗ ਤੇ ਰੂਹ ਬੇਤਾਬ ਜਿਵੇਂ
ਤੂੰ ਨੂਰ ਏ ਸਾਹ ਵਰਗਾ ਪੀਰਾਂ ਦੀ ਦੁਆ ਵਰਗਾ
ਕੋਈ ਅੱਖਰ ਜੁੜੀਆਂ ਨੀ ਸੋਹਣਾ ਤੇਰੇ ਨਾਂ ਵਰਗਾ
ਬੰਦ ਦਰਵਾਜ਼ੇ ਤੇਰੇ ਨੈਣਾ ਦੇ
ਦਸਤਕ ਦੇਵੇ ਰੂਹ ਮਰਜਾਣੀ
ਤੇਰੇ ਮਿਲ ਜਾਣਾ ਰੱਬ ਦੀ ਆਮਦ ਏ
ਤੇਰਾ ਬਿਛੜਨਾ ਅੱਖ ਦਾ ਪਾਣੀ
ਇਹਨਾਂ ਅੱਖੀਆਂ ਨੂੰ ਪੁੱਛ ਤੇਰੀ ਦੀਦ ਦਾ ਕਿ ਮੂਲ
ਸਾਥੋਂ ਉਤਾਰ ਨਹੀਓ ਹੋਣਾ ਨੀ ਜਾਹਨ ਵਿਚ ਮੁੱਲ
ਤੇਰੇ ਵੱਲ ਨੂੰ ਖਿੱਚਦੀ ਰਹੇ ਮਿਲਣ ਦੀ ਆਸ ਮੇਰੀ
ਤੇਰਾ ਮੱਥਾ ਝੁਮਕੇ ਮੁੜੇ ਸਦਾ ਅਰਦਾਸ ਮੇਰੀ
ਕੰਡੇ ਪੈਰਾਂ ਨੂੰ ਪੰਨੇ ਧਰਤੀ ਦੇ
ਅੱਲ੍ਹਾ ਲਿਖਦਾ ਐ ਇਸ਼ਕ ਕਹਾਣੀ
ਬੰਦ ਦਰਵਾਜ਼ੇ ਤੇਰੇ ਨੈਣਾ ਦੇ
ਦਸਤਕ ਦੇਵੇ ਰੂਹ ਮਰਜਾਣੀ
ਤੇਰੇ ਮਿਲ ਜਾਣਾ ਰੱਬ ਦੀ ਆਮਦ ਏ
ਤੇਰਾ ਬਿਛੜਨਾ ਅੱਖ ਦਾ